ਵਨਨੈੱਸ ਵਣ ਦੇ ਦੂਜੇ ਗੇੜ ਦੀ ਸ਼ੁਰੂਆਤ ਵਿੱਚ ਬੀ.ਡੀ.ਪੀ.ਓ ਦਫਤਰ ਬੁਢਲਾਡਾ ਵਿਖੇ ਪੌਦੇ ਲਗਾਏ ਗਏ
ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੁਆਰਾ ਕਹੇ ਗਏ ਸੁਨਹਿਰੀ ਸ਼ਬਦ ਕਿ “ਪ੍ਰਦੂਸ਼ਣ ਅੰਦਰ ਹੋ ਯਾ ਬਾਹਰ ਦੋਨੋ ਹੀ ਹਾਨੀਕਾਰਕ ਹੈ”। ਇਸ ਅਨਮੋਲ ਕਥਨ ਨੂੰ ਲੈ ਕੇ ਨਿਰੰਕਾਰੀ ਮਿਸ਼ਨ ਪਿਛਲੇ ਕਈ ਸਾਲਾਂ ਤੋਂ ਅਨੇਕਾ ਸਮਾਜਿਕ, ਧਾਰਮਿਕ ਗਤੀਵਿਧੀਆ ਰਾਹੀਂ ਵਿੱਚ ਭਾਗੀਦਾਰੀ ਸਮੇਂ ਜਾਗਰੂਕਤਾ ਮੁਹਿੰਮ ਹਿਸਾ ਬਣਦਾ ਆ ਰਿਹਾ ਹੈ। ਸੰਤ ਨਿਰੰਕਾਰੀ ਮਿਸ਼ਨ ਮੈਗਾ ਪੌਦਾ ਰੋਪਣ ਅਭਿਆਨ, ਖੂਨਦਾਨ ਕੈਂਪ, ਸਵੱਛਤਾਂ ਅਭਿਆਨ, ਜਲ ਸੰਭਾਲ ਅਭਿਆਨ ਅਨੇਕਾ ਜਾਗਰੂਕਤਾ ਅਭਿਆਨ ਸ਼ਾਮਿਲ ਹਨ। ਮਾਨਵਤਾ ਨੂੰ ਸਮਰਪਿਤ ਨਿਰੰਕਾਰੀ ਮਿਸ਼ਨ ਦੀਆਂ ਸਾਰੀਆ ਸੇਵਾਂਵਾ ਸਤਿਗੁਰੂ ਜੀ ਦੇ ਨਿਰਦੇਸ਼ ਅਨੁਸਾਰ ਨਿਰੰਤਰ ਭਗਤਾਂ ਅਤੇ ਸਰਧਾਂਲੂਆ ਦੁਆਰਾ ਜਾਰੀ ਹੈ।
ਸਮਾਜ ਕਲਿਆਣ ਕੇ ਇਸੀ ਭਾਵ ਨਾਲ ਪ੍ਰੇਰਿਤ ਹੋ ਕੇ ਅਗਸਤ 2021 ਦੇ ਮਹੀਨੇ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਜੀ ਦੇ ਪਾਵਨ ਅਸ਼ੀਰਵਾਦ ਨਾਲ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਵਾਤਾਵਰਣ ਨੂੰ ਸਾਂਭਣ ਲਈ ਵਨਨੈੱਸ ਵਣ ਨਾਮ ਦੀ ਇੱਕ ਮੈਗਾ ਪਰਿਯੋਜਨਾ ਦਾ ਆਰੰਭ ਕੀਤਾ। ਇਸ ਪਰਿਯੋਜਨਾ ਦਾ ਉਦੇਸ਼ ਰੁਖਾਂ ਨੂੰ ਸਮੂਹ ਦੇ ਰੂਪ ਵਿੱਚ ਤਿਆਰ ਕਰਕੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਉਪਰੰਤ ਉਨ੍ਹਾਂ ਦਰੱਖਤਾਂ ਨੂੰ ਜੰਗਲ ਰੂਪ ਵਿੱਚ ਤਿਆਰ ਕਰਨਾ ਹੈ। ਇਹ ਪਰੀਯੋਜਨਾ ਦੇ ਅੰਦਰ ਪੂਰੇ ਭਾਰਤ ਵਿੱਚ ਬੁਢਲਾਡਾ ਸਮੇਤ 317 ਸਥਾਨਾਂ ਤੇ 1.30 ਪੌਦੇ ਲਗਾਏ ਗਏ ਸਨ। ਜਿਨ੍ਹਾਂ ਦੀ ਸਾਂਭ ਸੰਭਾਲ ਹੁੱਣ ਦੀ ਮਿਸ਼ਨ ਦੇ ਸੇਵਾਦਾਰਾ ਵੱਲੋਂ ਕੀਤੀ ਜਾਂਦੀ ਹੈ।
