ਪੋ੍ ਮਨਦੀਪ ਕੌਰ ਨੂੰ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦਾ ਐਕਟਿੰਗ ਪਿ੍ੰਸੀਪਲ ਨਿਯੁਕਤ ਕੀਤਾ ਗਿਆ

 ਪੋ੍ ਮਨਦੀਪ ਕੌਰ ਨੂੰ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦਾ ਐਕਟਿੰਗ ਪਿ੍ੰਸੀਪਲ ਨਿਯੁਕਤ ਕੀਤਾ ਗਿਆ|

ਕਾਲਜ ਦੀ ਬੇਹਤਰੀ ਤੇ ਵਿਦਿਆਰਥੀਆਂ ਦਾ ਭਵਿੱਖ ਨੂੰ ਪਹਿਲ -ਭੋਲਾ ਸਿੰਘ  ਵਿਰਕ


ਬਰਨਾਲਾ,18,ਅਗਸਤ /ਕਰਨਪ੍ਰੀਤ ਕਰਨ

  ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਸੰਸਥਾ ਦੇ ਪ੍ਧਾਨ ਸ੍. ਭੋਲਾ ਸਿੰਘ  ਵਿਰਕ ਦੀ ਰਹਿਨੁਮਾਈ ਹੇਠ ਜਿੱਥੇ ਸੈਸ਼ਨ 2023-24 ਦੀ ਪਲੇਠੀ ਮੀਟਿੰਗ ਦੌਰਾਨ ਅਹਿਮ ਫੈਸਲੇ ਲਏ ਗਏ|ਉੱਥੇ ਹੀ ਮਾਨਯਯੋਗ ਸੰਸਥਾ ਪ੍ਧਾਨ, ਸਟੇਟ ਐਵਾਰਡੀ  ਸ੍. ਭੋਲਾ ਸਿੰਘ ਵਿਰਕ ਨੇ ਸੰਸਥਾ ਪਿ੍ੰਸੀਪਲ ਡਾ. ਸਰਬਜੀਤ ਸਿੰਘ  ਕੁਲਾਰ  ਦੇ ਕੁੱਝ ਸਮਾਂ ਛੁੱਟੀ ਤੇ ਜਾਣ ਕਰਕੇ ਪ੍ਬੰਧਾਂ ਨੂੰ ਪਹਿਲਾਂ ਦੀ ਤਰ੍ਹਾਂ ਸੁਚੱਜੇ ਢੰਗ ਨਾਲ ਚਲਾਉਣ ਲਈ ਅਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਸਮੇਂ-ਸਮੇਂ ਤੇ ਹੱਲ ਕਰਨ ਲਈ ਅੰਗਰੇਜ਼ੀ ਵਿਭਾਗ ਦੇ ਹੋਣਹਾਰ ਪ੍ਰੋਫੈਸਰ ਮਨਦੀਪ ਕੌਰ ਨੂੰ ਐਕਟਿੰਗ  ਪਿ੍ੰਸੀਪਲ ਨਿਯੁਕਤ ਕੀਤਾ ਗਿਆ ਅਤੇ ਪਹਿਲੇ ਕਾਰਜਕਾਰੀ ਪਿ੍ੰਸੀਪਲ ਡਾ. ਭੁਪਿੰਦਰ ਸਿੰਘ ਜੀ ਨੂੰ ਸੰਸਥਾ ਦੇ ਅਕੈਡਮਿਕ ਭਾਗ ਦੇ ਕਾਰਜ ਨੂੰ ਵੇਖਣ ਦੀ ਜਿੰਮੇਵਾਰੀ ਸੌਂਪੀ ਗਈ ਅਤੇ ਪੋ੍. ਮਨਦੀਪ ਕੌਰ ਨੂੰ ਜਰਨਲ ਕੰਮ-ਕਾਜ ਦਾ ਪ੍ਬੰਧ ਸੌਂਪਿਆ

