ਨਸ਼ਾ ਤਸਕਰਾਂ ਦੀ ਆਮਦ ਰੋਕਣ ਲਈ ਪਿੰਡਾਂ ਦੇ ਲੋਕ ਖਿੱਚਣ ਲੱਗੇ ਲਛਮਣ ਰੇਖਾਵਾਂ ਉੱਭਾ ਪਿੰਡ `ਚ ਨਸ਼ਾ ਰੋਕੂ ਕਮੇਟੀ ਦਾ ਗਠਨ ਲਾਰੇ ਲਾ ਨੇਤਾਵਾਂ ਨੂੰ ਕੀਤੇ ਜਾਣਗੇ ਸਵਾਲ ,ਹਨੇਰੇ ਸਵੇਰੇ ਬਾਹਰਲੇ ਬੰਦਿਆਂ ਦੀ ਐਂਟਰੀ ਵੈਨ

 ਨਸ਼ਾ ਤਸਕਰਾਂ ਦੀ ਆਮਦ ਰੋਕਣ ਲਈ ਪਿੰਡਾਂ ਦੇ ਲੋਕ ਖਿੱਚਣ ਲੱਗੇ ਲਛਮਣ ਰੇਖਾਵਾਂ ਉੱਭਾ ਪਿੰਡ `ਚ ਨਸ਼ਾ ਰੋਕੂ ਕਮੇਟੀ ਦਾ ਗਠਨ ਲਾਰੇ ਲਾ ਨੇਤਾਵਾਂ ਨੂੰ ਕੀਤੇ ਜਾਣਗੇ ਸਵਾਲ ,ਹਨੇਰੇ ਸਵੇਰੇ ਬਾਹਰਲੇ ਬੰਦਿਆਂ ਦੀ ਐਂਟਰੀ ਵੈਨ


