ਮਾਰਕਿਟ ਕਮੇਟੀ ਬਰਨਾਲਾ/ ਮਹਿਲ ਕਲਾਂ ਕਰਮਚਾਰੀਆਂ ਵਲੋਂ ਇੱਕ ਦਿਨ ਦੀ ਤਨਖਾਹ ਸੀ.ਐੱਮ ਰਿਲੀਫ ਫੰਡ ਵਿੱਚ ਦੇਣ ਦਾ ਐਲਾਨ

 ਮਾਰਕਿਟ ਕਮੇਟੀ ਬਰਨਾਲਾ/ ਮਹਿਲ ਕਲਾਂ ਕਰਮਚਾਰੀਆਂ ਵਲੋਂ ਇੱਕ ਦਿਨ ਦੀ ਤਨਖਾਹ ਸੀ.ਐੱਮ ਰਿਲੀਫ ਫੰਡ ਵਿੱਚ ਦੇਣ ਦਾ ਐਲਾਨ


ਬਰਨਾਲਾ/4,ਅਗਸਤ /ਕਰਨਪ੍ਰੀਤ ਕਰਨ /-ਮਾਰਕਿਟ ਕਮੇਟੀ ਬਰਨਾਲਾ/ਮਹਿਲ ਕਲਾਂ ਦੇ ਸਮੂਹ ਕਰਮਚਾਰੀਆਂ ਵੱਲੋਂ ਹੜ ਪੀੜਤਾਂ ਲਈ ਇੱਕ ਦਿਨ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਵਿੱਚ ਦਿੱਤੀ ਜਾਵੇਗੀ।

           ਇਸ ਸਬੰਧੀ ਜਾਣਕਾਰੀ ਦਿੰਦੇ ਹੋਏ  ਸਕੱਤਰ ਮਾਰਕਿਟ ਕਮੇਟੀ ਬਰਨਾਲਾ/ ਮਹਿਲ ਕਲਾਂ ਕੁਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਦੇ ਬਹੁਤੇ ਜ਼ਿਲ੍ਹੇ ਹੜਾਂ ਦੀ ਮਾਰ ਹੇਠ ਹਨ ਅਤੇ ਪੰਜਾਬ ਦੇ ਹੜ ਪੀੜਤਾਂ ਦੀ ਮਦਦ ਲਈ ਪੰਜਾਬ ਵਾਸੀਆਂ ਵੱਲੋਂ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਦੀ ਅਗਵਾਈ ਹੇਠ ਇੱਕ ਦਿਨ ਦੀ ਤਨਖਾਹ ਰਾਹੀ ਮੁੱਖ ਮੰਤਰੀ ਰਾਹਤ ਫੰਡ 'ਚ ਭੇਜੀ ਜਾਵੇਗੀ।

ਇਸ ਮੌਕੇ ਪਰਮਜੀਤ ਕੌਰ ਲੇਖਾਕਾਰ, ਰਾਜ ਕੁਮਾਰ ਮੰਡੀ ਸੁਪਰਵਾਈਜ਼ਰ, ਸੁਖਵਿੰਦਰ ਕੌਰ ਮੰਡੀ ਸੁਪਰਵਾਈਜ਼ਰ, ਜਗਸੀਰ ਸਿੰਘ ਆਕਸਨ ਰਿਕਾਰਡਰ, ਗੁਰਵਿੰਦਰ ਸਿੰਘ ਆਕਸਨ ਰਿਕਾਰਡਰ, ਜਸਪ੍ਰੀਤ ਸਿੰਘ ਕਲਰਕ, ਹਰਦੀਪ ਸਿੰਘ ਕਲਰਕ, ਰਣਜੀਤ ਸਿੰਘ ਟੈਲੀ ਓਪਰੇਟਰ, ਕੁਲਦੀਪ ਸਿੰਘ, ਗੁਰਨਾਮ ਸਿੰਘ, ਅਵਤਾਰ ਸਿੰਘ ਤੇ ਨਿਰਮਲ ਸਿੰਘ ਆਦਿ ਹਾਜ਼ਰ ਸਨ।

Post a Comment

0 Comments