ਗਿਆ|ਇਸ ਖੁਸ਼ੀ ਦੇ ਮੌਕੇ ਸੰਸਥਾ ਪ੍ਧਾਨ ਸ੍. ਭੋਲਾ ਸਿੰਘ ਵਿਰਕ ਜੀ ਅਤੇ ਸਕੂਲ ਪਿ੍ੰਸੀਪਲ ਡਾ. ਰਵਿੰਦਰ ਕੌਰ ਜਵੰਧਾ, ਸੁਪਰਡੈਂਟ ਸੀ੍ ਰੁਪਿੰਦਰ ਕੁਮਾਰ ਜੀ ਵੱਲੋਂ ਨਵ-ਨਿਯਕਤ ਐਕਟਿੰਗ ਪਿ੍ੰਸੀਪਲ ਪੋ੍. ਮਨਦੀਪ ਕੌਰ ਨੂੰ ਕੁਰਸੀ ਤੇ ਬਿਠਾ ਕੇ ਮੂੰਹ ਮਿੱਠਾ ਕਰਵਾਇਆ ਅਤੇ ਗਲ ਵਿੱਚ ਹਾਰ ਪਾਏ ਗਏ|ਇਸ ਮੌਕੇ ਡਾ. ਰਵਿੰਦਰ ਕੌਰ ਜਵੰਧਾ ਨੇ ਕਿਹਾ ਕਿ ਪ੍ਧਾਨ ਵਲੋਂ  ਸਮੇਂ-ਸਮੇਂ ਤੇ ਸੰਸਥਾ ਦੀ ਬਿਹਤਰੀ ਲਈ ਬਾ-ਕਮਾਲ ਫੈਸਲੇ ਲੈਂਦੇ ਜਾਂਦੇ ਰਹੇ ਹਨ ਅੱਜ ਦਾ ਸ਼ਲਾਘਾਯੋਗ ਫੈਸਲਾ ਵੀ ਵਿਦਿਆਰਥੀਆਂ ਦੇ ਭਵਿੱਖ ਨੂੰ ਮੁਖ ਰੱਖਦਿਆਂ ਲਿਆ ਗਿਆ ਹੈ ਹੈ|ਡਾ. ਜਵੰਧਾ ਨੇ ਇਹ ਵੀ ਕਿਹਾ ਕਿ ਅਸੀਂ ਮਾਨਯੋਗ ਪ੍ਧਾਨ  ਭੋਲਾ ਵਿਰਕ ਦੇ ਹਰੇਕ ਫੈਸਲੇ  ਦਾ ਸਤਿਕਾਰ ਕਰਦੇ ਹਾਂ|ਇਸ ਮੌਕੇ ਪ੍ਧਾਨ ਭੋਲਾ ਸਿੰਘ ਵਿਰਕ ਨੇ ਬੋਲਦਿਆਂ ਕਿਹਾ ਕਿ ਜੋ ਬੱਚੇ ਸਾਡੇ ਕੋਲ ਪੜ੍ਹਨ ਆਉਂਦੇ ਹਨ ਉਹਨਾਂ ਪ੍ਤੀ ਸਾਡੀ ਭੂਮਿਕਾ ਅਜਿਹੀ ਹੋਵੇ ਕਿ ਉਹਨਾਂ ਨੂੰ ਉਹਨਾਂ ਦੀਆਂ ਮੰਜ਼ਲਾਂ ਸਾਹਮਣੇ ਦਿਖਾਈ ਦੇਣ ਇਸ ਲਈ ਉਹਨਾਂ ਦੀਆਂ ਮੁਸ਼ਕਿਲਾਂ ਦਾ ਸਮੇਂ-ਸਮੇਂ ਤੇ ਹੱਲ ਕਰਨਾ ਸੰਸਥਾ ਦੀ ਮੁੱਢਲੀ ਜ਼ਿੰਮੇਵਾਰੀ ਹੈ|ਇਸ ਮੌਕੇ ਡਾ. ਭੁਪਿੰਦਰ ਸਿੰਘ ,ਸੁਪਰਡੈਂਟ ਸੀ੍ ਰੁਪਿੰਦਰ ਕੁਮਾਰ ਭਾਰਦਵਾਜ ਜੀ ਨੇ ਵੀ ਆਪਣੇ ਵਿਚਾਰ ਰੱਖੇ ਇਸ ਮੌਕੇ ਸਮੂਹ ਸਟਾਫ ਨੇ ਨਵ-ਨਿਯੁਕਤ ਐਕਟਿੰਗ  ਪਿ੍ੰਸੀਪਲ ਪੋ੍. ਮਨਦੀਪ ਕੌਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ ਅਤੇ ਸਮੂਹ ਸਟਾਫ ਨੇ ਸ਼ਮੂਲੀਅਤ ਕੀਤੀ|

Post a Comment

0 Comments