ਬਹੁਜਨ ਸਮਾਜ ਪਾਰਟੀ ਦੀ ਮਹੀਨਾਵਾਰ ਮੀਟਿੰਗ ਹੋਈ

 ਬਹੁਜਨ ਸਮਾਜ ਪਾਰਟੀ ਦੀ ਮਹੀਨਾਵਾਰ ਮੀਟਿੰਗ ਹੋਈ


ਮਾਨਸਾ 5 ਅਗਸਤ  ਗੁਰਜੀਤ ਸ਼ੀਂਹ

ਜਿਲ੍ਹਾ ਮਾਨਸਾ ਦੀ ਸਮੀਖਿਆ ਮਹੀਨਾਵਾਰ ਮੀਟਿੰਗ ਮਨਸੁੱਖ ਢਾਬਾ ਮਾਨਸਾ ਕੈਂਚੀਆਂ ਵਿਖੇ ਬਹੁਜਨ ਸਮਾਜ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਮਾਖਾ ਦੀ ਅਗਵਾਈ ਹੇਠ ਹੋਈ।ਇਸ ਮੌਕੇ ਪਾਰਟੀ ਦੇ ਜਿਲਾ ਅਹੁਦੇਦਾਰ ਹਲਕਾ ਪ੍ਰਧਾਨ ਜਿੰਮੇਵਾਰ ਸਾਥੀ ਮੀਟਿੰਗ ਵਿੱਚ ਸ਼ਾਮਲ ਹੋਏ ਇਸ ਮੀਟਿੰਗ ਚ ਵਿਸ਼ੇਸ਼ ਤੌਰ ਤੇ ਸੂਬਾ ਸਕੱਤਰ ਮੰਗਤ ਰਾਏ ਭੀਖੀ  ,ਜਿਲਾ ਇੰਚਾਰਜ ਮੁਹੰਮਦ ਸਰਵਰ ਕੁਰੈਸ਼ੀ,ਸੁਖਦੇਵ ਸਿੰਘ ਭੀਖੀ ,ਜਿਲਾ ਪ੍ਰਧਾਨ ਗੁਰਦੀਪ ਸਿੰਘ ਮਾਖਾ , ਮੀਤ ਪ੍ਰਧਾਨ ਕੌਰ ਸਿੰਘ ,ਹਲਕਾ ਮਾਨਸਾ ਪ੍ਰਧਾਨ ਭਗਵਾਨ ਸਿੰਘ,ਹਲਕਾ ਬੁਢਲਾਡਾ ਇੰਚਾਰਜ ਪਾਲੀ ਸਿੰਘ ਰੱਲੀ, ਵਖ ਵਖ ਹਲਕਿਆਂ ਦੇ ਹਲਕਾ ਸਕੱਤਰ ਅਤੇ ਹੋਰ ਜਿੰਮੇਵਾਰ ਅਹੁਦੇਦਾਰ ਪਹੁੰਚੇ।ਮੀਟਿੰਗ ਚ ਪਾਰਟੀ ਦੀ ਚੜ੍ਹਦੀਕਲਾ ਵਾਸਤੇ ਵੱਖ ਵੱਖ ਸਾਥੀਆਂ ਵਲੋ ਆਪਣੇ ਵਿਚਾਰ ਸਾਂਝੇ ਕੀਤੇ ਗਏ।ਇਸ ਮੀਟਿੰਗ ਵਿੱਚ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਜੋ ਅਹੁਦੇਦਾਰ ਲਗਾਤਾਰ ਦੋ ਮਹੀਨੇ ਮੀਟਿੰਗ ਵਿੱਚ ਨਹੀਂ ਹਾਜਰ ਹੁੰਦਾ ਉਸਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ ਅਤੇ ਜਿਲ੍ਹਾ ਕਮੇਟੀ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

Post a Comment

0 Comments