ਹੁੱਣ ਦੁਬਾਰਾ ਇਸੀ ਪਰੀਯੋਜਨਾ ਦੇ ਦੂਸਰੇ ਗੇੜ ਵਿੱਚ ਇਨ੍ਹਾਂ ਸਥਾਨਾਂ ਦੀ ਸੰਖਿਆ 317 ਤੋਂ 403 ਹੋ ਚੁੱਕੀ ਹੈ।ਇਸੇ ਤਹਿਤ ਅੱਜ ਬੁਢਲਾਡਾ ਦੇ ਬੀ.ਡੀ.ਪੀ.ਓ ਦਫਤਰ ਦੇ ਨਾਲ ਖਾਲੀ ਪਈ ਜਗ੍ਹਾ ਵਿੱਚ ਬੀ.ਡੀ.ਪੀ.ਓ ਦੀ ਪ੍ਰਵਾਨਗੀ ਨਾਲ 200 ਪੌਦੇ ਹੋਰ ਲਗਾਏ ਗਏ। ਇਸ ਤੋਂ ਪਹਿਲਾ ਵੀ ਸਾਲ 2021 ਵਿੱਚ ਵੀ ਇਸੇ ਪਰੀਯੋਜਨਾ ਤਹਿਤ 400 ਪੌਦੇ ਲਗਾਏ ਗਏ ਸਨ। ਜਿਨ੍ਹਾਂ ਨੇ ਦਰੱਖਤਾਂ ਦਾ ਰੂਪ ਲੈ ਲਿਆ ਹੈ, ਇਸੇ ਤਰ੍ਹਾ ਆਉਣ ਵਾਲੇ ਦਿਨਾਂ ਵਿੱਚ ਲਗਭੱਗ 200 ਪੌਦੇ ਹੋਰ ਲਗਾਉਣ ਦੀ ਤਿਆਰ ਹੈ ਜੋ ਕਿ ਆਉਦੇ ਕੁੱਝ ਦਿਨਾਂ ਵਿੱਚ ਹੀ ਇਸ ਜਗ੍ਹਾਂ ਦੇ ਲਗਾਏ ਜਾਣਗੇ ਅਤੇ ਜਿਨ੍ਹਾਂ ਸਮਾਂ ਇਹ ਪੌਦੇ ਪੂਰੇ ਦਰੱਖਤ ਦੇ ਰੂਪ ਵਿੱਚ ਤਿਆਰ ਨਹੀਂ ਹੁੰਦੇ ਉਨਾਂ ਸਮਾਂ ਇਨ੍ਹਾਂ ਪੌਦਿਆ ਦੀ ਦੇਖ ਰੇਖ ਵੀ ਨਿਰੰਕਾਰੀ ਮਿਸ਼ਨ ਬ੍ਰਾਂਚ ਬੁਢਲਾਡਾ ਦੇ ਸੇਵਾਦਲ ਵੱਲੋਂ ਕੀਤੀ ਜਾਵੇਗੀ।ਬੁਢਲ਼ਾਡਾ ਵਿੱਚ ਇਸ ਦੇ ਦੂਜੇ ਗੇੜ ਦੀ ਸੁਰੂਆਤ ਅੱਜ ਆਰ.ਕੇ ਸ਼ੰਮੀ, ਖੇਤਰੀ ਸੰਚਾਲਕ ਮਾਨਸਾ ਨੇ ਪੌਦਾ ਲਗਾ ਕੇ ਕੀਤੀ ਗਈ। ਇਸ ਮੌਕੇ ਇਨ੍ਹਾ ਨਾਲ ਬਠਿੰਡਾ ਦੇ ਖੇਤਰੀ ਸੰਚਾਲਕ ਅਵਤਾਰ ਸਿੰਘ, ਸੰਯੋਜਕ ਅਸ਼ੋਕ ਢੀਂਗਰਾਂ, ਸੰਚਾਲਕ ਮਦਨ ਲਾਲ ਤੋਂ ਇਲਾਵਾ ਸੰਤ ਨਿਰੰਕਾਰੀ ਬ੍ਰਾਂਚ ਬੁਢਲਾਡਾ ਦੇ ਸੇਵਾਦਾਲ ਦੇ ਜਵਾਨ ਅਤੇ ਭੈਣਾਂ ਹਾਜ਼ਰ ਸਨ।
0 Comments