ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿੱਚ *ਤੀਆਂ ਤੀਜ ਦੀਆਂ*ਤਿਓਹਾਰ ਮਨਾਇਆ

 ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿੱਚ *ਤੀਆਂ ਤੀਜ ਦੀਆਂ*ਤਿਓਹਾਰ ਮਨਾਇਆ 

ਸੌਣ ਦਾ ਮਹੀਨਾ ਵੇ ਆਇਆਂ ਗੱਡੀ ਜੋੜ ਕੇ* ਮੈਂ ਨੀ ਸਹੁਰੇ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ*

ਮਹਿੰਦੀ ਮਹਿੰਦੀ ਮਹਿੰਦੀ ਗਿੱਧੇ ਵਿੱਚ ਨੱਚਦੀ ਮੇਰੀ ਧਮਕ ਜਲੰਧਰ ਪੈਂਦੀ,

ਸਾਉਣ ਵੀਰ ਕੱਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ,ਤੀਆਂ ਤੀਜ ਦੀਆਂ ਵਰੇ ਦਿਨਾਂ ਨੂੰ ਫੇਰ   


ਬਰਨਾਲਾ 21 ਅਗਸਤ/ਕਰਨਪ੍ਰੀਤ ਕਰਨ

-ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿੱਚ ਤੀਆਂ ਤੀਜ ਦੀਆਂ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਪੰਜਾਬੀ ਪਹਿਰਾਵੇ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਵਾਂ ਨੇ ਪੰਜਾਬੀ ਲੋਕ ਨਾਚ ਗਿੱਧਾ ਅਤੇ ਭੰਗੜਾ ਪੇਸ਼ ਕਰਦਿਆਂ ਪੰਜਾਬੀ ਸਭਿਆਚਾਰ ਖ਼ੂਬਸੂਰਤ ਝਲਕ ਪੇਸ਼ ਕੀਤੀ ਪੰਜਾਬ ਦੇ ਸਭਿਆਚਾਰ ਤੀਆਂ ਦੀ ਸਾਂਝ ਦੀਆਂ ਤੰਦਾਂ ਨੂੰ ਪੱਕੀਆਂ ਕਰਦਿਆਂ ਮੁਟਿਆਰਾਂ ਨੇ ਨੱਚ ਟੱਪ ਕੇ ਬੋਲੀਆਂ ਪਾ ਕੇ ਧੂੜਾਂ ਪੱਟ ਦਿਤੀਆਂ !

                        ਵਿਦਿਆਰਥਣਾਂ ਨੇ ਪੰਜਾਬੀ ਸੂਟਾਂ ਚ ਸੱਜ ਧੱਜ ਕੇ ਚਾਵਾਂ ਨਾਲ ਹਿੱਸਾ ਲਿਆ।ਅਧਿਆਪਕਾਂ ਵਲੋਂ ਖੁਦ ਗਤੀਵਿਧੀ ਕਰਦਿਆਂ ਸਭਿਆਚਾਰਕ ਬੋਲੀਆਂ ਨਾਲ ਅੱਜ ਦੀ ਪੀੜ੍ਹੀ ਦੀਆਂ ਕੁੜੀਆਂ ਨੂੰ ਨਾਲ ਜੋੜਦਿਆਂ ਤੀਜ ਮਨਾਈ ਗਈ । ਇਸ ਪ੍ਰੋਗਰਾਮ ਵਿੱਚ ਛੋਟੀਆਂ ਬੱਚੀਆਂ, ਮੁਟਿਆਰਾਂ ਮਿਲ ਕੇ ਤੀਆਂ ਸਬੰਧਤ ਪੰਜਾਬ ਦੀ ਤਸਵੀਰ ਨਾਲ ਸੰਬੰਧਿਤ ਬੋਲੀਆਂ ਪਾਈਆਂ ਅਤੇ ਆਪਣੇ ਪੁਰਾਣੇ ਸਭਿਆਚਾਰ ਨੂੰ ਯਾਦ ਕੀਤਾ।

            ਮਹਿਮਾਨਾਂ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਬੱਚਿਆਂ ਦੀ ਖੂਬ ਪ੍ਰਸ਼ੰਸ਼ਾ ਕੀਤੀ । ਸਕੂਲ ਦੇ ਪ੍ਰਿੰਸੀਪਲ ਰਾਜ ਮਹਿੰਦਰ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਤੀਜ ਦੇ ਮਹੱਤਵ ਤੇ ਚਾਨਣਾ ਪਾਇਆ। । ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਸ਼ੋਰੀ ਜੀ ਨੇ ਵੀ ਬੱਚੀਆਂ ਅਤੇ ਅਧਿਆਪਕਾ ਦਾ ਮਾਰਗ ਦਰਸ਼ਨ ਕੀਤਾ। ਤੀਜ ਦੇ ਇਸ ਖੂਬਸੂਰਤ ਪ੍ਰੋਗਰਾਮ ਤੋਂ ਖੁਸ਼ ਹੋ ਕੇ ਸਮਾਗਮ ਦੇ ਮੁੱਖ ਮਹਿਮਾਨ ਅਸ਼ੋਕ ਕੁਮਾਰ ਗਰਗ ਨੇ ਸਾਰੀਆਂ ਅਧਿਆਪਕਾਂਵਾਂ ਅਤੇ ਬੱਚੀਆਂ ਨੂੰ ਖੂਬਸੂਰਤ ਸੂਟ ਮੰਗਵਾ ਕੇ ਤੋਹਫੇ ਦੇ ਰੂਪ ਵਿੱਚ ਭੇਂਟ ਕੀਤੇ। ਇਸ ਮੌਕੇ ਤੇ ਪ੍ਰਬੰਧਕ ਕਮੇਟੀ ਦੇ ਮੈਨੇਜਰ ਕੇਵਲ ਜਿੰਦਲ ,ਸੁੱਖਮਹਿੰਦਰ ਸੰਧੂ, ਆਰੀਆ ਸਮਾਜ ਦੇ ਉਪ ਪ੍ਰਧਾਨ ਤਿਲਕ ਰਾਮ,ਮੈਡਮ ਮਨੀਸ਼ਾ ਗਰਗ, ਆਸ਼ੂ ਗਰਗ, ਇਸ਼ਟਾ ਗਰਗ, ਬੇਬੀ ਹੀਨਲ ਗਰਗ,ਰੂਬੀ ਸਿੰਗਲਾ, ਗੀਤਾ ਸ਼ਰਮਾ, ਮੈਡਮ ਸੁਮਨ ਜਿੰਦਲ ਵੀਨਾ ਚੱਡਾ, ਨਵੀਨਾ ਗਰਗ ,ਪ੍ਰਵੀਨ ਕੁਮਾਰ, ਹਰੀਸ਼ ਕੁਮਾਰ ਅਤੇ ਸਕੂਲ ਦਾ ਪੂਰਾ ਸਟਾਫ ਹਾਜ਼ਰ ਸੀ।

Post a Comment

0 Comments