ਬਰਨਾਲਾ ਦੇ ਕੰਨਿਆ ਹਾਈ ਸਕੂਲ ਜੰਡਾਂ ਵਾਲਾ ਰੋਡ ਵਿਖੇ *ਹਰਪ੍ਰੀਤ ਸ਼ਰਮਾ ਦੀ ਅਗੁਵਾਈ ਹੇਠ *ਤੀਆਂ ਤੀਜ ਦੀਆਂ* ਤਿਓਹਾਰ ਮਨਾਇਆ

 ਬਰਨਾਲਾ ਦੇ ਕੰਨਿਆ ਹਾਈ ਸਕੂਲ ਜੰਡਾਂ ਵਾਲਾ ਰੋਡ ਵਿਖੇ *ਹਰਪ੍ਰੀਤ ਸ਼ਰਮਾ ਦੀ ਅਗੁਵਾਈ ਹੇਠ *ਤੀਆਂ ਤੀਜ ਦੀਆਂ* ਤਿਓਹਾਰ ਮਨਾਇਆ 

ਸੌਣ ਦਾ ਮਹੀਨਾ ਵੇ ਆਇਆਂ ਗੱਡੀ ਜੋੜ ਕੇ* ਮੈਂ ਨੀ ਸਹੁਰੇ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ

ਮਹਿੰਦੀ ਮਹਿੰਦੀ ਮਹਿੰਦੀ ਗਿੱਧੇ ਵਿੱਚ ਨੱਚਦੀ ਮੇਰੀ ਧਮਕ ਜਲੰਧਰ ਪੈਂਦੀ,

*ਸਾਉਣ ਵੀਰ ਕੱਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵ ,ਤੀਆਂ ਤੀਜ ਦੀਆਂ ਵਰੇ ਦਿਨਾਂ ਨੂੰ ਫੇਰ   


ਬਰਨਾਲਾ, 25 ਅਗਸਤ/ਕਰਨਪ੍ਰੀਤ ਕਰਨ 

 ਬਰਨਾਲਾ ਦੇ ਜੰਡਾਂ ਵਾਲਾ ਰੋਡ ਤੇ ਪੈਂਦੇ ਕੰਨਿਆ ਹਾਈ ਸਕੂਲ ਵਿਖੇ *ਤੀਆਂ ਤੀਜ ਦੀਆਂ* ਤਿਓਹਾਰ ਮੈਡਮ ਹਰਪ੍ਰੀਤ ਸ਼ਰਮਾ ਦੀ ਅਗਵਾਈ ਹੇਠ  ਟੀਮ ਵਲੋਂ  ਮਨਾਇਆ ਗਿਆ ਤੀਆਂ ਚ ਜੁੜੀਆਂ ਸਮੂਹ ਸ਼ਹਿਰ ਦੀਆਂ ਮੁਟਿਆਰਾਂ ਔਰਤਾਂ ਵਲੋਂ  ਪੰਜਾਬ ਦੇ ਸਭਿਆਚਾਰ ਦੀ ਪ੍ਰਤੀਕ ਸਾਉਣ ਦੇ ਮਹੀਨੇ ਤੀਜ ਦਾ ਤਿਉਹਾਰ ਬੜੀਆਂ ਖ਼ੁਸ਼ੀਆਂ ਨਾਲ ਨੱਚ ਟੱਪ ਕੇ ਮਨਾਇਆ ਸੱਜ ਵਿਆਹੀਆਂ ਤੇ ਪੇਕੇ ਸਹੁਰੇ ਸਾਂਝ ਦੀਆਂ ਤੰਦਾਂ ਨੂੰ ਪੱਕੀਆਂ ਕਰਦਿਆਂ ਮੁਟਿਆਰਾਂ ਨੇ ਨੱਚ ਟੱਪ ਕੇ ਬੋਲੀਆਂ ਪਾ ਕੇ ਧੂੜਾਂ ਪੱਟ ਦਿਤੀਆਂ !

