ਕਾ੍ਤੀਕਾਰੀ ਬਸਪਾ ਅੰਬੇਡਕਰ ਦਾ ਵਫ਼ਦ ਬੀ-ਡੀ-ਪੀ-ਓ ਸੁਲਤਾਨਪੁਰ ਲੋਧੀ ਨੂੰ ਮਿਲਿਆ
ਸੁਲਤਾਨਪੁਰ ਲੋਧੀ 12 ਅਗਸਤ (ਲਖਵੀਰ ਵਾਲੀਆ) :-- ਕ੍ਰਾਂਤੀਕਾਰੀ ਬਸਪਾ ਅੰਬੇਡਕਰ ਪਾਰਟੀ ਦਾ ਵਫ਼ਦ ਪਾਰਟੀ ਪ੍ਰਧਾਨ ਸ੍ਰ ਪ੍ਰਕਾਸ਼ ਸਿੰਘ ਜੱਬੋਵਾਲ ਦੀ ਅਗਵਾਈ ਵਿੱਚ ਸੁਲਤਾਨਪੁਰ ਲੋਧੀ ਦੇ ਬੀ ਡੀ ਪੀ ਓ ਨੂੰ ਮਿਲਿਆ ਅਤੇ ਸੁਲਤਾਨਪੁਰ ਲੋਧੀ ਵਿੱਚ ਲੋਕਾਂ ਨੂੰ ਆ ਰਹੀਆ ਮੁਸ਼ਕਲਾਂ ਦਾ ਹੱਲ ਕਰਨ ਲਈ ਆਖਿਆ ਅਤੇ ਇਸ ਮੌਕੇ ਪਾਰਟੀ ਪ੍ਰਧਾਨ ਜੱਬੋਵਾਲ ਨੇ ਬੀ ਡੀ ਪੀ ਓ ਸੁਲਤਾਨਪੁਰ ਲੋਧੀ ਨੂੰ ਦੱਸਿਆ ਕਿ ਦਫ਼ਤਰ ਦੇ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਬਹੁਤ ਮਾੜੀ ਹੈ। ਕਿਸੇ ਵੀ ਵਿਅਕਤੀ ਨੂੰ RTI ਤਹਿਤ ਜਾਣਕਾਰੀ ਨਹੀਂ ਮਿਲਦੀ 02 - 02 ਸਾਲ ਹੋ ਗਏ ਪਰ RTI ਦਾ ਜੁਆਬ ਨਹੀਂ ਮਿਲਦਾ ਪਸ਼ੂਆਂ ਦੀਆ ਸ਼ੈੱਡਾਂ ਵਾਲਾ ਪੈਸਾ ਵੀ ਲੋਕਾਂ ਨੂੰ ਨਹੀ ਮਿਲਿਆ ਉਲਟਾ ਲੋਕਾਂ ਦਾ ਪੈਸਾ ਭੱਠੇ ਵਾਲਿਆਂ ਦੇ ਖਾਤਿਆਂ ਵਿਚ ਪਾਇਆ ਗਿਆ ਪਰ ਭੱਠੇ ਵਾਲੇ ਸਰਕਾਰ ਵੱਲੋਂ ਆਇਆ ਪੈਸੇ ਗਰੀਬ ਲੋਕਾਂ ਪੈਸਾ ਦੇਣ ਨੂੰ ਤਿਆਰ ਨਹੀਂ ਇਸ ਤਰ੍ਹਾਂ ਉਨ੍ਹਾਂ ਦੇ ਪੈਸੇ ਨਹੀ ਮਿਲ ਰਹੇ ਅਤੇ ਜੱਬੋਵਾਲ ਨੇ ਕਿਹਾ ਕਿ ਜਲਦੀ ਇਹਨਾਂ ਗਰੀਬ ਪੀੜਤ ਲੋਕਾਂ ਨੂੰ ਨਿਆਂ ਦਿੱਤਾ ਜਾਵੇ ਅਤੇ ਜੇਕਰ ਗਰੀਬ ਪੀੜਤ ਲੋਕਾਂ ਦਾ ਹੱਕ ਉਹਨਾਂ ਨੂੰ ਨਾ ਮਿਲਿਆ ਤਾਂ ਕ੍ਰਾਂਤੀਕਾਰੀ ਬਸਪਾ ਅੰਬੇਡਕਰ ਸ਼ਘਰਸ ਕਰਨ ਲਈ ਮਜਬੂਰ ਹੋਵੇਗੀ ਅਤੇ ਇਸ ਮੌਕੇ ਬੀ ਡੀ ਪੀ ਓ ਸੁਲਤਾਨਪੁਰ ਲੋਧੀ ਨੇ ਸਾਰੇ ਮਸਲਿਆਂ ਦਾ ਹੱਲ ਜਲਦ ਕਰਨ ਦਾ ਭਰੋਸਾ ਦਿੱਤਾ ਇਸ ਮੌਕੇ ਪਾਰਟੀ ਪ੍ਰਧਾਨ ਤੋਂ ਇਲਾਵਾ ਤਰਸੇਮ ਸਿੰਘ ਨਸੀਰੇਵਾਲ ਜ਼ਿਲ੍ਹਾ ਪ੍ਰਧਾਨ, ਬਲਦੇਵ ਸਿੰਘ ਮਨਿਆਲਾ ਸੀਨੀਅਰ ਆਗੂ ਪੰਜਾਬ, ਬਲਜਿੰਦਰ ਸਿੰਘ ਰਾਮੇ ਸੀਨੀਅਰ ਆਗੂ ਪੰਜਾਬ, ਸਿੰਦਰ ਕੌਰ ਮਸੀਤਾਂ, ਸੁਰਜੀਤ ਕੌਰ ਕਾਲਰੂ, ਅਮਰਜੀਤ ਕੌਰ, ਅਮਰੀਕ ਕੌਰ, ਅਮਰੀਕ ਸਿੰਘ ਕਾਲਰੂ, ਜਤਿੰਦਰ ਸਿੰਘ ਅਤੇ ਸੁਰਜੀਤ ਸਿੰਘ ਆਦਿ ਹਾਜ਼ਰ ਸਨ।
0 Comments