ਪਾਰਟੀ ਪ੍ਰਧਾਨ ਸ੍ਰੀ ਬੁੱਧ ਰਾਮ ਜੀ ਨਾਲ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਹੋਈ ਮੀਟਿੰਗ
ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਰੱਖੀ ਮੰਗ ਮੰਗਾਂ ਸੰਬੰਧੀ ਸੌਪਿਆ ਮੰਗ ਪੱਤਰ
ਮੈਰੀਟੋਰੀਅਸ ਸਕੂਲਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਸੰਬੰਧੀ ਵੀ ਜੋਰਦਾਰ ਮੰਗ ਰੱਖੀ
ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਪਾਰਟੀ ਪ੍ਰਧਾਨ ਸ੍ਰੀ ਬੁੱਧ ਰਾਮ ਜੀ ਨਾਲ ਬੁਢਲਾਡਾ ਵਿਖੇ ਹੋਈ । ਯੂਨੀਅਨ ਦੇ ਕੋਆਰਡੀਨੇਟਰ ਸ੍ਰੀ ਰਾਕੇਸ਼ ਕੁਮਾਰ ਜੀ ਨੇ ਪਾਰਟੀ ਪ੍ਰਧਾਨ ਜੀ ਅੱਗੇ ਇਹ ਮੰਗ ਰੱਖੀ ਕਿ ਮੈਰੀਟੋਰੀਅਸ ਸਕੂਲਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਦਿਆ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਮੁਲਾਜ਼ਮ ਬਣਾਇਆ ਜਾਵੇ । ਸ੍ਰੀ ਬੁੱਧ ਰਾਮ ਜੀ ਨੂੰ ਸਕੂਲਾਂ ਦੀਆਂ ਪ੍ਰਾਪਤੀਆਂ ਸੰਬੰਧੀ ਦੱਸਦਿਆ ਯੂਨੀਅਨ ਨੁਮਾਇੰਦਿਆ ਨੇ ਕਿਹਾ ਕਿ ਬਹੁਤ ਗਰੀਬ ਘਰਾਂ ਵਿੱਚੋਂ ਉੱਠ ਕੇ ਮੈਰੀਟੋਰੀਅਸ ਸਕੂਲਾਂ ਵਿੱਚ ਪੜ੍ਹਦਿਆਂ ਵਿਦਿਆਰਥੀਆਂ ਨੇ ਬਹੁਤ ਤਰੱਕੀ ਕੀਤੀ ਹੈ , ਐਮ ਬੀ ਬੀ ਐਸ , ਆਈ ਆਈ ਟੀ , ਸੀ ਏ , ਐਨ ਡੀ ਏ ਤੇ ਹੋਰ ਕਿੰਨੇ ਹੀ ਕੋਰਸਾਂ ਵਿੱਚ ਦਾਖਲਾ ਲੈ ਕੇ ਮੈਰੀਟੋਰੀਅਸ ਸਕੂਲਾਂ ਦਾ ਨਾਮ ਰੌਸ਼ਨਾਇਆ ਹੈ , ਇਸ ਪਿੱਛੇ ਅਧਿਆਪਕਾਂ ਦੀ ਅਣਥੱਕ ਮਿਹਨਤ ਹੈ , ਪ੍ਰਧਾਨ ਜੀ ਨੇ ਵਿਸ਼ਵਾਸ਼ ਦਵਾਇਆ ਕਿ ਜਲਦ ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੀ ਮੀਟਿੰਗ ਸਿੱਖਿਆ ਮੰਤਰੀ ਜੀ ਨਾਲ ਤਹਿ ਕਰਵਾ ਕੇ ਜਲਦ ਮੈਰੀਟੋਰੀਅਸ ਲੈਕਚਰਾਰ, ਡੀਪੀਈਜ ਤੇ ਕੰਪਿਊਟਰ ਟੀਚਰ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਤੇ ਇਹਨਾਂ ਸਕੂਲਾਂ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾਵੇਗਾ । ਮੀਟਿੰਗ ਵਿੱਚ ਯੂਨੀਅਨ ਕੋਆਰਡੀਨੇਟਰ ਸ੍ਰੀ ਰਾਕੇਸ ਕੁਮਾਰ , ਡਾ. ਅਜੇ ਕੁਮਾਰ , ਕੇਵਲ ਸਿੰਘ , ਰੋਹਿਤ ਕੁਮਾਰ , ਟਵਿੰਕਲ , ਰਮਨਪ੍ਰੀਤ ਕੌਰ , ਮਨਜੀਤ ਸਿੰਘ ਤੇ ਬੂਟਾ ਸਿੰਘ ਮਾਨ ਹਾਜਰ ਰਹੇ ।
0 Comments