ਨਕੋਦਰ ਦਾ ਸਾਲਾਨਾ ਛਿੰਝ ਮੇਲਾ

 ਨਕੋਦਰ ਦਾ ਸਾਲਾਨਾ ਛਿੰਝ ਮੇਲਾ 


ਸ਼ਾਹਕੋਟ 18 ਅਗਸਤ (ਲਖਵੀਰ ਵਾਲਿਆ) :--
"ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਐਂਡ ਵੈੱਲਫੇਅਰ ਸੋਸਾਇਟੀ (ਰਜਿ.) ਨਕੋਦਰ, ਜਿਲ੍ਹਾ ਜਲੰਧਰ, ਪੰਜਾਬ" ਵੱਲੋਂ 16ਵਾਂ ਸਾਲਾਨਾ ਛਿੰਝ ਮੇਲਾ ਨਕੋਦਰ ਵਿਖੇ ਕਰਵਾਇਆ ਜਾ ਰਿਹਾ ਹੈ। 

ਇਸ ਮੌਕੇ ਐਡਵੋਕੇਟ ਗੌਰਵ ਨਾਗਰਾਜ ਪ੍ਰਧਾਨ ਅਤੇ ਸਤਿੰਦਰ ਮੱਟੂ (ਉਪ ਪ੍ਰਧਾਨ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 1 ਅਕਤੂਬਰ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਦੁਸ਼ਹਿਰਾ ਗਰਾਊਂਡ, ਨੇਡ਼ੇ ਬੱਸ ਸਟੈਂਡ ਨਕੋਦਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਛਿੰਝ ਮੇਲਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ ।

ਇਸ ਛਿੰਝ ਮੇਲੇ ਵਿੱਚ ਹਿੰਦੋਸਤਾਨ ਦੇ ਨਾਮਵਰ ਅਖਾੜਿਆਂ ਦੇ ਪਹਿਲਵਾਨ ਹਿੱਸਾ ਲੈਣਗੇ। ਪਟਕੇ ਦੀਆਂ 3 ਕਿਸ਼ਤੀਆਂ ਦੇ ਪਹਿਲਵਾਨ ਪ੍ਰਿਤਪਾਲ ਫਗਵਾੜਾ, ਪਹਿਲਵਾਨ ਭੁਪਿੰਦਰ ਅਜਨਾਲਾ, ਪਹਿਲਵਾਨ ਗੌਰਵ ਮਾਛੀਵਾੜਾ, ਪਹਿਲਵਾਨ ਧਰਮਿੰਦਰ ਕੋਹਾਲੀ, ਪਹਿਲਵਾਨ ਬਾਬਾ ਫਰੀਦ ਦੀਨਾਨਗਰ, ਪਹਿਲਵਾਨ ਪਰਵੇਸ਼ ਬਹਾਦਰਗੜ੍ਹ (ਦਿੱਲੀ) ਹੋਣਗੇ। ਜਿਸ ਵਿੱਚ ਪਟਕੇ ਦੀਆਂ ਪਹਿਲੀਆਂ 3 ਕਿਸ਼ਤੀਆਂ ਦਾ ਇਨਾਮ 11 ਲੱਖ ਰੁਪਏ ਅਤੇ ਇੱਕ ਸ਼ਾਨਦਾਰ ਗੁਰਜ ਦਿੱਤਾ ਜਾਵੇਗਾ ।

                     ਇਸ ਛਿੰਝ ਮੇਲੇ ਦੌਰਾਨ ਫਲਦਾਰ ਅਤੇ ਛਾਂਦਾਰ ਬੂਟੇ ਵੰਡੇ ਜਾਣਗੇ, ਗੁਰੂ ਕਾ ਲੰਗਰ ਅਤੁੱਟ ਵਰਤੇਗਾ ਅਤੇ ਸਪੈਸ਼ਲ ਦੇਸੀ ਘਿਓ ਦੀਆਂ ਜਲੇਬੀਆਂ ਦਾ ਲੰਗਰ ਵੀ ਅਤੁੱਟ ਵਰਤੇਗਾ ।ਇਸ ਛਿੰਝ ਮੇਲੇ ਵਿੱਚ ਪੰਜਾਬ ਦੀਆਂ ਨਾਮਵਰ ਰਾਜਨੀਤਕ, ਧਾਰਮਿਕ ਅਤੇ ਸਮਾਜ ਸੇਵੀ ਸ਼ਖਸ਼ੀਅਤਾਂ ਸ਼ਿਰਕਤ ਕਰਨਗੀਆਂ ।

Post a Comment

0 Comments