ਬ੍ਰਹਮਪੁਰਾ ਨੇ ਫ਼ਾਰੂਕ ਅਬਦੁੱਲਾ ਨਾਲ ਪੰਜਾਬ ਰੂਰਲ ਡਿਵੈਲਪਮੈਂਟ ਸੋਸਾਇਟੀ ਦੇ ਪ੍ਰੋਜੈਕਟਾਂ 'ਤੇ ਚਰਚਾ ਕੀਤੀ

 ਬ੍ਰਹਮਪੁਰਾ ਨੇ ਫ਼ਾਰੂਕ ਅਬਦੁੱਲਾ ਨਾਲ ਪੰਜਾਬ ਰੂਰਲ ਡਿਵੈਲਪਮੈਂਟ ਸੋਸਾਇਟੀ ਦੇ ਪ੍ਰੋਜੈਕਟਾਂ 'ਤੇ ਚਰਚਾ ਕੀਤੀ

ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਇੱਕ ਇਮਾਨਦਾਰ ਸਿਆਸਤਦਾਨ ਸਨ: ਫ਼ਾਰੂਕ ਅਬਦੁੱਲਾ


ਤਰਨ ਤਾਰਨ 23 ਅਗਸਤ ਪੰਜਾਬ ਇੰਡੀਆ ਨਿਊਜ਼

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਡਾਕਟਰ ਫ਼ਾਰੂਕ ਅਬਦੁੱਲਾ ਨਾਲ ਗੈਰ ਰਸਮੀ ਮੁਲਾਕਾਤ ਦੌਰਾਨ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਪਹਿਲਗਾਮ, ਸ਼੍ਰੀਨਗਰ ਵਿਖੇ ਪੰਜਾਬ ਰੂਰਲ ਡਿਵੈਲਪਮੈਂਟ ਸੋਸਾਇਟੀ ਨਾਮਕ ਆਪਣੀ ਪੰਜਾਬ ਆਧਾਰਿਤ ਸਮਾਜ ਸੇਵੀ ਸੰਸਥਾ ਦੇ ਪ੍ਰੋਜੈਕਟਾਂ ਬਾਰੇ ਚਰਚਾ ਕੀਤੀ।

ਜਨਾਬ ਫ਼ਾਰੂਕ ਅਬਦੁੱਲਾ ਜੰਮੂ ਅਤੇ ਕਸ਼ਮੀਰ ਰੂਰਲ ਡਿਵੈਲਪਮੈਂਟ ਸੁਸਾਇਟੀ ਦੇ ਮੁੱਖ ਸਰਪ੍ਰਸਤ ਵੀ ਹਨ।

ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਉਹ ਆਪਣੇ ਹਲਕੇ ਵਿੱਚ ਆਪਣੇ ਸਵਰਗਵਾਸੀ ਪਿਤਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਂ 'ਤੇ ਹਸਪਤਾਲ ਅਤੇ ਬਿਰਧ ਆਸ਼ਰਮ ਦੀ ਸਥਾਪਨਾ ਕਰਨਾ ਚਾਹੁੰਦੇ ਹਨ ਤਾਂ ਜੋ ਬਜ਼ੁਰਗ ਜਿਨ੍ਹਾਂ ਨੂੰ ਰਿਹਾਇਸ਼ ਅਤੇ ਇਲਾਜ ਦੀ ਜ਼ਰੂਰਤ ਹੈ, ਉਹ ਇਸ ਸੇਵਾ ਤੋਂ ਲਾਭ ਉਠਾ ਸਕਣ।

ਸ੍ਰ. ਬ੍ਰਹਮਪੁਰਾ ਨੇ ਜਨਾਬ ਫ਼ਾਰੂਕ ਅਬਦੁੱਲਾ ਦੇ ਧਿਆਨ ਵਿੱਚ ਲਿਆਂਦਾ ਕਿ ਇੱਕ ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ ਬਖਸ਼ੀ ਸਟੇਡੀਅਮ, ਅਮਰ ਸਿੰਘ ਕਾਲਜ, ਸ਼੍ਰੀਨਗਰ ਦੇ ਪੋਲੋ ਗਰਾਊਂਡ ਵਿਖੇ ਆਲ ਇੰਡੀਆ ਨੈਸ਼ਨਲ ਚੈਂਪੀਅਨਜ਼ ਟਰਾਫ਼ੀ ਹਾਕੀ ਕਰਵਾਈ ਜਾਂਦੀ ਸੀ ਜਿੱਥੇ ਪੰਜਾਬ ਨੇ 2004 ਤੱਕ ਆਪਣੀਆਂ ਦੋ ਟੀਮਾਂ ਭੇਜੀਆਂ ਜੋ ਐਸਟ੍ਰੋਟਰਫ ਗਰਾਉਂਡ ਦੀ ਕਮੀਂ ਕਾਰਨ ਬੰਦ ਹੋ ਕਰ ਦਿੱਤਾ ਗਿਆ ਸੀ। ਹੁਣ ਹਾਕੀ ਨੂੰ ਪ੍ਰਫੁੱਲਤ ਕਰਨ ਲਈ ਸਭ ਕੁਝ ਤਿਆਰ ਹੈ, ਅਸੀਂ ਚਾਹੁੰਦੇ ਹਾਂ ਕਿ ਇਹ ਦੁਬਾਰਾ ਸ਼ੁਰੂ ਹੋਵੇ ਅਤੇ ਪੰਜਾਬ ਇਸ ਵਿਚ ਮੁੜ ਤੋਂ ਹਿੱਸਾ ਲਵੇ। ਅਸੀਂ ਚਾਹੁੰਦੇ ਹਾਂ ਕਿ ਇਹ ਜਲਦੀ ਤੋਂ ਜਲਦੀ ਮੁੜ ਸ਼ੁਰੂ ਹੋਵੇ ਅਤੇ ਪੰਜਾਬ ਰਾਜ ਦੀਆਂ ਟੀਮਾਂ ਉੱਥੇ ਖੇਡਣ ਲਈ ਪ੍ਰੇਰਿਤ ਹੋਣ ਜਿਵੇਂ ਕਿ ਹਾਕੀ ਸਾਡੇ ਦੇਸ਼ ਦੀ ਰਾਸ਼ਟਰੀ ਖੇਡ ਹੈ।

