*ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਵੱਲੋਂ ਕਰਵਾਈ ਗਈ ਰਾਸ਼ਟਰੀ ਸਮੂਹ ਗਾਣ ਪ੍ਰਤੀਯੋਗਤਾ*

 *ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਵੱਲੋਂ ਕਰਵਾਈ ਗਈ ਰਾਸ਼ਟਰੀ ਸਮੂਹ ਗਾਣ ਪ੍ਰਤੀਯੋਗਤਾ*


 ਮਾਨਸਾ 28 ਅਗਸਤ ਗੁਰਜੰਟ ਸਿੰਘ ਬਾਜੇਵਾਲੀਆ 

  ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਸ਼ਟਰੀ ਸਮੂਹ ਗਾਣ ਪ੍ਰਤੀਯੋਗਤਾ ਦਾ ਆਯੋਜਨ ਮਿਤੀ 27-08-2023 ਦਿਨ ਐਤਵਾਰ ਨੂੰ  ਜੇ. ਆਰ. ਮਿਲੇਨੀਅਮ ਸਕੂਲ ਮਾਨਸਾ ਵਿਖੇ ਕੀਤਾ ਗਿਆ। ਇਸ ਸਮੂਹ ਗਾਣ ਪ੍ਰਤੀਯੋਗਤਾ ਵਿੱਚ ਮਾਨਸਾ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਵੱਲੋਂ ਹੁੰਮ-ਹੁੰਮਾ ਕੇ ਭਾਗ ਲਿਆ ਗਿਆ। ਮੁਕਾਬਲੇ ਦੀ ਸ਼ੁਰੂਆਤ ਪ੍ਰੀਸ਼ਦ ਦੇ ਪ੍ਰਧਾਨ ਡਾ. ਵਿਨੋਦ ਮਿੱਤਲ ਜੀ ਵੱਲੋਂ ਇਸ ਪ੍ਰੋਗਰਾਮ ਦੀ ਰੂਪ ਰੇਖਾ ਸਾਂਝੀ ਕਰਕੇ ਅਤੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆ ਕਹਿ ਕੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਕਰਵਾਏ ਜਾਂਦੇ ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਵਿਦਿਆਰਥੀਆਂ ਵਿੱਚ ਦੇਸ ਭਗਤੀ ਦੀ ਭਾਵਨਾ ਪੈਦਾ ਕਰਨਾ ਹੈ ਅਤੇ ਇਹ ਮੁਕਾਬਲੇ ਨਾ ਸਿਰਫ਼ ਸ਼ਾਖਾ ਪੱਧਰ 'ਤੇ ਬਲਕਿ ਰਾਜ ਪੱਧਰ ਅਤੇ ਫਿਰ ਰਾਸ਼ਟਰੀ ਪੱਧਰ ਤੱਕ ਕਰਵਾਏ ਜਾਂਦੇ ਹਨ। ਭਾਵੇਂ ਕਿ ਸ਼ਾਖਾ ਪੱਧਰ 'ਤੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਪਰਤੂੰ ਰਾਜ ਪੱਧਰ ਦੇ ਮੁਕਾਬਲੇ ਵਿੱਚ  ਸਿਰਫ਼ ਪਹਿਲਾ ਸਥਾਨ ਪ੍ਰਪਤ ਕਰਨ ਵਾਲੀ ਟੀਮ ਹੀ ਭਾਗ ਲੈਂਦੀ ਹੈ।  ਸਾਰੀਆਂ ਹੀ ਟੀਮਾਂ ਪੂਰੀ ਤਿਆਰੀ ਕਰਕੇ ਆਈਆਂ ਸਨ। ਅੱਜ ਦੇ ਇਨ੍ਹਾਂ ਮੁਕਾਬਲਿਆਂ ਵਿੱਚ ਜੇ. ਆਰ. ਮਿਲੇਨੀਅਮ ਸਕੂਲ ਮਾਨਸਾ ਦੀ ਟੀਮ ਨੇ ਪਹਿਲਾ ਸਥਾਨ, ਡੀ. ਏ. ਵੀ. ਸਕੂਲ ਮਾਨਸਾ ਦੀ ਟੀਮ ਨੇ ਦੂਜਾ ਸਥਾਨ ਅਤੇ ਮਾਈ ਨਿੱਕੋ ਦੇਵੀ ਮਾਡਲ ਸਕੂਲ ਮਾਨਸਾ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।  ਜੱਜਮੈਂਟ ਦੀ ਭੂਮਿਕਾ ਸ਼੍ਰੀ ਵਿਨੋਦ ਸ਼ਰਮਾ, ਸ਼੍ਰੀ ਮਨਪ੍ਰੀਤ ਸਿੰਘ ਅਤੇ ਸ਼੍ਰੀ ਯੋਗੇਸ਼ ਗਰਗ ਜੀ ਨੇ ਅਦਾ ਕੀਤੀ। ਪਹਿਲੇ, ਦੂਜੇ ਅਤੇ ਤੀਸਰੇ ਸਥਾਨ 'ਤੇ ਆਉਣ ਵਾਲੀਆਂ ਜੇਤੂ ਟੀਮਾਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਤਿੰਨੋ ਜੱਜ ਸਾਹਿਬਾਨ ਨੂੰ ਵੀ ਸਰਟੀਫਿਕੇਟ, ਸਨਮਾਨ ਰਾਸ਼ੀ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ  ਇਸ ਪ੍ਰਾਜੈਕਟ ਦੇ ਚੈਅਰਮੈਨ ਰਿੰਕੂ ਮਿੱਤਲ ਨੇ ਸਾਰਿਆਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। 

ਅੱਜ ਦੇ ਇਨ੍ਹਾਂ ਮੁਕਾਬਲਿਆਂ ਸਮੇਂ ਪ੍ਰੀਸ਼ਦ ਦੇ ਪ੍ਰਧਾਨ ਡਾ. ਵਿਨੋਦ ਮਿੱਤਲ, ਸੈਕਟਰੀ ਅਰੁਣ ਗੁਪਤਾ, ਕੈਸ਼ੀਅਰ ਈਸ਼ਵਰ ਗੋਇਲ, ਪ੍ਰਾਜੈਕਟ ਚੈਅਰਮੈਨ ਰਿੰਕੂ ਮਿੱਤਲ, ਸਟੇਟ  ਮੈਂਬਰ ਰਾਜਿੰਦਰ ਗਰਗ, ਅਮਿ੍ੰਤਪਾਲ ਗੋਇਲ, ਜੀ. ਡੀ. ਭਾਟੀਆ, ਸੁਨੀਲ ਬਾਂਸਲ, ਮੱਖਣ ਜਿੰਦਲ, ਨੀਰਜ ਬਾਂਸਲ, ਕਪਿਲ ਕੁਮਾਰ, ਵਿਨੈ ਕੁਮਾਰ, ਵੱਡੀ ਗਿਣਤੀ ਵਿੱਚ ਵੱਖ -ਵੱਖ ਸਕੂਲਾਂ ਦੇ ਵਿਦਿਆਰਥੀ , ਉਨ੍ਹਾਂ ਦੇ ਗਾਇਡ ਅਧਿਆਪਕ ਅਤੇ ਮਾਪੇ ਹਾਜ਼ਰ ਸਨ।

Post a Comment

0 Comments