ਕਾਂਗਰਸ ਮਹਿਲਾ ਵਿੰਗ ਦੇ ਜਿਲਾ ਪ੍ਰਧਾਨ ਮਨਵਿੰਦਰ ਪੱਖੋਂ ਵਲੋਂ ਸੂਬਾ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਨਾਲ ਪਾਰਟੀ ਗਤਿਵਿਧਿਆਂ ਸੰਬੰਧੀ ਮੀਟਿੰਗ ਕੀਤੀ

 ਕਾਂਗਰਸ ਮਹਿਲਾ ਵਿੰਗ ਦੇ ਜਿਲਾ ਪ੍ਰਧਾਨ ਮਨਵਿੰਦਰ ਪੱਖੋਂ  ਵਲੋਂ ਸੂਬਾ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਨਾਲ ਪਾਰਟੀ ਗਤਿਵਿਧਿਆਂ ਸੰਬੰਧੀ ਮੀਟਿੰਗ ਕੀਤੀ

 


ਬਰਨਾਲਾ, 31,ਅਗਸਤ/ਕਰਨਪ੍ਰੀਤ ਕਰਨ 

- ਕਾਂਗਰਸ ਮਹਿਲਾ ਵਿੰਗ ਦੇ ਜਿਲਾ ਪ੍ਰਧਾਨ ਮਨਵਿੰਦਰ ਪੱਖੋਂ  ਵਲੋਂ ਸੂਬਾ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਨਾਲ ਪਾਰਟੀ ਗਤਿਵਿਧਿਆਂ ਸੰਬੰਧੀ ਮੀਟਿੰਗ ਕੀਤੀ ਗਈ  ! ਇਸ ਸੰਬੰਧੀ ਮਨਵਿੰਦਰ ਪੱਖੋਂ ਨੇ ਦੱਸਿਆ ਕਿ ਪੰਜਾਬ ਦੇ ਹੜਾਂ ਮਾਰੇ ਮਜਦੂਰ ਕਿਸਾਨ ਦੇ ਹੱਕਾਂ ਚ ਸੂਬੇ ਭਰ ਵਿਚ ਕਾਂਗਰਸੀ ਪਾਰਟੀ ਆਗੂਆਂ ਵਰਕਰਾਂ ਵਲੋਂ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ  ਨੂੰ ਘੇਰਿਆ ਜਾ ਰਿਹਾ ਹੈ  ਜਿਸ ਨੂੰ ਲੈ ਕੇ ਸੂਬਾ ਕਾਂਗਰਸ ਮਹਿਲਾ ਵਿੰਗ ਵਲੋਂ ਵੀ ਮੀਟਿੰਗ ਦਾ ਸਿਲਸਿਲਾ ਜਾਰੀ ਹੈ ਤੇ ਲਗਾਤਾਰ ਮੀਟਿੰਗਾਂ  ਚੱਲ ਰਹੀਆਂ ਹਨ ! ਹੱਕਾਂ ਨੂੰ ਲੈ ਕੇ ਬੀਬੀਆਂ ਚ ਪੂਰਾ ਜੋਸ਼ ਹੈ ਕਿਓਂ ਕਿ ਕਾਂਗਰਸ ਹੀ ਇਕ ਐਸੀ ਪਾਰਟੀ ਹੈ ਜਿਸ ਵਿਚ ਔਰਤਾਂ 50% ਭਾਗੀਦਾਰੀ ਦੀਆਂ ਹੱਕਦਾਰ ਹਨ ਅਗਾਮੀ ਸਮੇਂ ਚ ਕਾਂਗਰਸ ਵੱਡੇ ਜੋਸ਼ ਨਾਲ ਉਭਰੇਗੀ 

         ਉਹਨਾਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 200 ਰੁਪਏ ਦੀ ਕਟੌਤੀ ਨੂੰ ਲੈਕੇ ਕਿਹਾ ਕਿ ਹੁਣ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ ਕਿ ਗੈਸ ਕੰਪਨੀਆਂ ਨੂੰ ਮੋਟਾ ਮੁਨਾਫ਼ਾ ਕਮਾਉਣ ਲਈ ਹੀ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਬੇ ਅਥਾਹ ਵਾਧਾ ਚੱਲਿਆ ਆ ਰਿਹਾ ਜੇ ਮੋਦੀ ਸਰਕਾਰ ਪਹਿਲਾ ਵੀ ਚਾਹੁੰਦੀ ਤਾਂ ਗੈਸ ਸਿਲੈਂਡਰਾਂ ਦੀ ਮਹਿੰਗਾਈ ਤੇ  ਰੋਕ ਲਾਈ ਜਾ ਸਕਦੀ ਸੀ ਦਿਨੋਂ ਦਿਨ ਆਪਣੀ ਪਤਲੀ ਹੁੰਦੀ ਜਾ ਰਹੀ ਹਾਲਤ  ਨੂੰ ਬਚਾਉਣ ਲਾਈ ਭਾਜਪਾ ਹੱਥ ਪੈਰ ਮਾਰ ਰਹੀ ਹੈ ਪਰੰਤੂ 2024 ਚ ਭਾਜਪਾ ਦੀ ਮਾੜੀ ਹਾਲਤ ਸਦਕਾ ਕਿਲਾ ਢਹਿ ਢੇਰੀ ਹੋ ਜਾਵੇਗਾ ! 

          2024 ਦੀਆਂ ਲੋਕ ਸਭ ਚੋਣਾਂ ਨੂੰ ਲੈ ਕੇ ਕਾਂਗਰਸ ਮਹਿਲਾ ਵਿੰਗ ਹੋਰ ਤਕੜਾ ਹੋਕੇ ਅਗਾਮੀ ਸਰਕਾਰ ਦਾ ਵਿਗੁਲ ਵਜਾਵੇਗਾ  ! ਬਰਨਾਲਾ ਜਿਲੇ ਚ ਕਾਂਗਰਸ ਦੀਆਂ ਗਤਿਵਿਧਿਆਂ ਦੀ ਗੱਲ ਕਰਦਿਆਂ ਕਿਹਾ ਕਿ ਜਿਲਾ ਸ਼ਹਿਰ ਵਾਈਜ ਵਾਰਡਾਂ ਦੇ ਗਲੀ ਮੁਹੱਲੇ ਵਿਚ ਬੀਬੀਆਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਪਾਰਟੀ  ਨਾਲ ਜੁੜਨ ਲਈ ਲਾਮਬੰਦ ਕੀਤਾ ਜਾ ਰਿਹਾ ਹੈ ! ਇਸ ਮੌਕੇ ਕਾਂਗਰਸੀ ਵਿਧਾਇਕ ਰਾਮਿੰਦਰ ਆਂਵਲਾ  ਸਮੇਤ ਹੋਰ ਆਗੂ ਵਰਕਰ ਹਾਜਿਰ ਸਨ

Post a Comment

0 Comments