ਦੋਹਾਂ ਨੇਤਾਵਾਂ ਨੇ ਪੰਜਾਬ ਅਤੇ ਜੰਮੂ-ਕਸ਼ਮੀਰ 'ਚ ਵੱਧ ਰਹੇ ਨਸ਼ੇ 'ਤੇ ਵੀ ਚਿੰਤਾ ਪ੍ਰਗਟਾਈ।

ਜਨਾਬ ਫ਼ਾਰੂਕ ਅਬਦੁੱਲਾ ਅਤੇ ਬ੍ਰਹਮਪੁਰਾ ਨੇ ਕਿਹਾ ਕਿ ਦੋਵਾਂ ਰਾਜਾਂ ਵਿੱਚ ਨਸ਼ਿਆਂ ਦੀ ਵੱਧ ਰਹੀ ਵਰਤੋਂ ਸਾਡੀ ਨੌਜਵਾਨੀ ਨੂੰ ਤਬਾਹ ਕਰ ਰਹੀ ਹੈ। ਅਸੀਂ ਆਪਣੀਆਂ ਸਮਾਜ ਸੇਵੀ ਸੰਸਥਾਵਾਂ ਰਾਹੀਂ ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਾਂਗੇ ਤਾਂ ਜੋ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਚਲਾਇਆ ਜਾ ਸਕੇ ਅਤੇ ਉਹ ਆਪਣੇ ਉੱਜਵਲ ਭਵਿੱਖ ਦਾ ਨਿਰਮਾਣ ਕਰ ਸਕਣ।

ਜਨਾਬ ਫ਼ਾਰੂਕ ਅਬਦੁੱਲਾ ਨੇ ਕਿਹਾ ਕਿ ਭਾਵੇਂ ਕੋਈ ਵੀ ਕੁਦਰਤੀ ਆਫ਼ਤ ਆ ਜਾਵੇ, ਪੰਜਾਬ ਅਤੇ ਜੰਮੂ-ਕਸ਼ਮੀਰ ਦੋਵੇਂ ਸੂਬੇ ਇੱਕ ਦੂਜੇ ਦੇ ਨਾਲ ਖੜ੍ਹੇ ਹਨ। ਇਸ ਔਖੇ ਸਮੇਂ ਵਿੱਚ ਪੰਜਾਬ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਹਿੰਮਤ ਅਤੇ ਸਹਿਜਤਾ ਨਾਲ ਕੰਮ ਕਰਨਾ ਚਾਹੀਦਾ ਹੈ। ਪ੍ਰਮਾਤਮਾ ਦੀ ਰਜ਼ਾ ਅਨੁਸਾਰ ਸਭ ਕੁਝ ਠੀਕ ਹੋਵੇਗਾ।

ਜਨਾਬ ਫ਼ਾਰੂਕ ਅਬਦੁੱਲਾ ਨੇ ਸਾਬਕਾ ਅਕਾਲੀ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਇੱਕ ਸੁਹਿਰਦ ਦੋਸਤ ਅਤੇ ਚੰਗੇ ਸਿਆਸਤਦਾਨ ਵਜੋਂ ਵੀ ਯਾਦ ਕੀਤਾ ਜੋ ਆਪਣੀ ਜ਼ਿੰਦਗੀ ਦੇ ਅੰਤ ਤੱਕ ਪੰਜਾਬ ਦੇ ਲੋਕਾਂ ਅਤੇ ਪਾਰਟੀ ਦੀ ਸੇਵਾ ਕਰਦੇ ਰਹੇ।

ਇਹ ਜਾਣਕਾਰੀ ਪੰਜਾਬ ਰੂਰਲ ਡਿਵੈਲਪਮੈਂਟ ਸੋਸਾਇਟੀ ਦੇ ਸਕੱਤਰ ਜਨਰਲ ਦਮਨਜੀਤ ਸਿੰਘ ਨੇ ਪ੍ਰੈਸ ਨੋਟ ਵਿੱਚ ਦਿੱਤੀ ਹੈ।

Post a Comment

0 Comments