ਸਾਉਣ ਦੇ ਮਹੀਨੇ ਦੀਆਂ *ਤੀਆਂ ਤੀਜ ਦੀਆਂ * ਹੋਲੀ ਹਾਰਟ ਦੇ ਵਿਹੜੇ ਹੋਈਆਂ

 ਸਾਉਣ ਦੇ ਮਹੀਨੇ ਦੀਆਂ *ਤੀਆਂ ਤੀਜ ਦੀਆਂ * ਹੋਲੀ ਹਾਰਟ ਦੇ ਵਿਹੜੇ ਹੋਈਆਂ

ਵਿਦਿਆਰਥਣਾਂ ਨੇ ਪੱਖੀਆਂ, ਫੁਲਕਾਰੀਆਂ,ਚਰਖੇ ਅਤੇ ਪੀਘਾਂ,ਗੀਤ,ਬੋਲੀਆਂ,ਨਾਟਕ, ਗਿੱਧਾ ਅਤੇ ਭੰਗੜਾ ਪੇਸ਼ ਕੀਤਾ 


ਬਰਨਾਲਾ,12,ਅਗਸਤ /ਕਰਨਪ੍ਰੀਤ ਕਰਨ/
ਇਲਾਕੇ ਦੀ ਉੱਘੀ ਵਿੱਦਿਅਕ ਸੰਸਥਾ ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿੱਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ੍ਰੀਮਾਨ ਸੁਸ਼ੀਲ ਗੋਇਲ , ਐਗਜਿਕਿਊਟਿਵ ਡਾਇਰੈਕਟਰ ਸ੍ਰੀਮਾਨ ਰਾਕੇਸ਼ ਬਾਸ਼ਲ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਵਾਇਸ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਸ਼ਰਮਾ ਜੀ ਦੀ ਅਗਵਾਈ ਹੇਠ ਤੀਜ ਦਾ ਤਿਉਹਾਰ ਬੜੇ ਚਾਅ ਅਤੇ ਉਤਸ਼ਾਹ ਨਾਲ਼ ਮਨਾਇਆ ਗਿਆ। ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੇ ਗੀਤ,ਬੋਲੀਆਂ,ਨਾਟਕ, ਗਿੱਧਾ ਅਤੇ ਭੰਗੜਾ ਸਟੇਜ ਉੱਪਰ ਪੇਸ਼ ਕੀਤਾ ਜਿਹਨਾਂ ਦਾ ਮੁੱਖ ਵਿਸ਼ਾ ਤੀਆਂ ਦਾ ਤਿਉਹਾਰ ਸੀ। ਇਸ ਮੌਕੇ ਵਿਦਿਆਰਥਣਾਂ ਵਿੱਚੋਂ;ਮਿਸ ਤੀਜ;ਨਵਜੋਤ ਕੌਰ  ਨੂੰ ਚੁਣਿਆ ਗਿਆ।ਵਾਇਸ ਪ੍ਰਿੰਸੀਪਲ,ਸ਼੍ਰੀਮਤੀ ਪੂਜਾ ਸ਼ਰਮਾ ਜੀ ਨੇ ਇਸ ਮੌਕੇ ਗੱਲਬਾਤ ਦੌਰਾਨ ਦੱਸਿਆ ਕਿ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਹਨਾਂ ਦੇ ਪੁਰਾਣੇ ਸੱਭਿਆਚਾਰ ਨਾਲ਼ ਜੋੜਨਾ ਹੈ। ਇਸ ਮੌਕੇ ਪੱਖੀਆਂ, ਫੁਲਕਾਰੀਆਂ,ਚਰਖੇ ਅਤੇ ਪੀਘਾਂ ਦੀ ਸਜਾਵਟ ਨਾਲ ਅਜਿਹਾ ਰੰਗ ਬੰਨ੍ਹਿਆ ਹੋਇਆ ਸੀ ਕਿ ਇੰਝ ਲੱਗਦਾ ਸੀ ਜਿਵੇਂ ਅਸੀਂ ਪੁਰਾਣੇ ਪੰਜਾਬ ਵਿੱਚ ਤੀਆਂ ਦੇਖ ਰਹੇ ਹੋਈਏ। ਕੁਦਰਤ ਵੀ ਮਿਹਰਬਾਨ ਹੋਈ ਜਾਪਦੀ ਸੀ ਸ਼ਾਇਦ ਇਸ ਕਰਕੇ ਹੀ ਧੁੱਪ ਦੀ ਥਾਂ ਤੇ ਬੱਦਲਵਾਈ ਰਹੀ। ਵਿਦਿਆਰਥਣਾਂ ਅਤੇ ਹੋਰ ਸਮੁੱਚੇ ਇਕੱਠ ਲਈ ਵੱਖ ਵੱਖ ਤਰ੍ਹਾਂ ਦੀਆਂ ਖਾਣ ਪੀਣ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ। ਇਹ ਸਭ ਪ੍ਰਬੰਧ ਅਜਿਹੇ ਸੁਚੱਜੇ ਢੰਗ ਨਾਲ ਕੀਤਾ ਗਿਆ ਕਿ ਸਭ 
ਨੇ ਤੀਆਂ ਦਾ ਤਿਉਹਾਰ ਵੀ ਖੂਬ ਮਨਾਇਆ ਅਤੇ ਅਨੁਸ਼ਾਸਨ ਵੀ ਸਕੂਲ ਦੀਆਂ ਕਦਰਾਂ ਕੀਮਤਾਂ ਅਨੁਸਾਰ ਕਾਇਮ ਰਿਹਾ। ਇਸ ਮੌਕੇ ਮੁੱਖ ਮਹਿਮਾਨਾਂ ਸ਼੍ਰੀਮਾਨ ਘਨਸ਼ਾਮ ਦਾਸ ਜੀ, ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ੍ਰੀਮਾਨ ਸੁਸ਼ੀਲ ਗੋਇਲ ਜੀ ਅਤੇ ਸਕੂਲ ਦੇ ਐਗਜਿਕਿਊਟਿਵ ਡਾਇਰੈਕਟਰ ਸ੍ਰੀਮਾਨ ਰਾਕੇਸ਼ ਬਾਸ਼ਲ ਜੀ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਵੱਲੋਂ ਇਸ ਪ੍ਰੋਗਰਾਮ ਦੇ ਸ਼ਲਾਘਾ ਕੀਤੀ ਅਤੇ ਸਕੂਲ ਦੇ ਵਾਇਸ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਸ਼ਰਮਾ ਜੀ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ।

Post a Comment

0 Comments