ਸ੍ਰੀ ਲਾਲ ਬਹਾਦਰ :ਸ਼ਾਸ਼ਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਵਿਖੇ ਹੇਠ ਤੀਆਂ ਤੀਆਂ ਤੀਜ ਦੀਆਂ ਦਾ ਤਿਉਹਾਰ ਮਨਾਇਆ ਗਿਆ
ਬਰਨਾਲਾ,13,ਅਗਸਤ /ਕਰਨਪ੍ਰੀਤ ਕਰਨ/
ਸ੍ਰੀ ਲਾਲ ਬਹਾਦਰ : ਪ੍ਰਿੰਸੀਪਲ ਡਾ. ਨੀਲਮ ਸ਼ਰਮਾ ਦੀ ਅਗਵਾਈ ਸ਼ਾਸ਼ਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਵਿਖੇ ਹੇਠ ਤੀਆਂ ਤੀਆਂ ਤੀਜ ਦੀਆਂ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਅਨੂ ਸ਼ਰਮਾ ਲੀਗਲ ਅਡਵਾਈਜ਼ਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ। ਮੇਰੀ ਮਾਟੀ ਮੇਰਾ ਦੇਸ਼ ਅਭਿਆਨ ਤਹਿਤ ਸੁਤੰਤਰਤਾ ਸੈਲਾਨੀਆਂ ਦੀ ਜਨਮ ਭੂਮੀ ਵਿਦਿਆਰਥਣਾਂ ਨੇ ਵੱਖ ਵੱਖ ਮੁਕਾਬਲਿਆਂ ਪੋਸਟਰ ਮੇਕਿੰਗ ਪੇਂਟਿੰਗ, ਕਲੇ ਮਾਡਲਿੰਗ, ਫੋਟੋਗ੍ਰਾਫੀ, ਕ੍ਰੋਸ਼ੀਏ, ਪੀੜੀ ਬੁਣਨਾ, ਸੋਲੋ ਡਾਂਸ, ਡੀਵੇਟ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਤੋਂ ਇਲਾਵਾ ਮਹਿੰਦੀ ਰੰਗੋਲੀ, ਫੁਲਕਾਰੀ, ਗਰੁੱਪ ਡਾਂਸ ਵਿੱਚ ਵੀ ਵਿਦਿਆਰਥਣਾਂ ਨੇ ਆਪਣੇ ਫ਼ਨ ਦਾ ਭੌਤਕ ਦਿਖਾਇਆ। ਮਿਸ ਫਰੈਸਰ ਵਜੋਂ ਬੀਏ- 1ਦੀ ਵਿਦਿਆਰਥਣ ਵੈਭਵੀਂ ਅਤੇ ਮਿਸ ਤੀਜ ਵਜੋਂ ਐਮ.ਏ ਹਿਸਟਰੀ ਦੀ ਵਿਦਿਆਰਥਣ ਜਸਪ੍ਰੀਤ ਕੌਰ ਦੀ ਚੋਣ ਕੀਤੀ ਗਈ। ਸਾਰੇ ਜੇਤੂ ਵਿਦਿਆਰਥਣਾਂ ਨੂੰ ਮੁੱਖ ਮਹਿਮਾਨ ਦੀ ਮੌਜੂਦਗੀ ਵਿੱਚ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਕਾਲਜ ਵਿੱਚ ਮਹੱਤਵਪੂਰਨ ਸੇਵਾਵਾਂ ਨਿਭਾਉਣ ਲਈ ਡਾਕਟਰ ਸੁਸ਼ੀਲ ਬਾਲਾ ਵਾਈਸ ਪ੍ਰਿੰਸੀਪਲ, ਡਾਕਟਰ ਜਸਵਿੰਦਰ ਕੌਰ ਮੁਖੀ ਪੰਜਾਬੀ ਵਿਭਾਗ, ਸ੍ਰੀ ਕ੍ਰਿਸ਼ਨ ਕੁਮਾਰ ਆਫਿਸ ਸੁਪਰਡੈਂਟ ਅਤੇ ਹਰਸ਼ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਮੈਡਮ ਅਰਚਨਾ ਮੁੱਖੀ ਇਤਿਹਾਸ ਵਿਭਾਗ ਅਤੇ ਮੈਡਮ ਨੀਰੂ ਜੇਠੀ ਮੁਖੀ ਕੰਪਿਊਟਰ ਵਿਭਾਗ ਵੱਲੋਂ ਕੀਤਾ ਗਿਆ।
ਪ੍ਰਿੰਸੀਪਲ ਡਾ ਨੀਲਮ ਸ਼ਰਮਾ ਜੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਦੇ ਸਬੰਧ ਵਿੱਚ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਸ਼੍ਰੀਮਤੀ ਤ੍ਰਿਪਤਾ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਮੈਡਮ ਨੇ ਤੀਆਂ ਦੇ ਮਹੱਤਵ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਵਿੱਦਿਅਕ ਅਦਾਰਿਆਂ ਵਿੱਚ ਅਕਾਦਮਿਕ ਗਤੀ ਵਧੀਆ ਦੇ ਨਾਲ ਸੱਭਿਆਚਾਰਕ ਗਤੀਵਿਧੀਆਂ ਵੀ ਆਪਣਾ ਮਹੱਤਵ ਰੱਖਦੀਆਂ ਹਨ।ਉਹਨਾਂ ਤੀਆਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੀ ਵਿਦਿਆਰਥਣਾ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਮੌਜੂਦ ਅਨੂ ਸ਼ਰਮਾ ਲੀਗਲ ਅਡਵਾਈਜ਼ਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ। ਮੇਰੀ ਮਾਟੀ ਮੇਰਾ ਦੇਸ਼ ਅਭਿਆਨ ਤਹਿਤ ਸੁਤੰਤਰਤਾ ਸੈਲਾਨੀਆਂ ਦੀ ਜਨਮ ਭੂਮੀ ਤੋਂ ਲਿਆਂਦੀ ਮਿੱਟੀ ਨੂੰ ਇਕ ਕਲਸ ਵਿੱਚ ਸਥਾਪਤ ਕੀਤਾ ਗਿਆ
0 Comments