ਬਰਨਾਲਾ ਕਲੱਬ ਵਿਚ ਸਹਿਰੀਆਂ ਨੇ ਫਰੈਂਡਸ਼ਿਪ ਦਿਵਸ ਮਨਾਇਆ

 ਬਰਨਾਲਾ ਕਲੱਬ ਵਿਚ ਸਹਿਰੀਆਂ ਨੇ ਫਰੈਂਡਸ਼ਿਪ ਦਿਵਸ ਮਨਾਇਆ 


ਬਰਨਾਲਾ,6,ਅਗਸਤ ਕਰਨਪ੍ਰੀਤ ਕਰਨ 

-ਜਿਲਾ ਬਰਨਾਲਾ ਦੇ ਕਲੱਬ ਵਿੱਚ ਸਹਿਰੀਆਂ ਨੇ ਇੱਕਤਰ ਹੋ ਕੇ ਫਰੈਂਡਸ਼ਿਪ ਦਿਵਸ ਮਨਾਇਆ ਇਸ ਮੌਕੇ ਗੱਲ ਬਾਤ ਕਰਦਿਆਂ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਕਿ ਵੈਸੇਂ ਤਾਂ ਰੋਜਾਨਾ ਹੀ ਸਵੇਰੇ ਸ਼ਾਮ ਸਾਰੇ ਕਲੱਬ ਮੇਮ੍ਬਰ ਇਕੱਠੇ ਹੁੰਦੇ ਹਾਂ ਪਰੰਤੂ ਅੱਜ ਦਾ ਦਿਨ ਖਾਸ ਬਣ ਜਾਂਦਾ ਜਦੋਂ ਸਾਰੇ ਦੋਸਤ ਮਿੱਤਰ ਇਕ ਦੂਜੇ ਨੂੰ ਵਧਾਈਆਂ ਦਿੰਦੇ ਹਨ ਐਥੇ ਸਾਰੇ ਪਾਰਟੀਬਾਜ਼ੀਆਂ ਤੋਂ ਉੱਪਰ ਉੱਠ ਕੇ ਇਕ ਦੂਜੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ ਉਹਨਾਂ ਕਿਹਾ ਕਿ ਮਿੱਤਰਤਾ ਕੋਈ ਸਵਾਰਥ ਨਹੀਂ ਬਲਕਿ ਇਕ ਦੂਜੇ ਦੇ ਦੁੱਖ ਸੁੱਖ ਵਿੱਚ ਸਾਥ ਦੇਣ ਦੀ ਭਾਈਚਾਰਕ ਸਾਂਝ ਹੈ !

        ਕਲੋਨਾਈਜਰ ਪਿਆਰਾ ਲਾਲਾ ਰੈਸਰੀਆ ਨੇ ਕਿਹਾ ਕਿ ਮਿੱਤਰਤਾ ਜਿੰਦਗੀ ਦੇ ਰੁਝੇਵਿਆਂ ਦੀਆਂ ਉਲਝਣਾਂ ਸੁਲਝਾਉਣ ਦਾ ਇਕ ਸਲੀਕਾ ਹੈ ! ਸੱਚੇ ਮਿੱਤਰ ਜੀਵਨ ਦੀ ਦਿਸ਼ਾ ਨੂੰ ਸਾਰਥਕ ਬਣਾਉਦਿਆਂ ਨਿਰਾਸ਼ਾ ਨੂੰ ਆਸ਼ਾ ਚ ਬਦਲ ਦਿੰਦੇ ਹਨ ! ਕਿਸੇ ਨਾ ਕਿਸੇ ਮੁੱਦੇ ਤੇ ਬਹਿਸ਼ ਤੇ ਸਲਾਹ ਤਹਿਤ ਵਪਾਰਿਕ ਬਦਲਦੀ ਦਿਸ਼ਾ, ਅੱਜ ਦੀ ਨੌਜਵਾਨ ਪੀੜ੍ਹੀ ਵਲੋਂ ਖਾਲੀ ਹੁੰਦਾ ਜਾ ਰਿਹਾ ਪੰਜਾਬ ,ਨੌਜਵਾਨੀ ਨੂੰ ਨਸ਼ਿਆਂ ਦੇ ਨੁਕਸਾਨ,ਮਾਤਾ ਪਿਤਾ ਅਤੇ ਅਧਿਆਪਕਾਂ ਦਾ ਸਤਿਕਾਰ, ਖੇਡਾਂ ਅਤੇ ਯੋਗਾ ਬਾਰੇ ਬੱਚਿਆਂ ਵਿੱਚ ਨੈਤਿਕ ਗੁਣ ਪੈਦਾ ਕਰਨ ਅਤੇ ਧਾਰਮਿਕ ਗਿਆਨ ਦੇਣ ਲਈ ਗਿਆਨ ਦੀਆਂ ਗੱਲਾਂ ਦਾ ਪਸਾਰਾ ਹੁੰਦਾ ਹੈ ! ! ਇਸ ਮੌਕੇ ਆੜ੍ਹਤੀਆ ਕ੍ਰਿਸ਼ਨ ਕੁਮਾਰ ਬਿੱਟੂ ,ਸਤੀਸ਼ ਚੀਮਾ,ਕੁਲਤਾਰ ਤਾਰੀ ,ਬਰਜਿੰਦਰ ਮਿੱਠਾ,ਸੰਜੂ ਗਰਗ ਸਮੇਤ ਵੱਡੀ ਗਿਣਤੀ ਚ ਹਾਜਿਰ ਸਨ !,

Post a Comment

0 Comments