ਸਿਵਲ ਸਰਜਨ ਬਰਨਾਲਾ ਨੇ ਕੀਤਾ ਫ਼ਰਜ਼ੀ ਲੈਬ ਡਿਪਲੋਮਿਆਂ ਦਾ ਪਰਦਾਫ਼ਾਸ਼ ਕਸਿਆ ਜਾਵੇਗਾ ਸਿਕੰਜਾ

 ਸਿਵਲ ਸਰਜਨ ਬਰਨਾਲਾ ਨੇ ਕੀਤਾ ਫ਼ਰਜ਼ੀ ਲੈਬ ਡਿਪਲੋਮਿਆਂ ਦਾ ਪਰਦਾਫ਼ਾਸ਼ ਕਸਿਆ ਜਾਵੇਗਾ ਸਿਕੰਜਾ 

ਬਰਨਾਲਾ ਚ 21 ਫ਼ਰਜ਼ੀ ਲੈਬ ਡਿਪਲੋਮਾ ਹੋਲਡਰ ਜਾਹਲੀ ਸਰਟੀਫਿਕੇਟ ਲੈ ਕੇ ਸੁਤੰਤਰ ਤੌਰ 'ਤੇ ਲੈਬਾਰਟਰੀਆਂ ਚਲਾ ਰਹੇ ਹਨ


ਬਰਨਾਲਾ,8,ਅਗਸਤ (ਕਰਨਪ੍ਰੀਤ ਕਰਨ)-
ਪੰਜਾਬ ਦੇ ਸਿਹਤ ਵਿਭਾਗ ਵਲੋਂ  ਸੂਬੇ 'ਚ ਫ਼ਰਜ਼ੀ ਡਿਪਲੋਮਾਂ ਹੋਲਡਰ ਚਲਾ ਰਹੇ ਲੈਬਾਟਰੀਆਂ ਪੰਜਾਬ ਦੇ ਲੋਕਾਂ ਨਾਲ ਕੀਤੇ ਜਾ ਰਹੇ ਖਿਲਵਾੜ ਦਾ ਜਲਦੀ ਹੀ ਹੋਵੇਗਾ ਪਰਦਾਫ਼ਾਸ਼। ਬਰਨਾਲਾ ਦੇ ਸਿਵਲ ਸਰਜਨ ਵੱਲੋਂ ਪੰਜਾਬ ਦੇ ਸਿਹਤ ਵਿਭਾਗ ਨੂੰ ਮੈਡੀਕਲ ਲੈਬ ਡਿਪਲੋਮਾ ਹੋਲਡਰ (ਐਮਐਲਟੀਜ) ਵੱਲੋਂ ਜ਼ਿਲ੍ਹੇ 'ਚ ਜਾਅਲੀ ਡਿਪਲੋਮਾ ਦੇ ਕੇ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਬਾਰੇ ਜਾਣੂ ਕਰਵਾਉਣ ਦੇ ਇਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਸੂਬੇ ਦੇ ਅਧਿਕਾਰੀਆਂ ਨੇ ਅਜੇ ਤਕ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਹੈ।


         ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਵੱਲੋਂ ਪਿਛਲੇ ਸਾਲ ਜੂਨ 'ਚ ਦਸਤਾਵੇਜ਼ਾਂ ਸਮੇਤ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਘੱਟੋ-ਘੱਟ 21 ਫ਼ਰਜ਼ੀ ਲੈਬ ਡਿਪਲੋਮਾ ਹੋਲਡਰ ਅਕਾਦਮਿਕ ਸਰਟੀਫਿਕੇਟ ਲੈ ਕੇ ਸੁਤੰਤਰ ਤੌਰ 'ਤੇ ਲੈਬਾਰਟਰੀਆਂ ਚਲਾ ਰਹੇ ਹਨ। ਡਾ. ਔਲਖ  ਨੇ ਕਿਹਾ ਕਿ ਉਸਨੇ ਐੱਮਐੱਲਟੀ ਦੀ ਜਾਂਚ ਦੇ ਆਦੇਸ਼ ਦਿੱਤੇ ਜਦੋਂ ਉਸਨੂੰ ਇਕ ਖ਼ਾਸ ਸੂਹ ਮਿਲੀ ਕਿ ਕਈ ਲੋਕ ਜਾਅਲੀ ਡਿਪਲੋਮਾ ਪ੍ਰਰਾਪਤ ਕਰਕੇ ਡਾਇਗਨੌਸਟਿਕ ਲੈਬਾਂ ਚਲਾ ਰਹੇ ਹਨ। ਉਨ੍ਹਾਂ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਉਨ੍ਹਾਂ ਦੇ ਅਧਿਕਾਰ ਖੇਤਰਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਕਿਹਾ। ਪ੍ਰਦਾਨ ਕੀਤੇ ਗਏ ਅਕਾਦਮਿਕ ਸਰਟੀਫਿਕੇਟਾਂ ਦੀਆਂ ਕਾਪੀਆਂ ਵੈਧਤਾ ਲਈ ਸਬੰਧਤ ਸੰਸਥਾਵਾਂ ਨੂੰ ਭੇਜੀਆਂ ਗਈਆਂ ਸਨ।

Post a Comment

0 Comments