ਨਕੋਦਰ ਤਹਿਸੀਲ ਕੰਪਲੈਕਸ ਚ ਵਿਜੀਲੈਂਸ ਵਿਭਾਗ ਵੱਲੋਂ ਛਾਪਾ

 ਨਕੋਦਰ ਤਹਿਸੀਲ ਕੰਪਲੈਕਸ ਚ ਵਿਜੀਲੈਂਸ ਵਿਭਾਗ ਵੱਲੋਂ ਛਾਪਾ 

ਰਜਿਸਟਰੀ ਕਲਰਕ ਪ੍ਰਸ਼ਾਦ ਜੋਸੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ


ਸ਼ਾਹਕੋਟ 01 ਅਗਸਤ (ਲਖਵੀਰ ਵਾਲੀਆਂ)
:--  ਨਕੋਦਰ ਤਹਿਸੀਲ ਕੰਪਲੈਕਸ ਵਿੱਚ ਵਿਜੀਲੈਂਸ ਵਿਭਾਗ ਵੱਲੋਂ ਛਾਪਾ ਮਾਰਿਆ ਗਿਆ ਜਿਸ ਦੌਰਾਨ ਰਜਿਸਟਰੀ ਕਲਰਕ ਪ੍ਰਸ਼ਾਦ ਜੋਸ਼ੀ ਨੂੰ 6000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਉਪਰੰਤ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਤਹਿਸੀਲ ਨਕੋਦਰ ਦੇ ਪਿੰਡ ਸਹਿਮ ਵਾਸੀ ਪ੍ਰਦੀਪ ਸਿੰਘ ਉਰਫ਼ ਹੈਪੀ ਸਹਿਮ ਨੇ ਦੱਸਿਆ ਕਿ ਆਮਦਨ ਵਾਲਾ ਸਰਟੀਫਿਕੇਟ ਬਣਾਉਣ ਲਈ ਅਰਜ਼ੀ ਦਿੱਤੀ ਸੀ ਜਿਸ ਨੂੰ ਬਣਾਉਣ ਵਾਸਤੇ ਤਹਿਸੀਲ ਵਿਭਾਗ ਦੇ ਕਰਮਚਾਰੀ ਵੱਲੋਂ 10,000 ਰੁਪਏ ਦੀ ਮੰਗ ਕੀਤੀ ਗਈ ਸੀ ਮੰਗੀ ਗਈ ਰਕਮ ਵਿੱਚੋਂ 3000 ਰੁਪਏ ਗੱਲਬਾਤ ਦੌਰਾਨ ਹੀ  ਦੇ ਦਿੱਤੇ ਸਨ ਅਤੇ ਬਾਕੀ ਪੈਸੇ 6000 ਰੁਪਏ ਮਿਤੀ 28 ਜੁਲਾਈ ਨੂੰ ਦੇਣ ਦਾ ਵਾਅਦਾ ਕੀਤਾ ਸੀ ਇਸ ਦੌਰਾਨ ਵਿਜ਼ੀਲੈੰਸ ਵਿਭਾਗ ਨੂੰ ਇਸ ਮਾਮਲੇ ਸੰਬੰਧੀ ਸ਼ਿਕਾਇਤ ਕੀਤੀ ਗਈ ਤਾਂ ਵਿਜੀਲੈਂਸ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਰਜਿਸਟਰੀ ਕਲਰਕ ਨੂੰ ਬਾਕੀ ਪੈਸੇ ਦੇਣ ਵਾਸਤੇ ਕਿਹਾ ਗਿਆ ਤਾਂ ਜਦ ਮੈਂ ਬਾਕੀ ਰਹਿੰਦੇ 6000 ਰੁਪਏ ਰਜਿਸਟਰੀ ਕਲਰਕ ਨੂੰ ਦਿੱਤੇ ਤਾਂ ਵਿਜੀਲੈਂਸ ਵਿਭਾਗ ਦੀ ਟੀਮ ਨੇ ਮੌਕੇ ਤੇ ਹੀ ਰਿਸ਼ਵਤਖੋਰ ਰਜਿਸਟਰੀ ਕਲਰਕ ਨੂੰ ਨੂੰ ਕਾਬੂ ਕਰਕੇ ਗ੍ਰਿਫ਼ਤਾਰ ਕਰ ਲਿਆ

Post a Comment

0 Comments