ਪਟਿਆਲਾ ਦੇ ਵਕੀਲ ਰਾਜੀਵ ਲੋਹਟਬੱਟੀ 'ਤੇ ਜਾਨਲੇਵਾ ਹਮਲੇ ਖਿਲਾਫ਼ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਦਿੱਤੀ ਸੰਘਰਸ਼ ਦੀ ਚੇਤਾਵਨੀ
ਹਮਲਾਵਰ ਦੋਵੇਂ ਮੁਲਜ਼ਮ ਵਕੀਲਾਂ ਦੀ ਫੌਰੀ ਗ੍ਰਿਫ਼ਤਾਰੀ ਦੀ ਕੀਤੀ ਮੰਗ
ਪਟਿਆਲਾ ਦੇ ਵਕੀਲ ਰਾਜੀਵ ਲੋਹਟਬੱਟੀ 'ਤੇ ਜਾਨਲੇਵਾ ਹਮਲੇ ਖਿਲਾਫ਼ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਦਿੱਤੀ ਸੰਘਰਸ਼ ਦੀ ਚੇਤਾਵਨੀ
ਹਮਲਾਵਰ ਦੋਵੇਂ ਮੁਲਜ਼ਮ ਵਕੀਲਾਂ ਦੀ ਫੌਰੀ ਗ੍ਰਿਫ਼ਤਾਰੀ ਦੀ ਕੀਤੀ ਮੰਗ
ਬਰਨਾਲਾ,10 ,ਅਗਸਤ /ਕਰਨਪ੍ਰੀਤ ਕਰਨ/ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪਟਿਆਲਾ ਜ਼ਿਲਾ ਅਦਾਲਤ ਵਿਚ ਬਤੌਰ ਵਕੀਲ ਕੰਮ ਕਰਦੇ ਤਰਕਸ਼ੀਲ਼ ਸੁਸਾਇਟੀ ਪੰਜਾਬ ਦੇ ਸਰਗਰਮ ਆਗੂ ਰਾਜੀਵ ਲੋਹਟਬੱਧੀ ਉੱਪਰ ਦੋ ਪਿਓ ਪੁੱਤਰ ਵਕੀਲਾਂ ਪਵਨ ਪੁਰੀ ਅਤੇ ਰੌਬਿਨ ਪੁਰੀ ਵੱਲੋਂ ਅਦਾਲਤ ਅੰਦਰ ਹਿੰਸਕ ਹਮਲਾ ਕਰਕੇ ਗੰਭੀਰ ਜ਼ਖਮੀ ਕੀਤੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਅਤੇ ਪਟਿਆਲਾ ਦੇ ਪੁਲੀਸ ਕਮਿਸ਼ਨਰ ਤੋਂ ਦੋਵਾਂ ਮੁਲਜ਼ਮ ਵਕੀਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਇਨ੍ਹਾਂ ਦੀ ਮਾਨਤਾ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ।
ਸੁਸਾਇਟੀ ਦੇ ਸੂਬਾ ਕਮੇਟੀ ਆਗ ਮਾ.ਰਾਜਿੰਦਰ ਭਦੌੜ, ਸੁਮੀਤ ਸਿੰਘ ਅਮ੍ਰਿਤਸਰ, ਜਸਵਿੰਦਰ ਫਗਵਾੜਾ, ਰਾਮ ਸਵਰਨ ਲੱਖੇਵਾਲੀ ਤੇ ਜੋਗਿੰਦਰ ਕੁੱਲੇਵਾਲ ਨੇ ਇੱਥੇ ਸੁਸਾਇਟੀ ਦੇ ਸੂਬਾ ਹੈੱਡ ਕੁਆਰਟਰ ਤਰਕਸ਼ੀਲ ਭਵਨ ਵਿਖੇ ਇਕ ਵਿਸ਼ੇਸ਼ ਮੀਟਿੰਗ ਤੋਂ ਬਾਅਦ ਮੀਡੀਆ ਰਾਬਤੇ ਦੌਰਾਨ ਕਿਹਾ ਕਿ ਲੋਕ ਪੱਖੀ ਵਕੀਲ ਰਾਜੀਵ ਲੋਹਟਬੱਦੀ ਤਰਕਸ਼ੀਲ਼ ਸੁਸਾਇਟੀ ਪੰਜਾਬ ਦੇ ਸਰਗਰਮ ਆਗੂ ਹੋਣ ਦੇ ਨਾਤੇ ਅੰਧ ਵਿਸ਼ਵਾਸਾਂ,ਪਾਖੰਡੀ ਬਾਬਿਆਂ ਤੇ ਫ਼ਿਰਕੂ ਸੰਗਠਨਾਂ ਦੇ ਖਿਲਾਫ਼ ਅਤੇ ਸਮਾਜ ਦੇ ਪੀੜਤ ਵਰਗਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਲਈ ਅਦਾਲਤਾਂ ਵਿਚ ਅਤੇ ਜਨਤਕ ਪੱਧਰ ਤੇ ਪੂਰੀ ਇਮਾਨਦਾਰੀ ਅਤੇ ਨਿਡਰਤਾ ਨਾਲ ਲਗਾਤਾਰ ਆਵਾਜ਼ ਬੁਲੰਦ ਕਰਦੇ ਆ ਰਹੇ ਹਨ ਜਿਸ ਕਰਕੇ ਉਹ ਕਾਫ਼ੀ ਲੰਬੇ ਸਮੇਂ ਤੋਂ ਕੁਝ ਗੈਰ ਸਮਾਜੀ ਅਨਸਰਾਂ ਦੀਆਂ ਅੱਖਾਂ ਵਿੱਚ ਰੜਕ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਹਮਲਾਵਰ ਦੋਵਾਂ ਪਿਓ ਪੁੱਤਰ ਵਕੀਲਾਂ ਵਲੋਂ ਇਕ ਸਾਜਿਸ਼ ਹੇਠ ਜਾਨ ਲੇਵਾ ਹਮਲਾ ਕਰਕੇ ਰਾਜੀਵ ਲੋਹਟਬੱਦੀ ਦੀ ਜਮਹੂਰੀ ਆਵਾਜ਼ ਨੂੰ ਦਬਾਉਣ ਦੀ ਗੈਰ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਜਿਸਨੂੰ ਤਰਕਸ਼ੀਲ਼ ਸੁਸਾਇਟੀ ਵਲੋਂ ਕਿਸੇ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਤਰਕਸ਼ੀਲ ਆਗੂਆਂ ਨੇ ਦੋਸ਼ ਲਾਇਆ ਕਿ ਪਟਿਆਲਾ ਪੁਲੀਸ ਪੀੜਤ ਵਕੀਲ ਰਾਜੀਵ ਲੋਹਟਬੱਦੀ ਦੀ ਐੱਮ.ਐੱਲ.ਆਰ. ਕੱਟਣ ਅਤੇ ਲਿਖਤੀ ਸ਼ਿਕਾਇਤ ਦੇ ਬਾਵਜੂਦ ਮੁਲਜ਼ਮ ਵਕੀਲਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਆਨਾ ਕਾਨੀ ਕਰ ਰਹੀ ਹੈ। ਉਲਟਾ ਪੀੜਤ 'ਤੇ ਸਮਝੌਤੇ ਲਈ ਦਬਾਅ ਬਣਾਇਆ ਜਾ ਰਿਹਾ ਹੈ। ਆਗੂਆਂ ਚਿਤਾਵਨੀ ਦਿੱਤੀ ਕਿ ਜੇਕਰ ਫੌਰੀ ਗ੍ਰਿਫ਼ਤਾਰੀ ਨਾ ਕੀਤੀ ਤਾਂ ਜਥੇਬੰਦੀ ਸੰਘਰਸ਼ ਲਈ ਮਜ਼ਬੂਰ ਹੋਵੇਗੀ।
0 Comments