ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਮੈਨੇਂਜਮੈਂਟ ਤੇ ਪ੍ਰੋਫੈਸਰਾਂ ਦਾ ਵਿਵਾਦ ਵਧਿਆ ਕਾਲਜ ਗੇਟ ਸਾਹਮਣੇ ਧਰਨਾ ਲੱਗਿਆ

 ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਮੈਨੇਂਜਮੈਂਟ ਤੇ ਪ੍ਰੋਫੈਸਰਾਂ ਦਾ ਵਿਵਾਦ ਵਧਿਆ ਕਾਲਜ ਗੇਟ ਸਾਹਮਣੇ ਧਰਨਾ ਲੱਗਿਆ

ਲੱਖਾਂ ਰੁਪਿਆ ਮਹੀਨਾਵਾਰ ਤਨਖਾਹ ਲੈਣ ਵਾਲੇ ਪ੍ਰੋਫੈਸਰ ਦੇ ਮਾੜੇ ਰਿਜਲਟ ਸਦਕਾ 59 ਵਿਦਿਆਰਥੀਆਂ ਵਿਚੋਂ ਸਿਰਫ 10  ਪਾਸ ,ਸਿਰਫ 16 % ਰਿਜਲਟ ਆਨ ਲਾਈਨ ਰਿਕਾਰਡ ਮੌਜੂਦ - ਭੋਲਾ ਵਿਰਕ


ਬਰਨਾਲਾ,18,ਅਗਸਤ /ਕਰਨਪ੍ਰੀਤ ਕਰਨ

-ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਮੈਨੇਂਜਮੈਂਟ ਤੇ ਪ੍ਰੋਫੈਸਰਾਂ ਦਾ ਵਿਵਾਦ ਵਧਣ ਕਾਰਨ ਉਹਨਾਂ ਵਲੋਂ ਕਾਲਜ ਗੇਟ ਸਾਹਮਣੇ ਧਰਨਾ ਲਗਾਉਂਦਿਆਂ  ਮੈਨੇਂਜਮੈਂਟ ਖਿਲਾਫ ਨਾਹਰੇਬਾਜ਼ੀ ਕੀਤੀ ! ਧਰਨੇ ਦੀ ਅਗੁਵਾਈ ਬਰਖਾਸਤ ਪ੍ਰੋਫੈਸਰ ਤਾਰਾ ਸਿੰਘ,ਜਸਵਿੰਦਰ ਸਿੰਘ ਸਮੇਤ ,ਸਾਬਕਾ ਐਮ.ਸੀ,ਕੁਝ ਕਿਸਾਨ ਆਗੂ ਅਤੇ ਅਧਿਆਪਕ ਜੱਥੇਬੰਦੀਆਂ ਨੇ ਸਮੂਲੀਅਤ ਕੀਤੀ

