ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਨਹੀਂ ਦੇਵੇਗੀ ਪਰਮਿੰਦਰ ਝੋਟੇ ਦੀ ਜਮਾਨਤ ਲਈ ਅਰਜੀ ,ਸਾਰੇ ਪਰਚੇ ਰੱਦ ਹੋਣ ਤੱਕ ਚੱਲੇਗਾ ਤਿੱਖਾ ਸੰਘਰਸ਼
14 ਅਗਸਤ ਨੂੰ ਨਸ਼ਾ ਵਿਰੋਧੀ ਮਹਾਂ ਰੈਲੀ ਦਾ ਐਲਾਣ
ਮਾਨਸਾ 5 ਅਗਸਤ ਗੁਰਜੰਟ ਸਿੰਘ ਬਾਜੇਵਾਲੀਆ
ਮੈਡੀਕਲ ਅਤੇ ਸਿੰਥੈਟਿਕ ਨਸ਼ਾ ਬੰਦੀ ਅਤੇ ਪਰਮਿੰਦਰ ਸਿੰਘ ਝੋਟੇ ਸਮੇਤ ਬੇਕਸੂਰ ਨੌਜਵਾਨਾਂ `ਤੇ ਦਰਜ ਕੀਤੇ ਸਾਰੇ ਪਰਚੇ ਰੱਦ ਕਰਕੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੇ ਮੁੱਦੇ ਨੂੰ ਲੈ ਕੇ ਧਰਨੇ `ਤੇ ਬੈਠੀ ਸਾਂਝੀ ਐਕਸ਼ਨ ਕਮੇਟੀ ਨੇ ਅੱਜ ਸੱਠ ਦੇ ਕਰੀਬ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵਿੱਚ ਐਲਾਣ ਕੀਤਾ ਹੈ ਕਿ ਉਹ ਪਰਮਿੰਦਰ ਸਿੰਘ ਝੋਟੇ ਸਮੇਤ ਨੌਜਵਾਨਾਂ ਖਿਲਾਫ਼ ਸਾਰੇ ਪਰਚੇ ਰੱਦ ਹੋਣ ਤੱਕ ਸੰਘਰਸ਼ ਨੂੰ ਬਿੱਲਕੁੱਲ ਵੀ ਮੱਠਾ ਨਹੀਂ ਪੈਣ ਦੇਵੀਗੀ । ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਸਮੂਹ ਬੁਲਾਰਿਆ ਨੇ ਕਿਹਾ ਕਿ ਪ੍ਰਸ਼ਾਸ਼ਨ ਆਪਣੀ ਗਲਤੀ ਸਵਿਕਾਰੇ ਅਤੇ ਪਰਮਿੰਦਰ ਸਿੰਘ ਖਿਲਾਫ਼ ਸਾਰੇ ਪਰਚੇ ਰੱਦ ਕਰਕੇ ਉਸਦੀ ਬਿਨ੍ਹਾਂ ਸ਼ਰਤ ਰਿਹਾਈ ਕੀਤੀ ਜਾਵੇ। ਆਗੂਆਂ ਅੱਗੇ ਕਿਹਾ ਕਿ ਪਰਮਿੰਦਰ ਦੇ ਸਾਥੀਆਂ ਖਿਲਾਫ਼ ਪਰਚੇ ਵੀ ਤੁਰੰਤ ਰੱਦ ਹੋਣ ਤੇ ਅਸਲ ਦੋਸ਼ੀਆਂ ਖਿ਼ਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਪ੍ਰਸ਼ਾਸ਼ਨ ਦੀ ਅਪੀਲ ਕਿ 14 ਅਗਸਤ ਦੇ ਵੱਡੇ ਇਕੱਠ ਨੂੰ ਮੁਲਤਵੀ ਕੀਤਾ ਜਾਵੇ ਜਾਂ ਅੱਗੇ ਪਾਇਆ ਜਾਵੇ `ਤੇ ਚਰਚਾ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਹ ਕਿਸੇ ਇੱਕ ਜਥੇਬੰਦੀ ਦਾ ਸੰਘਰਸ਼ ਨਹੀਂ ਇਹ ਪੰਜਾਬ ਦੇ ਬੱਚੇ ਬੱਚੇ ਦੀ ਅਵਾਜ ਵਿੱਚੋਂ ਸ਼ਰੂ ਹੋਇਆ ਸੰਘਰਸ਼ ਹੈ ਇਸ ਲਈ ਇਸ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਜਾ ਸਕਦੀ । ਆਗੂਆਂ ਕਿਹਾ ਜੇ ਪ੍ਰਸ਼ਾਸ਼ਨ ਨੂੰ ਸੱਚ ਮੁੱਚ ਹੀ ਲੋਕਾਂ ਦਾ ਫਿਕਰ ਹੈ ਫਿਰ ਉਹ ਮੁੱਠੀ ਭਰ ਸਮਗਲਰਾਂ ਦੀ ਪੁਸਤ ਪਨਾਹੀ ਕਰਨਾ ਛੱਡ ਕੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕਰੇ। ਕਿਸਾਨ ਯੁਨੀਅਨਾਂ ਦੇ ਆਗੂਆਂ, ਵਪਾਰ ਮੰਡਲ, ਕਰਿਆਨਾ ਸਟੋਰ ਯੁਨੀਅਨ, ਕਮਿਸਟ ਯੁਨੀਅਨ, ਸਾਬਕਾ ਸੈਨਿਕ ਯੁਨੀਅਨ, ਦੋਧੀ ਯੁਨੀਅਨ,ਅਧਿਆਪਕ ਯੁਨੀਅਨ ਸਮੇਤ ਮੀਟਿੰਗ ਵਿੱਚ ਹਾਜ਼ਰ ਸਮੂਹ ਬੁਲਾਰਿਆਂ ਨੇ ਸਾਂਝੀ ਐਕਸ਼ਨ ਕੇਮਟੀ ਦੇ ਹਰ ਫੈਸਲੇ ਨਾਲ ਸਹਿਮ ਹੁੰਦਿਆਂ 14 ਅਗਸਤ ਨੂੰ ਵੱਡੇ ਕਾਫਲਿਆਂ ਵਿੱਚ ਰੋਸ ਧਰਨੇ ਵਿੱਚ ਸ਼ਾਮਿਲ ਹੋਣ ਦਾ ਐਲਾਣ ਕੀਤਾ । ਮੀਟਿੰਗ ਦੌਰਾਨ ਫਰੀਦਕੋਟ `ਚ ਨਸ਼ਾ ਰੋਕੂ ਕੇਮਟੀ ਦੇ ਮੈਂਬਰ `ਤੇ ਸਮਗਲਰਾਂ ਵੱਲੋਂ ਚਲਾਈ ਗੋਲੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ । ਕਮੇਟੀ ਵੱਲੋਂ ਸਾਂਝੇ ਰੂਪ ਵਿੱਚ ਮੰਗ ਕੀਤੀ ਗਈ ਕਿ ਦੋਸ਼ੀਆਂ ਖਿ਼ਲਾਫ਼ ਸਖਤ ਕਾਰਵਾਈ ਹੋਵੇ ਅਤੇ ਪੀੜਤ ਨੌਜਵਾਨ ਦੇ ਪਰਿਵਾਰ ਨੂੰ ਸਰਕਾਰੀ ਮੱਦਦ ਦਿੱਤੀ ਜਾਵੇ
0 Comments