ਹੜ੍ਹ ਪੀੜਤ ਲੋੜਵੰਦਾਂ ਨੂੰ ਦਵਾਈਆਂ, ਰਾਸ਼ਨ ਅਤੇ ਚਾਰਾ ਤੂੜੀ ਵੰਡੀ।
ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਗਾਤਾਰ ਜਾਰੀ ਹੈ। ਪਿੰਡ ਖੀਵਾ ਮੀਹਾਂ ਸਿੰਘ ਵਾਲਾ ਦੇ ਸੰਸਥਾ ਮੈਂਬਰਾਂ ਸ੍ਰ ਭੋਲਾ ਸਿੰਘ, ਬਿੱਕਰ ਸਿੰਘ, ਨਿਰਮਲ ਸਿੰਘ ਸਮੇਤ ਲਗਭਗ 30 ਸੰਗਤਾਂ ਵਲੋਂ ਵੱਡਾ ਉਪਰਾਲਾ ਕਰਦੇ ਹੋਏ ਅੱਜ ਦੋ ਟਰਾਲੀਆਂ ਤੂੜੀ ਅਤੇ ਤਿੰਨ ਟਰਾਲੀਆਂ ਹਰਾ ਚਾਰਾ ਕੁਤਰ ਕੇ ਲਿਆਂਦਾ ਗਿਆ ਜੋ ਸੰਸਥਾ ਦੀ ਅਗਵਾਈ ਵਿੱਚ ਪਿੰਡ ਬੀਰੇਵਾਲਾ ਡੋਗਰਾ, ਰਿਉਂਦ ਕਲਾਂ, ਰਿਉਂਦ ਖ਼ੁਰਦ, ਬਾਹਮਣ ਵਾਲਾ,ਲਠੇਰਾ ਆਦਿ ਪਿੰਡਾਂ ਵਿੱਚ ਲੋੜਵੰਦਾਂ ਨੂੰ ਵੰਡਿਆ ਗਿਆ। ਸੰਸਥਾ ਵਲੋਂ ਦਵਾਈਆਂ, ਓਡੋਮਾਸ, ਪਾਣੀ ਆਦਿ ਵੀ ਸੰਸਥਾ ਮੈਂਬਰ ਸ੍ਰ ਕੁਲਦੀਪ ਸਿੰਘ ਅਨੇਜਾ, ਬਲਬੀਰ ਸਿੰਘ ਕੈਂਥ, ਪਿੰਚੂ ਅਨੇਜਾ, ਮਹਿੰਦਰ ਪਾਲ ਸਿੰਘ ਆਨੰਦ, ਇੰਦਰਜੀਤ ਫੋਟੋਗਰਾਫ਼ਰ ਦੀ ਅਗਵਾਈ ਵਿੱਚ ਸੇਵਾ ਕਰਨ ਲਈ ਗਏ। ਦਵਾਈਆਂ ਲਈ ਵਿਸ਼ੇਸ਼ ਤੌਰ ਤੇ ਡਾਕਟਰ ਰੀਤਿਕ ਖ਼ਾਨ ਜੀ ਵੀ ਸੇਵਾ ਲਈ ਨਾਲ ਗਏ। ਸਾਰਿਆਂ ਦਾ ਤਹਿਦਿਲੋਂ ਧੰਨਵਾਦ।
0 Comments