ਜੀ.ਹੋਲੀ ਹਾਰਟ ਪਬਲਿਕ ਸਕੂਲ ਮਹਿਲਕਲਾਂ ਦੇ ਐੱਮ.ਡੀ ਸੁਸ਼ੀਲ ਗੋਇਲ ਦਾ ਸੀ.ਟੀ ਯੂਨੀਵਰਸਿਟੀ ਲੁਧਿਆਣਾ ਪੁੱਜਣ ਤੇ ਭਰਵਾਂ ਸਵਾਗਤ

 ਜੀ.ਹੋਲੀ ਹਾਰਟ ਪਬਲਿਕ ਸਕੂਲ ਮਹਿਲਕਲਾਂ ਦੇ ਐੱਮ.ਡੀ ਸੁਸ਼ੀਲ ਗੋਇਲ ਦਾ  ਸੀ.ਟੀ ਯੂਨੀਵਰਸਿਟੀ ਲੁਧਿਆਣਾ ਪੁੱਜਣ ਤੇ ਭਰਵਾਂ ਸਵਾਗਤ 

ਯੂਨੀਵਰਸਿਟੀ ਦੇ ਚਾਂਸਲਰ ਸਰਦਾਰ ਚਰਨਜੀਤ ਸਿੰਘ ਚੰਨੀ ,ਡਾਇਰੈਕਟਰ ਅਮਨਦੀਪ ਤਾਂਗੜੀ,ਐੱਮ.ਡੀ ਸੁਸ਼ੀਲ ਗੋਇਲ ਵਲੋਂ ਕੀਤੀ ਵਿਚਾਰਾਂ 


ਬਰਨਾਲਾ, 28 ਅਗਸਤ/ਕਰਨਪ੍ਰੀਤ ਕਰਨ 

 ਜੀ.ਹੋਲੀ ਹਾਰਟ ਪਬਲਿਕ ਸਕੂਲ ਮਹਿਲਕਲਾਂ ਦੇ ਐੱਮ.ਡੀ ਸੁਸ਼ੀਲ ਗੋਇਲ ਦਾ ਸੀ.ਟੀ ਯੂਨੀਵਰਸਿਟੀ ਲੁਧਿਆਣਾ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਸਰਦਾਰ ਚਰਨਜੀਤ ਸਿੰਘ ਚੰਨੀ ,ਡਾਇਰੈਕਟਰ ਅਮਨਦੀਪ ਤਾਂਗੜੀ ਵਲੋਂ ,ਐੱਮ.ਡੀ ਸੁਸ਼ੀਲ ਗੋਇਲ ਨਾਲ ਵਿਚਾਰਾਂ ਕੀਤੀਆਂ ਗਈਆਂ ! ਜਿਕਰਯੋਗ ਹੈ ਕਿ  ਉਚੇਰੀ ਤੇ ਟੈਕਨੀਕਲ ਸਿੱਖਿਆ ਤਹਿਤ ਜੀ.ਹੋਲੀ ਹਾਰਟ ਪਬਲਿਕ ਸਕੂਲ ਮਹਿਲਕਲਾਂ ਦਾ ਸੀ.ਟੀ ਯੂਨੀਵਰਸਿਟੀ ਲੁਧਿਆਣਾ ਨਾਲ ਹੋਏ ਵਿਦਿਅਕ ਸਮਝੌਤੇ ਤਹਿਤ ਕੈਮ੍ਪ ਦਾ ਦੌਰਾ ਕੀਤਾ ਗਿਆ ਸੀ 

           ਜਿਕਰਯੋਗ ਹੈ ਸੀ.ਟੀ ਯੂਨੀਵਰਸਿਟੀ ਲੁਧਿਆਣਾ ਜੀ.ਹੋਲੀ ਹਾਰਟ ਪਬਲਿਕ ਸਕੂਲ ਮਹਿਲਕਲਾਂ ਜੁੜਨਾ ਸੋਨੇ ਤੇ ਸੁਹਾਗਾ ਸਿੱਧ ਹੋਵੇਗਾ ਹੁਣ ਜੀ.ਹੋਲੀ ਹਾਰਟ ਪਬਲਿਕ ਸਕੂਲ ਦੇ ਵਿਦਿਆਰਥੀ ਦੇਸ਼ ਦੀਆਂ 30 ਟਾਪ ਦੀਆਂ ਯੂਨੀਵਰਸਿਟੀਆਂ ਚ ਨਾਮ ਦਰਜ ਕਰਵਾ ਚੁੱਕੀ ਸੀ.ਟੀ  ਨਾਲ ਜੁੜ ਕੇ ਪੜ੍ਹਾਈ ਕਰਨਗੇ  ਜਿੱਥੇ 22  ਸਟੇਟਾਂ ਤੋਂ ਬੱਚੇ ਸਿੱਖਿਆ ਲੈ ਰਹੇ ਹਨ ! ਜਿੱਥੇ ਬੀ ਏ ,ਐੱਮ ਏ ,ਬੀ ਬੀ ਏ ,ਬੀ ਸੀ ਏ ,ਐੱਮ ਸੀ ਏ ,ਐੱਮ ਬੀ ਏ ਐੱਮ ਟੈੱਕ,ਹੋਟਲ ਮਨੰਜਮੈਂਟ ਦੇ ਕੋਰਸਾਂ ਤੋਂ ਬਿਨਾ ਤਕਨੀਕੀ ਕੋਰਸ ਵੱਡੀ ਗਿਣਤੀ ਚ ਉਪਲਬਧ ਹਨ ! ਓਧਰ ਜੀ.ਹੋਲੀ ਹਾਰਟ ਪਬਲਿਕ ਸਕੂਲ ਦੇ ਟੱਪਰ ਵਿਦਿਆਰਥੀ ਵਿਦਿਅਕ ,ਖੇਡਾਂ ਚ ਰਾਸ਼ਟਰੀ ਲੈਵਲ ਤੇ ਨਾਮ ਕਮਾ ਰਹੇ ਹਨ ! ਜੀ.ਹੋਲੀ ਹਾਰਟ ਪਬਲਿਕ ਸਕੂਲ ਮਹਿਲਕਲਾਂ ਐੱਮ.ਡੀ ਸੁਸ਼ੀਲ ਗੋਇਲ ਨੇ ਚਾਂਸਲਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀ ਹੁਣ ਉਚੇਰੀ ਤੇ ਤਕਨੀਕੀ ਸਿੱਖਿਆ ਤਹਿਤ ਆਪਣਾ ਭਵਿੱਖ ਸਵਾਰਨਗੇ ਤੇ ਸਕੂਲ  ਮਾਪਿਆਂ ਦਾ ਨਾਮ ਰੋਸ਼ਨ ਕਰਨਗੇ 1

Post a Comment

0 Comments