ਗਾਇਕ ਕੁਲਦੀਪ ਕੇਸ਼ਵ ਦੀ ਭੇਂਟ "ਮਾਤਾ ਚਿੰਤਪੁਰਨੀ" ਅੱਜ ਹੋਵੇਗੀ ਰਿਲੀਜ਼
ਸ਼ਾਹਕੋਟ 23 ਅਗਸਤ (ਲਖਵੀਰ ਵਾਲੀਆ) :-- ਮੈਜਿਕ ਰਿਕਾਰਡ ਅਤੇ ਡੀਸੀ ਕਟਾਰੀਆਂ ਦੀ ਪੇਸ਼ਕਸ਼ ਗਾਇਕ ਕੁਲਦੀਪ ਕੇਸ਼ਵ ਦੀ ਮਾਤਾ ਦੀ ਭੇਂਟ "ਮਾਤਾ ਚਿੰਤਪੁਰਨੀ" ਅੱਜ ਹੋਵੇਗੀ ਰਿਲੀਜ਼ ਅਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਬਲਦੇਵ ਸਿੰਘ ਮਨਿਆਲਾ ਕ੍ਰਾਂਤੀਕਾਰੀ ਬਸਪਾ ਅੰਬੇਡਕਰ ਪਾਰਟੀ ਦੇ ਸੀਨੀਅਰ ਆਗੂ ਪੰਜਾਬ ਨੇ ਦੱਸਿਆ ਕਿ ਗਾਇਕ ਕੁਲਦੀਪ ਕੇਸ਼ਵ ਆਪਣੀ ਸੁਰੀਲੀ ਆਵਾਜ਼ ਵਿੱਚ ਮਾਤਾ ਦੀ ਭੇਂਟ "ਮਾਤਾ ਚਿੰਤਪੁਰਨੀ" ਗਾ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤੀ ਅਤੇ ਇਸ ਭੇਂਟ ਦਾ ਮਿਊਜ਼ਿਕ ਰਾਜੂ ਆਧੀ (ਬਰੈਡ ਮਿਊਜ਼ਿਕ) ਵੱਲੋਂ ਸੁਰਾਂ ਦੇ ਮੋਤੀਆਂ ਨੂੰ ਇੱਕ ਮਾਲਾ ਦੇ ਰੂਪ ਵਿੱਚ ਪਰੋ ਕੇ ਤਿਆਰ ਕੀਤਾ ਗਿਆ ਹੈ ਅਤੇ ਗਾਇਕ ਕੁਲਦੀਪ ਕੇਸ਼ਵ ਦੇ ਉਸਤਾਦ ਜੀ ਕਿਸ਼ੋਰ ਹੰਸ ਅਤੇ ਦੇਵਾਂ ਜੀ ਪਿਆਰ ਕੌਰ ਦੇ ਯਤਨਾਂ ਸਦਕਾ ਇਹ ਮਾਤਾ ਦੀ ਭੇਂਟ ਤਿਆਰ ਕੀਤੀ ਗਈ ਹੈ ਅਤੇ ਗਾਇਕ ਕੁਲਦੀਪ ਕੇਸ਼ਵ ਨੂੰ ਉਸਤਾਦ ਪੂਰਨ ਸ਼ਾਹਕੋਟੀ ਦੇ ਪਰਿਵਾਰ ਦਾ ਵੀ ਅਸ਼ੀਰਵਾਦ ਹਮੇਸ਼ਾ ਰਹਿੰਦਾ ਹੈ
0 Comments