                   ਜਿਸ ਵਿਚ ਵੱਡੀ ਗਿਣਤੀ ਚ ਜੁੜੀਆਂ ਮੁਟਿਆਰਾਂ ਔਰਤਾਂ ਨੇ ਪੰਜਾਬੀ  ਸੂਟਾਂ ਚ ਸੱਜ ਧੱਜ ਕੇ ਚਾਵਾਂ ਨਾਲ ਹਿੱਸਾ ਲਿਆ।ਵਿਹਾਂਦੜਾਂ ਵਲੋਂ ਸਭਿਆਚਾਰਕ ਬੋਲੀਆਂ ਨਾਲ ਅੱਜ ਦੀ ਪੀੜ੍ਹੀ ਦੀਆਂ ਕੁੜੀਆਂ ਨੂੰ ਨਾਲ ਜੋੜਦਿਆਂ ਤੀਜ ਮਨਾਈ ਗਈ । ਇਸ ਪ੍ਰੋਗਰਾਮ ਵਿੱਚ ਛੋਟੀਆਂ ਬੱਚੀਆਂ, ਮੁਟਿਆਰਾਂ ਅਤੇ ਵੱਡੀਆਂ ਬੀਬੀਆਂ ਨੇ ਰਲ ਮਿਲ ਕੇ ਤੀਆਂ ਸਬੰਧਤ ਪੰਜਾਬ ਦੀ ਤਸਵੀਰ ਨਾਲ ਸੰਬੰਧਿਤ ਬੋਲੀਆਂ ਪਾਈਆਂ ਅਤੇ ਆਪਣੇ ਪੁਰਾਣੇ ਸਭਿਆਚਾਰ ਨੂੰ ਯਾਦ ਕੀਤਾ।

        ਇਸ ਮੌਕੇ ਮੁਖ ਪ੍ਰਬੰਧਕ ਮੈਡਮ ਹਰਪ੍ਰੀਤ ਸ਼ਰਮਾ ਨੇ ਦੱਸਿਆ ਕਿ ਇਕੱਠੀਆਂ ਹੋਈਆਂ ਔਰਤਾਂ ਨੇ ਰਲ ਮਿਲ ਕਿੱਕਲੀ ਪਾਉਂਦਿਆਂ, ਬੋਲੀਆਂ ਦੀ ਛਹਿਬਰ ਲਾਈ। ਜੋ ਕਿ ਆਪਸੀ ਪਿਆਰ ਅਤੇ ਭਾਈਚਾਰੇ ਦਾ ਪ੍ਰਤੀਕ ਹੈ ।ਉਨ੍ਹਾਂ ਕਿਹਾ ਕਿ ਇਸ ਤਿਉਹਾਰ ਦਾ ਸਾਡੇ ਪੁਰਾਤਨ ਸਭਿਆਚਾਰ ਨਾਲ ਗੂੜ੍ਹਾ ਸਬੰਧ ਹੈ ਅਤੇ ਨਵੀਂ ਪੀੜ੍ਹੀ ਨੂੰ ਵੀ ਚੰਗੀ ਸੇਧ ਮਿਲਦੀ ਕਿਹਾ ਭਾਵੇਂ ਇਹ ਤਿਉਹਾਰ ਪਿੰਡਾਂ ਦੀਆਂ ਸੱਥਾਂ ‘ਚੋਂ ਅਲੋਪ ਹੁੰਦਾ ਜਾ ਰਿਹਾ ਸੀ ਪਰ ਹੁਣ ਜਿੱਥੇ ਸਕੂਲਾਂ ਤੇ ਕਾਲਜਾਂ ਅੰਦਰ ਇਸ ਨੇ ਮੁੜ ਆਪਣੀ ਥਾਂ ਬਣਾ ਲਈ

           ਇਸ ਸਮੁੱਚੇ ਪ੍ਰੋਗਰਾਮ ਚ ਅਕਾਲੀ  ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਟੁ ,ਐੱਮ ਸੀ ਯਾਦਵਿੰਦਰ ਸਿੰਘ ਬਿੱਟੂ ਵਲੋਂ ਸਿਰਕਤ ਕੀਤੀ ਗਈ ! ਉਹਨਾਂ ਮੀਡਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੀਆਂ ਦਾ ਤਿਓਹਾਰ ਅਜਿਹੇ ਪ੍ਰੋਗਰਾਮ ਨਾਲ ਸਭਿਆਚਾਰ ਨੂੰ ਯਾਦ ਕੀਤਾ ਜਾਂਦਾ ਹੈ ਤੇ ਨਵੀਂ ਪਨੀਰੀ ਨੂੰ ਇਕ ਸੰਦੇਸ਼ ਮਿਲਦਾ ਹੈ ਇਸ ਪ੍ਰੋਗਰਾਮ ਦੀ ਸਫਲਤਾ ਦਾ ਵਾਰਡ ਵਾਸੀਆਂ ਨੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਅਜਿਹੇ ਪ੍ਰੋਗਰਾਮਾ ਵਿਚ ਪੂਰਨ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ। ਅੰਤ ਵਿੱਚ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਸਮੂਹ ਵਾਰਡ ਨਿਵਾਸੀਆਂ ਦਾ ਧੰਨਵਾਦ ਕੀਤਾ।

Post a Comment

0 Comments