         ਉਹਨਾਂ ਬੋਲਦਿਆਂ ਕਿਹਾ ਕਿ ਪਿੰਡ ਵਾਸੀਆਂ ਵਲੋਂ 44 ਏਕੜ ਜ਼ਮੀਨ ਦਾਨ ਕਰਕੇ ਕਾਲਜ ਪ੍ਰਬੰਧਕਾਂ  ਵੱਲੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਕਾਲਜ ਦੀ ਸਥਾਪਨਾ ਕੀਤੀ ਗਈ ਸੀ। ਪਰੰਤੂ ਪ੍ਰਧਾਨ ਬਣੇ ਭੋਲਾ ਸਿੰਘ ਵਿਰਕ ਵੱਲੋਂ ਸਿਰਫ ਆਪਣੇ ਚਹੇਤਿਆਂ ਨੂੰ ਕਮੇਟੀ ਮੈਂਬਰ ਬਣਾ ਕੇ ਮੈਨੇਜਮੈਂਟ ਕਮੇਟੀ ਉਪਰ ਕਬਜਾ ਕੀਤਾ ਹੋਇਆ ਹੈ ਬੇਨਿਯਮੀਆਂ, ਧਾਂਦਲੀਆਂ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਪਿੰਡ ਵਾਸੀਆਂ ਦੇ ਇੱਕ ਵਫਦ ਸਾਬਕਾ ਐਮ.ਸੀ ਦੀ ਅਗਵਾਈ ਵਿਚ ਡੀ.ਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ । ਇਸ ਮੌਕੇ ਜਸਵਿੰਦਰ ਸਿੰਘ, ਬਲਵੀਰ ਸਿੰਘ ਐਮ ਸੀ,ਗੁਰਪ੍ਰੀਤ ਸਿੰਘ ਸੋਨੀ ਐਮ.ਸੀ, ਵਿਧੀ ਸਿੰਘ, ਗੁਰਪ੍ਰੀਤ ਸਿੰਘ ਸਰਪੰਚ ਏਅਰ ਫੋਰਸ, ਹਰਨੇਕ ਸਿੰਘ ਸਾਬਕਾ ਐਮ ਸੀ, ਗਮਦੂਰ ਸਿੰਘ,ਕਿਸਾਨ ਯੂਨੀਅਨ ਆਗੂ ਜਗਤਾਰ ਸਿੰਘ, ਚਮਕੌਰ ਸਿੰਘ, ਕਰਮਜੀਤ ਸਿੰਘ, ਤਾਰਾ ਸਿੰਘ ਟੀਚਰ ਯੂਨੀਅਨ, ਮਨਜੀਤ ਸਿੰਘ, ਹਰਬੰਸ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਵੱਲੋਂ ਇਸ ਇਕੱਠ ਨੂੰ ਸੰਬੋਧਨ ਕੀਤਾ।

