ਹੱਕਾ ਲਈ ਸੰਘਰਸ ਕਰ ਰਹੇ ਮੁਲਾਜਮਾ ਤੇ ਐਸਮਾ ਲਾਉਣ ਜਮਹੂਰੀਅਤ ਦਾ ਘਾਣ : ਐਡਵੋਕੇਟ ਉੱਡਤ /ਕਾਮਰੇਡ ਬਾਜੇਵਾਲਾ

 ਹੱਕਾ ਲਈ ਸੰਘਰਸ ਕਰ ਰਹੇ ਮੁਲਾਜਮਾ ਤੇ ਐਸਮਾ ਲਾਉਣ ਜਮਹੂਰੀਅਤ ਦਾ ਘਾਣ :  ਐਡਵੋਕੇਟ ਉੱਡਤ /ਕਾਮਰੇਡ ਬਾਜੇਵਾਲਾ 

ਮਾਨ ਸਰਕਾਰ ਦੇ  ਨਾਦਰਸਾਹੀ ਫਰਮਾਨ ਨੂੰ ਕਸੇ ਕੀਮਤ ਤੇ ਬਰਦਾਸਤ ਨਹੀ ਕਰਾਗੇ 


ਮਾਨਸਾ/ਝੁਨੀਰ ਗੁਰਜੰਟ ਸਿੰਘ ਬਾਜੇਵਾਲੀਆ       
           
ਭਾਰਤੀ ਸੰਵਿਧਾਨ ਦੁਆਰਾ ਦਿੱਤੇ ਗਏ ਸਾਤਮਈ ਪ੍ਰਦਰਸਨ ਦੇ ਹੱਕ ਨੂੰ ਕੁਚਲਣ ਲਈ ਮਾਨ ਸਰਕਾਰ ਵੱਲੋ ਬੀਤੇ ਦਿਨੀ ਕਾਲਾ ਕਾਨੂੰਨ ਐਸਮਾ ਲਾਉਣ ਦੀ ਸਖਤ ਸਬਦਾ ਵਿੱਚ ਨਿਖੇਧੀ ਕਰਦਿਆਂ ਸੀਪੀਆਈ ਦੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਕਾਮਰੇਡ ਬਲਦੇਵ ਬਾਜੇਵਾਲਾ ਨੇ ਕਿਹਾ ਮਾਨ ਸਰਕਾਰ ਫਿਰਕੂ ਫਾਸੀਵਾਦੀ ਮੋਦੀ ਸਰਕਾਰ ਦੇ ਰਸਤੇ ਉੱਤੇ ਚੱਲਦੀ ਹੋਈ ਸੰਵਿਧਾਨਿਕ  ਹੱਕਾ ਦਾ ਘਾਣ ਕਰ ਰਹੀ ਹੈ , ਜੋ ਚਿੰਤਾ ਦਾ ਵਿਸਾ ਹੈ ।  ਉਹ ਵੀ ਉਸ ਸਮੇ ਜਦੋ ਦੇਸ ਦੀਆ ਪ੍ਰਮੁੱਖ ਵਿਰੋਧੀ ਪਾਰਟੀਆ  ਆਪਣੇ ਨਿੱਜੀ ਵਿਚਾਰਾ ਤੋ ਉੱਪਰ ਉੱਠ ਕੇ ਦੇਸ ਦੀਆ ਲੋਕਤੰਤਰੀ ਰਿਵਾਇਤਾ , ਸੰਵਿਧਾਨ , ਸੰਵਿਧਾਨਿਕ ਸੰਸਥਾਵਾਂ ਤੇ ਜਮਹੂਰੀਅਤ ਦੀ ਰਾਖੀ ਲਈ ਤੇ ਫਿਰਕੂ ਫਾਸੀਵਾਦੀ ਸੰਘੀ ਲਾਣੇ ਨੂੰ ਸੱਤਾ ਤੋ ਚੱਲਦਾ ਕਰਨ ਲਈ ਇੱਕ ਮੰਚ ਤੇ ਇਕੱਤਰ ਹੋ ਰਹੀਆ ਹਨ , ਜਿਸ  ਆਮ ਆਦਮੀ ਪਾਰਟੀ ਵੀ ਸਾਮਲ ਹੈ ।

    ਉਨ੍ਹਾਂ ਨੇ ਕਿਹਾ ਕਿ  ਬੜੇ ਦੁੱਖ ਦੀ ਗੱਲ ਹੈ ਕਿ ਧਰਨਿਆ , ਮੁਜਾਹਰਾ ਤੇ ਹੜਤਾਲਾ ਦੇ ਕਾਰਨ ਸੱਤਾ ਵਿੱਚ ਆਈ ਆਪ ਸਰਕਾਰ ਹੁਣ ਮਜਦੂਰਾ , ਮੁਲਾਜਮਾ ਤੇ ਕਿਸਾਨਾ ਦੇ ਮਸਲੇ ਹੱਲ  ਕਰਨ ਦੀ ਥਾ ਐਸਮਾ ਵਰਗੇ ਕਾਲੇ ਕਾਨੂੰਨ ਲਾਗੂ ਕਰਨ ਤੇ ਉਤਾਵਲੀ ਹੋ ਚੁੱਕੀ ਹੈ , ਜਿਸ ਨੂੰ ਕਿਸੇ ਵੀ ਕੀਮਤ ਤੇ ਪੰਜਾਬ ਦੇ ਜੁਝਾਰੂ ਲੋਕ ਬਰਦਾਸਤ ਨਹੀ ਕਰਨਗੇ ਤੇ ਮਾਨ ਸਰਕਾਰ ਵੱਲੋ ਆਪਣੇ  ਪਹਿਲਾ  ਵਾਪਸ ਲਏ ਲੋਕ ਵਿਰੋਧੀ ਫੈਸਲਿਆਂ ਵਾਗ ਐਸਮਾ ਨੂੰ ਵੀ ਵਾਪਸ ਲੈਣ ਲਈ ਮਜਬੂਰ ਹੌਣਾ ਪਵੇਗਾ ।

Post a Comment

0 Comments