ਸਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ

 ਸਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ 

*ਸੌਂ ਦਾ ਮਹੀਨਾ ਵੇ ਤੂੰ ਆਇਆਂ ਗੱਡੀ ਜੋੜਕੇ,ਮੈਂ ਨੀਂ ਸਹੁਰੇ ਜਾਣਾ ਲੈ ਜਾ ਖਾਲੀ ਗੱਡੀ ਮੋੜੇਕੇ 

 ਹੁਣ ਬਣੀਆਂ ਇਕਸਾਰ ਜੋੜਿਆਂ ਹੁਣ ਬਣੀਆਂ*ਤੀਆਂ ਤੀਜ ਦੀਆਂ ਵਰੇ ਦਿਨਾਂ ਨੂੰ ਫੇਰ  


ਬਰਨਾਲਾ,6,ਅਗਸਤ ਕਰਨਪ੍ਰੀਤ ਕਰਨ 

- ਅੱਜ ਕੱਲ ਤੀਆਂ ਦਾ ਤਿਉਹਾਰ ਸਕੂਲਾਂ ਕਾਲਜਾਂ ਦੀਆਂ ਸਟੇਜਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਸੱਜ ਵਿਆਹੀਆਂ ਮੁਟਿਆਰਾਂ ਦੇ ਚਾਅ ਜਿਵੇਂ ਸਹੁਰਿਆਂ ਪੇਕਿਆਂ ਦੀਆਂ ਜਿੰਮੇਵਾਰੀਆਂ ਚ ਦੱਬ ਕੇ ਰਹਿ ਗਏ ਹਿੱਕ ਦੇ ਜ਼ੋਰ ਤੇ ਪੀਂਘਾਂ ਝੂਟਦੀਆਂ ਬੋਲੀਆਂ ਪਾਉਂਦੀਆਂ ਗਿੱਧਾ ਪਾਉਂਦੀਆਂ ਮੁਟਿਆਰਾਂ ਨੂੰ ਰੰਗਲਾ ਪੰਜਾਬ ਤਰਸ ਰਿਹਾ !ਪਰੰਤੂ ਸਹਿਬਜ਼ਾਦਾ ਅਜੀਤ ਸਿੰਘ ਨਗਰ ਬੱਸ ਸਟੈਂਡ ਰੋਡ ਬਰਨਾਲਾ ਦੀਆਂ ਮਹਿਲਾਵਾਂ ਵਲੋਂ ਕੀਤੇ ਉੱਧਮ ਸਦਕਾ ਇਕੱਠੀਆਂ ਹੋਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ! ਇਸ ਮੌਕੇ ਪੁਰਾਤਨ ਸੱਭਿਆਚਾਰ ਦਰਸਾਉਂਦੀਆਂ ਚੀਜਾਂ  ਜਿਵੇਂ ਹੱਥ ਪੱਖੀਆਂ, ਫੁਲਕਾਰੀਆਂ, ਹੱਥ ਨਾਲ ਚੱਲਣ ਵਾਲੀ ਚੱਕੀ, ਚਰਖੇ ਵਗੈਰਾ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਮੁਹੱਲੇ ਦੀਆਂ ਔਰਤਾਂ ਵੱਲੋਂ ਇਕੱਠੀਆਂ ਹੋਕੇ ਗਿੱਧਾ ਅਤੇ ਬੋਲੀਆਂ ਪਾਕੇ ਖੂਬ ਰੰਗ ਬੰਨ੍ਹਿਆ ਗਿਆ । 

     ਇਸ ਸਬੰਧੀ ਅਨੀਤਾ ਰਾਣੀ, ਮਨਜੀਤ ਕੌਰ ਗਰੇਵਾਲ, ਮਨਜੀਤ ਕੌਰ ਭੁੱਲਰ, ਪ੍ਰਵੀਨ ਕੌਰ ਅਤੇ ਹਰਮਨਦੀਪ ਕੌਰ ਨੇ ਬੋਲਦਿਆਂ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਪੰਜਾਬੀ ਸੱਭਿਆਚਾਰ ਦਾ ਹਿੱਸਾ ਹੈ, ਪੁਰਾਤਨ ਸਮੇਂ ਵਿੱਚ ਸਾਉਣ ਦੇ ਮਹੀਨੇ ਮਹਿਲਾਵਾਂ ਆਪਣੇ ਪੇਕੇ ਘਰ ਆਕੇ ਇਕੱਠੀਆਂ ਹੋਕੇ ਗਿੱਧਾ ਬੋਲੀਆਂ ਪਾਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੀਆਂ ਸਨ ਜਿਸ ਨੂੰ ਤੀਆਂ ਤੀਜ ਦੀਆਂ ਕਿਹਾ ਜਾਂਦਾ ਹੈ। ਇਹ ਤਿਉਹਾਰ ਮਨਾਉਣ ਦਾ ਸਾਡਾ ਮੁੱਖ ਮਕਸਦ ਉਨ੍ਹਾਂ ਬੱਚਿਆਂ ਨੂੰ ਪੁਰਾਤਨ ਸਭਿਆਚਾਰ ਨਾਲ ਜੋੜਕੇ ਰੱਖਣ ਦਾ ਉਪਰਾਲਾ ਕੀਤਾ ਗਿਆ ਹੈ ਜੋ ਆਪਣੇ ਪੁਸ਼ਤੀ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਨ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰੋਜ ਰਾਣੀ,ਪਰਮਿੰਦਰ ਸ਼ਰਮਾ, ਅਨੀਤਾ ਸ਼ਰਮਾ, ਸੁਨੀਤਾ ਰਾਣੀ, ਬਲਵਿੰਦਰ ਕੌਰ, ਮਨਦੀਪ ਕੌਰ ਆਦਿ ਹਾਜ਼ਰ ਸਨ।

Post a Comment

0 Comments