       ਮਾਮਲੇ ਸੰਬੰਧੀ ਕਿ ਕਹਿਣਾ ਭੋਲਾ ਸਿੰਘ ਵਿਰਕ ਦਾ ----ਇਸ ਮਾਮਲੇ ਸੰਬੰਧੀ ਮੀਡਿਆ ਨਾਲ ਖੁੱਲ ਕੇ ਗੱਲਬਾਤ ਕਰਦਿਆਂ ਭੋਲਾ ਸਿੰਘ ਵਿਰਕ ਨੇ ਕਿਹਾ ਕਿਕੋ ਈ  ਮਾਮਲਾ ਨਹੀਂ ਕੱਢੇ ਗਏ ਪ੍ਰੋਫੈਸਰਾਂ ਵਲੋਂ ਬੇਲੋੜਾ ਵਿਵਾਦ ਖੜਾ ਕੀਤਾ ਗਿਆ ਜਿਹੜੇ ਬੱਚਿਆਂ ਨੂੰ ਪੜ੍ਹਾਉਣ ਚ ਘੱਟ ਤੇ ਲੀਡਰੀ ਚ ਵੱਧ ਧਿਆਨ ਰੱਖਦੇ ਹਨ !  ਵਿਦਿਆਰਥੀਆਂ ਦੇ ਮਾਪਿਆਂ ਨੇ ਸਾਡੇ ਭਰੋਸੇ ਤੇ ਸੰਸਥਾ ਚ ਪੜ੍ਹਨ ਭੇਜਿਆ ਹੈ ਤੇ ਸਾਡਾ ਫਰਜ ਬਣਦਾ ਹੈ ਕਿ ਉਹਨਾਂ ਦੇ ਚੰਗੇ ਮਾੜੇ ਦਾ ਧਿਆਨ ਕੀਤਾ ਜਾਵੇ ਕਾਲਜ ਦੀ ਆਣ ਬਣ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਕਦੇ ਕੋਈ ਕਸਰ ਨੀ ਛੱਡੀ ਸਾਰਾ ਸੰਘੇੜਾ ਕਾਲਜ ਗਵਾਹ ਹੈ ਜਦੋਂ ਵੀ ਕਾਲਜ ਚ ਅਸੂਲਾਂ ਦੇ ਉਲਟ ਕੋਈ ਕੰਮ ਹੋਇਆ ਸਮੇਂ ਸਮੇਂ ਤੇ ਨਵੇਂ ਪ੍ਰੋਫੈਸਰ ਰੱਖੇ ਵੀ ਗਏ ਤੇ ਕੱਢੇ ਵੀ ਗਏ ! ਉਹਨਾਂ ਵਿਚੋਂ ਇਕ ਪ੍ਰੋਫੈਸਰ ਤਾਰਾ ਸਿੰਘ ਜਿਸਦੇ ਸਬਜੈਕਟ ਚ ਬੱਚੇ ਘੱਟ ਹੁੰਦੇ ਹਨ ਕਿਓਂਕਿ ਉਹਨਾਂ ਦੀ ਪੜ੍ਹਾਉਣ ਚ ਕੋਈ ਦਿਲਚਸਪੀ ਨਹੀਂ  ਪਿਛਲੇ ਸਮੈਸਟਰ ਦੇ ਰਿਜਲਟ ਤਹਿਤ ਪ੍ਰੋਫੈਸਰ ਤਾਰਾ ਸਿੰਘ ਦੀ ਏਡਿਡ ਕਾਲਜ ਰਾਹੀਂ ਇੱਕ ਮਹੀਨੇ ਦੀ 1 ਲੱਖ 16 ਹਜਾਰ ਤਨਖਾਹ ਲੈਣ ਵਾਲੇ ਦੇ 59 ਵਿਦਿਆਰਥੀਆਂ ਵਿਚੋਂ ਸਿਰਫ 10 ਵਿਦਿਆਰਥੀ ਹੀ ਪਾਸ ਹਨ ਤੇ ਯੂਨੀਵਰਸਿਟੀ ਦੀ ਰਿਪੋਰਟ ਦੇ ਅਧਾਰ ਤੇ ਸਿਰਫ 16 % ਰਿਜਲਟ ਬਣਦਾ ਹੈ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਿਹਾ ਜੋ ਕਿ ਆਨ ਲਾਈਨ ਰਿਕਾਰਡ ਹੈ ਕਿ ਇਹ ਵਿਦਿਆਰਥੀਆਂ ਨਾਲ ਬੇ-ਇੰਸਾਫ਼ੀ ਨਹੀਂ ! ਜਦੋਂ ਇਸ ਸੰਬੰਧੀ ਨੋਟਿਸ ਜਾਰੀ ਕੀਤਾ ਗਿਆ ਤਾਂ ਗੱਲ ਇਲਜ਼ਾਮਬਾਜ਼ੀ ਤੇ ਅੱਪੜ ਗਈ ! ਲੋਕ ਦਰਬਾਰ ਚ ਸਾਰੇ ਸਤਿਕਾਰਯੋਗ ਜੱਥੇਬੰਦੀਆਂ ਦੇ ਧਿਆਨ ਚ ਸਾਰਾ ਮਾਮਲਾ ਸ੍ਹਾਮਣੇ ਆਉਣਾ ਚਾਹੀਦਾ ਹੈ ਇਹ ਮਾਮਲਾ ਕੋਈ ਮੇਰਾ ਨਿੱਜੀ ਨਹੀਂ ਵਿਦਿਆਰਥੀਆਂ ਦੇ ਭਵਿੱਖ ਤੇ ਪੜ੍ਹਾਈ ਨਾਲ ਜੁੜਿਆ ਹੋਇਆ ਹੈ ਪਰੰਤੂ ਬੱਚਿਆਂ ਦੇ ਭਵਿੱਖ ਨਾਲ ਕਿਸੇ ਕੀਮਤ ਤੇ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ ! ਜਦੋਂ ਕਿ ਅਸਲ ਵਜ੍ਹਾ ਇਹ ਹੈ ਮਾਮਲਾ ਮਾਨਯੋਗ ਕੋਰਟ ਅਧੀਨ ਹੈ

Post a Comment

0 Comments