ਮਾਨਸਾ - 18 ਅਗਸਤ ਗੁਰਜੰਟ ਸਿੰਘ ਬਾਜੇਵਾਲੀਆ 

ਪੂਰੇ ਪੰਜਾਬ `ਚ ਨਸ਼ਾ ਬੰਦੀ ਲਈ ਭਖੀ ਮੁਹਿੰਮ ਦਾ ਅਸਰ ਹਰ ਪਿੰਡ ਵਿੱਚ ਹੋਣ ਲੱਗ ਪਿਆ ਹੈ। ਨਸ਼ਾ ਵਿਰੋਧੀ ਸਾਝੀ ਐਕਸ਼ਨ ਕਮੇਟੀ ਅਤੇ ਐਂਟੀ ਡਰੱਗ ਟਾਸਕ ਫੋਰਸ ਦੇ ਸੱਦੇ `ਤੇ ਦਰਜ਼ਨਾਂ ਪਿੰਡਾਂ `ਚ ਨਸ਼ਾ ਰੋਕੂ ਕਮੇਟੀਆਂ ਦਾ ਗਠਨ ਹੋ ਚੁੱਕਾ ਹੈ। ਇਸੇ ਤਹਿਤ ਅੱਜ ਜਿ਼ਲ੍ਹੇ ਦੇ ਵੱਡੇ ਪਿੰਡ ਉੱਭਾ ਵਿਖੇ ਨਸ਼ਾ ਰੋਕੂ ਕਮੇਟੀ ਦਾ ਗਠਨ ਕੀਤਾ ਗਿਆ । ਪਿੰਡ ਦੀ ਸੱਥ `ਚ ਹੋਏ ਭਰਵੇਂ ਇਕੱਠ ਦੌਰਾਨ ਪਿੰਡ ਦੇ ਨੌਜਵਾਨਾਂ ਅਤੇ ਸੂਝਵਾਨ ਲੋਕਾਂ ਨੇ ਨਸ਼ਾ ਵਿਰੋਧੀ ਸਾਝੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਪਿੰਡ ਪੱਧਰ ਦੀ ਨਸ਼ਾ ਰੋਕੂ ਕਮੇਟੀ ਦਾ ਗਠਨ ਕੀਤਾ । ਕਮੇਟੀ ਆਗੂ ਜਸਪਾਲ ਸਿੰਘ ਉੱਭਾ ਨੇ ਦੱਸਿਆ ਕਿ ਕਮੇਟੀ ਨੇ ਸਰਬ ਸੰਮਤੀ ਨਾਲ ਐਲਾਣ ਕੀਤਾ ਹੈ ਕਿ ਅੱਜ ਤੋਂ ਬਾਅਦ ਪਿੰਡ ਵਿੱਚ ਕਿਸੇ ਵੀ ਕਿਸਮ ਦੇ ਨਸ਼ੇ ਦੀ ਵਿਕਰੀ ਨਹੀਂ ਹੋਣ ਦਿੱਤੀ ਜਾਵੇਗੀ। ਜੇਕਰ ਕੋਈ ਵੀ ਪਿੰਡ ਵਾਸੀ , ਕਿਸੇ ਵੀ ਪਿੰਡ ਵਾਸੀ ਦਾ ਕੋਈ ਰਿਸਤੇਦਾਰ, ਦੋਸਤ ਜਾਂ ਨੇੜਲਾ ਪਿੰਡ ਵਿੱਚ ਨਸ਼ਾ ਯੁਕਤ ਚੀਜਾਂ ਦੀ ਵਿਕਰੀ ਕਰਦਾ ਫੜਿਆ ਜਾਂਦਾ ਹੈ ਤਾਂ ਦੋਸ਼ ਵਜੋਂ ਉਸ ਪਿੰਡ ਵਾਸੀ ਨੂੰ ਸਾਰੇ ਪਿੰਡ ਦੇ ਸਾਹਮਣੇ ਸੱਥ ਵਿੱਚ ਖੜ੍ਹਾ ਕਰਕੇ ਕਾਰਨ ਪੁੱਛਿਆ ਜਾਵੇਗਾ । ਜੇਕਰ ਦੋਸ਼ ਸਾਬਤ ਹੁੰਦੇ ਹਨ ਤਾਂ ਦੋਸ਼ੀ ਦਾ ਪਿੰਡ ਪੱਧਰ `ਤੇ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਅਤੇ ਸਬੰਧਿਤ ਪੁਲੀਸ ਥਾਨੇ ਨੂੰ ਕਾਰਵਾਈ ਲਈ ਅਰਜੀ ਦਿੱਤੀ ਜਾਵੇਗੀ ।ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਹਰ ਪਿੰਡ ਵਿੱਚ ਬਣਨ ਵਾਲੀ ਕਮੇਟੀ ਦਾ ਜਿ਼ਲ੍ਹਾ ਕਮੇਟੀ ਵੱਲੋਂ ਪੂਰਨ ਸਹਿਯੋਗ ਕੀਤਾ ਜਾਵੇਗੀ ।ਪਿੰਡਾਂ ਵਿੱਚ ਬਣੀਆਂ ਕਮੇਟੀਆਂ ਦੇ ਆਗੂ ਲਾਰੇ ਲਾ ਕੇ ਸੱਤਾ ਵਿੱਚ ਆਏ ਨੇਤਾਵਾਂ ਦੇ ਪਿੰਡ ਵਿੱਚ ਆਉਂਣ ਵਕਤ ਉ੍ਹਨਾਂ ਤੋਂ ਸਵਾਲ ਪੁੱਛਣਗੇ ।  ਉਨ੍ਹਾਂ ਕਿਹਾ ਹਰ ਪਿੰਡ ਵਿੱਚੋਂ ਨਸ਼ੇੜੀਆਂ ਦੇ ਪੱਕੇ ਅੱਡੇ ਖਤਮ ਕਰਨ ਲਈ ਪਿੰਡਾਂ ਵਿੱਚ ਬੇ ਅਬਾਦ ਪਈਆਂ ਪੰਚਾਇਤੀ ਇਮਾਰਤਾਂ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ ।ਉਨ੍ਹਾਂ ਦੱਸਿਆ ਜਿ਼ਲ੍ਹਾ ਕਮੇਟੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਬੇਨਤੀ ਕਰੇਗੀ ਕਿ ਨਕਾਰਾ ਤੇ ਖੰਡਰ ਇਮਾਰਤਾਂ   ਨੂੰ ਢਾਹ ਕੇ ਜਾਂ ਮੁਰੰਮਤ ਕਰਕੇ ਮੁੜ ਵਰਤੋਂ  ਯੋਗ ਕੀਤਾ ਜਾਵੇ ਤਾਂ ਜੋ ਸੰੁਨੀਆਂ ਥਾਵਾਂ `ਤੇ ਗੈਰ ਸਮਾਜੀ ਅਨਸਰਾਂ ਦੀਆਂ ਜੁੜਦੀਆਂ ਭੀੜਾਂ ਨੂੰ ਕਾਬੂ ਕੀਤਾ ਜਾ ਸਕੇ। ਇਸ ਮੌਕੇ  ਰਾਜ ਸਿੰਘ ਅਕਲੀਆ, ਗਗਨ ਸਿੰਘ ਖੜਕ ਸਿੰਘ ਵਾਲਾ, ਬਲਵਿੰਦਰ ਘਰਾਗਣਾ,ਅੰਗਰੇਜ਼ ਘਰਾਗਣਾ ਅਤੇ ਸੋਹਣ ਸਿੰਘ ਨੇ ਵੀ ਸੰਬੋਧਨ ਕੀਤਾ 

Post a Comment

0 Comments