ਯੂਨੀਵਰਸਿਟੀ ਕਾਲਜ,ਬਰਨਾਲਾ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ।
ਬਰਨਾਲਾ,29,ਅਗਸਤ / ਕਰਨਪ੍ਰੀਤ ਕਰਨ
ਸਥਾਨਕ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਸੈਸ਼ਨ 2023 -24 ਦੇ ਸ਼ੁਭ ਆਰੰਭ, ਵਿਦਿਆਰਥੀਆਂ ਦੀ ਇਮਤਿਹਾਨਾਂ ਵਿਚ ਸਫ਼ਲਤਾ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਇਸ ਮੌਕੇ ਰਾਗੀ ਸਿੰਘਾਂ ਵੱਲੋਂ ਰਸ -ਭਿੰਨਾ ਕੀਰਤਨ ਕੀਤਾ ਗਿਆ । ਕਾਲਜ ਦੇ ਇੰਚਾਰਜ ਡਾ. ਹਰਕੰਵਲਜੀਤ ਸਿੰਘ ਜੀ ਦੀ ਯੋਗ ਅਗਵਾਈ ,ਸਟਾਫ਼, ਵਿਦਿਆਰਥੀਆਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸਫਲਤਾਪੂਰਵਕ ਸੰਪੰਨ ਹੋਏ। ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ । ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸ਼ੀ੍ ਹਰਕੰਵਲਜੀਤ ਸਿੰਘ ਜੀ ਨੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਡਾ .ਸੁਖਰਾਜ ਸਿੰਘ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ । ਇਸ ਮੌਕੇ 'ਤੇ ਸ. ਸੁਰਜੀਤ ਸਿੰਘ ਜਾਗਲ, ਗਮਦੂਰ ਸਿੰਘ,ਐੱਮ.ਸੀ.ਸ.ਜੱਗਾ ਸਿੰਘ, ਐੱਮ .ਸੀ.ਸ.ਭੁਪਿੰਦਰ ਸਿੰਘ,ਸ਼ੀ੍ ਵਿਨੋਦ ਕੁਮਾਰ, ਸ.ਜਸਵੀਰ ਸਿੰਘ,ਸ.ਗੁਰਮੇਲ ਸਿੰਘ,ਐੱਮ.ਸੀ. ਇਕਬਾਲ ਸਿੰਘ ਆਦਿ ਮਹਿਮਾਨ ਹਾਜ਼ਰ ਹੋਏ। ਇਹਨਾਂ ਤੋਂ ਬਿਨਾਂ ਕਾਲਜ ਦਾ ਸਟਾਫ਼ ਡਾ. ਗਗਨਦੀਪ ਕੌਰ,ਡਾ. ਵਿਭਾ ਅਗਰਵਾਲ,ਡਾ.ਹਰਪ੍ਰੀਤ ਕੌਰ,ਡਾ.ਸੁਖਰਾਜ ਸਿੰਘ,ਅਸਿ. ਪੋ੍.ਲਵਪ੍ਰੀਤ ਸਿੰਘ, ਸ. ਜਸਵਿੰਦਰ ਸਿੰਘ,ਅਸਿ.ਪ੍ਰੋ.ਵਿਪਨ ਗੋਇਲ, ਡਾ.ਰਾਮਪਾਲ ਸਿੰਘ, ਡਾ. ਮੇਜਰ ਸਿੰਘ ,ਅਸਿ. ਪੋ੍. ਗੁਰਮੇਲ ਸਿੰਘ, ਡਾ. ਹਰਵਿੰਦਰ ਸਿੰਘ ,ਅਸਿ.ਪੋ੍. ਹਰਪ੍ਰੀਤ ਸਿੰਘ ,ਅਸਿ.ਪ੍ਰੋ .ਸੀਮਾ ਅਸਿ. ਪੋ੍. ਪੀ੍ਆ, ਅਸਿ. ਪੋ੍. ਪੂਸ਼ਾ ਗਰਗ, ਡਾ. ਰਿਪੂਜੀਤ ਕੌਰ ,ਅਸਿ.ਪੋ੍.ਪੂਨਮ, ਅਸਿ. ਪੋ੍.ਯਤਿਸ਼ ,ਅਸਿ. ਪੋ੍.ਗੁਰਜੀਤ ਕੌਰ, ਅਸਿ. ਪੋ੍. ਸ਼ਿਵਾਨੀ, ਅਸਿ. ਪੋ੍. ਟੀਨਾ, ਸ਼ੀ੍. ਦੀਪਕ ਕੁਮਾਰ ,ਅਸਿ.ਪੋ੍.ਜੋਤੀ ਆਦਿ ਸਟਾਫ਼ ਮੈਂਬਰ ਹਾਜ਼ਰ ਰਹੇ । ਸ਼ੀ੍ਮਤੀ ਨੇਹਾ ਰਾਣੀ, ਸ. ਜਗਸੀਰ ਸਿੰਘ, ਸ਼ੀ੍.ਮਾਲਵਿੰਦਰ ਸਿੰਘ,ਸ.ਮਨਿੰਦਰ ਸਿੰਘ,ਸ.ਕੁਲਦੀਪ ਸਿੰਘ,ਸ਼ੀ੍ ਰਾਮ ਕੁਮਾਰ ਆਦਿ ਮੈਂਬਰਾਂ ਨੇ ਵਧ -ਚੜੵ ਕੇ ਸਹਿਯੋਗ ਦਿੱਤਾ।ਇਸ ਮੌਕੇ 'ਤੇ ਸਾਹਿਤਕਾਰ ਸ. ਦਰਸ਼ਨ ਸਿੰਘ 'ਗੁਰੂ' ਜੀ ਨੂੰ ਸਾਹਿਤਕ ਸਹਿਯੋਗ ਕਾਰਨ ਸਨਮਾਨਿਤ ਵੀ ਕੀਤਾ ਗਿਆ।
0 Comments