ਵਿਜ਼ਡਮ ਗਰੁੱਪ ਅਤੇ ਮਾਂ ਜਗਦੰਬੇ ਗਰੁੱਪ ਦੀਆਂ ਔਰਤਾਂ ਵੱਲੋਂ ਜ਼ੀਰਕਪੁਰ ਵਿਖੇ ਤੀਜ ਦਾ ਤਿਉਹਾਰ ਮਨਾਇਆ ।

ਵਿਜ਼ਡਮ ਗਰੁੱਪ ਅਤੇ ਮਾਂ ਜਗਦੰਬੇ ਗਰੁੱਪ ਦੀਆਂ ਔਰਤਾਂ ਵੱਲੋਂ ਜ਼ੀਰਕਪੁਰ ਵਿਖੇ ਤੀਜ ਦਾ ਤਿਉਹਾਰ ਮਨਾਇਆ ।

 


ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਵਿਜ਼ਡਮ ਗਰੁੱਪ ਅਤੇ ਮਾਂ ਜਗਦੰਬੇ ਗਰੁੱਪ ਦੀਆਂ ਔਰਤਾਂ ਵੱਲੋਂ ਤੀਜ ਮਨਾਈ ਗਈ।ਜਿਸ‌ ਵਿੱਚ ਵਿਜ਼ਡਮ ਗਰੁੱਪ ਦੀਆਂ ਔਰਤਾਂ ਵੱਲੋਂ ਹੋਟਲ ਸਵਾਂ ਢਕੋਲੀ, ਜ਼ੀਰਕਪੁਰ ਵਿਖੇ ਤੀਜ ਮੌਕੇ ਇੱਕ ਪ੍ਰੋਗਰਾਮ ਕਰਵਾਇਆ ਗਿਆ।ਜਿਸ ਵਿੱਚ 110 ਔਰਤਾਂ ਨੇ ਭਾਗ ਲਿਆ।ਸਾਰੇ ਔਰਤਾਂ ਰੰਗ-ਬਿਰੰਗੇ ਪਹਿਰਾਵੇ ਵਿੱਚ ਸਜੇ ਆਈਆਂ।ਗਰੁੱਪ ਪ੍ਰਧਾਨ ਪੂਨਮ ਮੈਸਵਾਲ ਨੇ ਸਮੂਹ ਮੈਂਬਰਾਂ ਨੂੰ ਤੀਜ ਦੀ ਵਧਾਈ ਦਿੱਤੀ।ਸਾਰੀਆਂ ਔਰਤਾਂ ਨੇ ਮਿਲ ਕੇ ਮਾਡਲਿੰਗ ਅਤੇ ਗਿੱਧੇ ਵਿੱਚ ਹਿੱਸਾ ਲਿਆ।ਪ੍ਰੋਗਰਾਮ ਵਿੱਚ ਸਮੂਹ ਮੈਂਬਰਾਂ ਵੱਲੋਂ ਜਾਗੋ ਵੀ ਕੱਢੀ ਗਈ।ਇਸ ਪ੍ਰੋਗਰਾਮ ਵਿੱਚ ਸ਼ਾਰਦਾ ਕਠਪਾਲੀਆ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸ਼ਾਰਦਾ ਜੀ ਨੇ ਸਾਰੀਆਂ ਬੀਬੀਆਂ ਨੂੰ ਤੀਜ ਦੀਆਂ ਵਧਾਈਆਂ ਦਿੱਤੀਆਂ।ਸ੍ਰੀਮਤੀ ਤੀਜ ਮੁਕਾਬਲਾ ਵੀ ਕਰਵਾਇਆ ਗਿਆ। ਸ਼੍ਰੀਮਤੀ ਤੀਜ ਹਰਵਿੰਦਰ ਕੌਰ ਫਸਟ ਰਨਰ ਅੱਪ ਸ਼ੀਤਲ ਸੈਕਿੰਡ ਰਨਰ ਅੱਪ ਹਰਪ੍ਰੀਤ ਕੌਰ ਅਤੇ ਜੇਤੂ ਸਲੋਨੀ ਆਨੰਦ ਬਣੀ ਜਿਨ੍ਹਾਂ ਨੇ ਸਭ ਤੋਂ ਵੱਧ ਚੂੜੀਆਂ ਪਹਿਨੀਆਂ।ਪੰਜਾਬੀ ਫੁੱਲ ਡਰੈੱਸ ਮੁਟਿਆਰ ਪੂਨਮ ਮਰਵਾਹ ਬਾਣੀ।ਸਾਰੀਆਂ ਔਰਤਾਂ ਨੇ ਤੀਜ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ।

Post a Comment

0 Comments