ਐਡਵੋਕੇਟ ਮਨਿੰਦਰ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਨਯੋਗ ਸੈਸਨ ਜੱਜ ਵਲੋਂ ਅਜਮੇਰ ਸਿੰਘ ਬਰੀ

 ਐਡਵੋਕੇਟ ਮਨਿੰਦਰ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਨਯੋਗ ਸੈਸਨ ਜੱਜ ਵਲੋਂ ਅਜਮੇਰ ਸਿੰਘ ਬਰੀ


ਬਰਨਾਲਾ,11,ਅਗਸਤ  ਕਰਨਪ੍ਰੀਤ ਕਰਨ 

ਬਰਨਾਲਾ ਕੋਰਟ ਦੇ ਪ੍ਰਸਿਧ ਐਡਵੋਕੇਟ ਮਨਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਜਿਲੇ ਦੇ ਥਾਣਾ ਟੱਲੇਵਾਲ ਵਿਖੇ ਮਿਤੀ 23 ਜੁਲਾਈ 2014 ਨੂੰ ਐੱਫ ਆਈ ਆਰ ਨੰਬਰ 66  ਜਿਸ ਵਿੱਚ ਧਾਰਾ 307, 341/324 /323 /427 /379 /120 ਬ ਤਹਿਤ ਤਹਿਤ ਪਰਚਾ ਦਰਜ ਹੋਇਆ ਸੀ !  ਸੁਖਦੀਪ ਸਿੰਘ ਪੁੱਤਰ  ਬਹਾਦਰ ਸਿੰਘ ਕੋਮ ਜੱਟ ਵਾਸੀ ਦੀਵਾਨਾਂ ਉਮਰ ਕਰੀਬ 35 ਸਾਲ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਤੇ ਡੂੰਘਾਈ ਨਾਲ ਮਾਮਲੇ ਤੋਂ ਪਰਦਾ ਉਠਾਉਂਦਿਆਂ ਦਿੱਤੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਸੈਸਨ ਜੱਜ  ਸ਼੍ਰੀ ਬਲ ਬਹਾਦੁਰ ਸਿੰਘ ਤੇਜੀ ਦੀ ਅਦਾਲਤ ਵਲੋਂ ਅਜਮੇਰ ਸਿੰਘ ਨੂੰ ਬਰੀ ਕਰ ਦਿੱਤਾ ! 

                            ਐਡਵੋਕੇਟ ਮਨਿੰਦਰ ਸਿੰਘ ਨੇ ਕੇਸ ਸੰਬੰਧੀ ਚਾਨਣਾ ਪਾਉਂਦੀਆਂ ਦੱਸਿਆ ਕਿ     ਮੁਦਈ ਸੁਖਦੀਪ ਸਿੰਘ ਵਲੋਂ ਬਿਆਨ ਦਰਜ ਕਰਵਾਇਆ ਗਿਆ ਕਿ ਉਹ ਬਲਾਕ ਮਹਿਲ ਕਲਾਂ ਵਿਖੇ ਬਤੌਰ ਪੰਚਾਇਤ ਸਕੱਤਰ ਲੱਗਾ ਹੋਇਆ ਹਾਂ ਮੈਂ ਆਪਣੇ ਭੂਆ ਦੇ ਲੜਕੇ ਗੁਰਸੇਵਕ ਸਿੰਘ ਵਾਸੀ ਗਾਗੇਵਾਲ ਤੋਂ ਉਸਦੀ ਗੱਡੀ ਨੰਬਰੀ PB-19-F-1089 ਮਾਰਕਾ ਇੰਡੀਕਾ ਵਿਸਟਾ ਤੇ ਆਪਣੇ ਦੋਸਤ ਕੁਲਵੰਤ ਸਿੰਘ ਕੰਤਾ ਪੁੱਤਰ ਮਲਕੀਤ ਸਿੰਘ ਬਿਲਾਸਪੁਰ ਕੋਲ ਗਿਆ ਸੀ ਮੇਰੇ ਪਾਸ ਲਸੰਸੀ 32 ਬੋਰ ਰਿਵਾਲਵਰ ਮੇਰਾ ਅਸਲਾ ਮੈਂ ਆਪਣੀ ਹਿਫਾਜਤ ਲਈ ਨਾਲ ਰੱਖਦਾ ਸੀ ਮੈਂ ਆਪਣੇ ਦੋਸਤ ਕੁਲਵੰਤ ਸਿੰਘ ਪਾਸੋਂ ਸ਼ਾਮ ਨੂੰ ਪਿੰਡ ਬਿਲਾਸਪੁਰ ਤੋਂ ਪਿੰਡ ਮਾਛੀਕੇ ਰਾਹੀਂ ਪਿੰਡ ਦੀਵਾਨਾ ਨੂੰ ਆ ਰਿਹਾ ਸੀ ਤਾਂ ਮਰੂਤੀ ਕਾਰ ਕੋਲੋਂ ਲੰਘਣ ਲੱਗਿਆ ਤਾਂ ਉਸਵਿੱਚੋਂ ਬੈਠੇ ਤਿਨੰ ਨਾਮਲੂਮ ਨੌਜਵਾਨ ਨੇ ਮੇਰੀ ਗੱਡੀ ਅੱਗੇ ਕਰਕੇ ਮੈਨੂੰ ਘੇਰ ਲਿਆ ਹੱਥ ਵਿੱਚ ਫੜੀ ਪਾਇਪ ਲੋਹਾ ਮੇਰੀ ਗੱਡੀ ਦੇ ਫਰੰਟ ਸ਼ੀਸੇ ਵਿੱਚ ਮਾਰੀ ਮੈਂ ਇੱਕਦਮ ਆਪਣੀ ਜਾਨ ਬਚਾਉਣ ਲਈ ਗੱਡੀ ਦੀ ਟਾਕੀ ਖੋਲ ਕੇ ਬਾਹਰ ਨਿਕਲ ਕੇ ਭੱਜਣ ਲੱਗਿਆ ਤਾਂ ਸਾਹਮਣੇ ਤੋਂ ਮੂੰਹ ਢਕੇ ਵਾਲੇ ਨੌਜਵਾਨ ਜਿਸ ਕੋਲ਼ ਰਿਵਾਲਵਰ ਸੀ ਗੱਡੀ ਵਿੱਚੋਂ ਬਾਹਰ ਨਿਕਲ ਕੇ ਮੇਰੇ ਵੱਲ ਮਾਰ ਦੇਣ ਦੀ ਨੀਯਤ ਨਾਲ ਦੋ ਫਾਇਰ ਕੀਤੇ! ਐਡਵੋਕੇਟ ਮਨਿੰਦਰ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦਿਆਂ ਮੁਦਈ ਦੀਆਂ ਦਲੀਲਾਂ ਨੂੰ ਗੈਰ ਸੰਵਧਾਨਿਕ ਠਹਿਰਾਉਂਦਿਆਂ ਅਜਮੇਰ ਸਿੰਘ ਨੂੰ ਬਰੀ ਕਰਵਾਇਆ ਇਸ ਮੌਕੇ ਐਡਵੋਕੇਟ ਮੋਹਿਤ ਗਰਗ ਵੀ ਹਾਜਿਰ ਸਨ !

Post a Comment

0 Comments