ਪਾਲੀਵੁੱਡ ਅਦਾਕਾਰਾ ਪ੍ਰਮਿੰਦਰ ਗਿੱਲ ਦਾ ਫੇਸਬੁੱਕ ਪੇਜ ਹੋਇਆ ਹੈਕ, ਅਦਾਕਾਰਾ ਨੇ ਸੋਸ਼ਲ ਮੀਡਿਆ ,ਪ੍ਰੈੱਸ ਰਾਹੀਂ ਵੀਡੀਓ ਸਾਂਝੀ ਕਰਕੇ ਫੈਨਸ ਨੂੰ ਦਿੱਤੀ ਜਾਣਕਾਰੀ

 ਪਾਲੀਵੁੱਡ ਅਦਾਕਾਰਾ ਪ੍ਰਮਿੰਦਰ ਗਿੱਲ ਦਾ ਫੇਸਬੁੱਕ ਪੇਜ ਹੋਇਆ ਹੈਕ, ਅਦਾਕਾਰਾ ਨੇ ਸੋਸ਼ਲ ਮੀਡਿਆ ,ਪ੍ਰੈੱਸ ਰਾਹੀਂ ਵੀਡੀਓ ਸਾਂਝੀ ਕਰਕੇ ਫੈਨਸ ਨੂੰ ਦਿੱਤੀ ਜਾਣਕਾਰੀ

20 ਸਾਲਾਂ ਤੋਂ ਕਦੇ ਕੋਈ ਅਜਿਹਾ ਸ਼ਾਟ ਜਾੰ ਭੱਦੀ ਸ਼ਬਦਾਵਲੀ ਵਾਲਾ ਕੰਮ ਨਹੀਂ ਕੀਤਾ ਦੁੱਖ ਹੈ ਕਿ ਉਨ੍ਹਾਂ ਦੇ ਨਾਂਅ ‘ਤੇ ਬਣੇ ਇਸ ਫੇਸਬੁੱਕ ਪੇਜ ‘ਤੇ ਗਲਤ ਤਰ੍ਹਾਂ ਦੀਆਂ ਪੋਸਟਾਂ ਪਾਈਆਂ 


ਬਰਨਾਲਾ, 28 ਅਗਸਤ/ਕਰਨਪ੍ਰੀਤ ਕਰਨ 

  ਸੋਸ਼ਲ ਮੀਡਿਆ ਐਪਸ ਰਾਹੀਂ ਹਾਈਟੇਕ ਹੈਕਰਸ ਵਲੋਂ ਸੇਲਿਬ੍ਰਿਟੀਜ ਸਮੇਤ ਵੱਡੇ-ਵੱਡੇ ਸਟਾਰਸ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਆਈ ਡੀ ਵੀ ਹੈਕ ਕਰਦਿਆਂ ਉਹਨਾਂ ਨੂੰ ਮਾਨਸਿਕ ਪੀੜਾ ਪਹੁੰਚਾਉਣ ਦੇ ਮਾਮਲੇ ਨਿੱਤ ਸ੍ਹਾਮਣੇ ਆ ਰਹੇ ਹਨ । ਅਜਿਹਾ ਹੀ ਜਿਲਾ ਬਰਨਾਲਾ ਦੀ ਸ਼ਾਨ ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਪ੍ਰਮਿੰਦਰ ਗਿੱਲ ਦਾ ਫੇਸਬੁੱਕ ਪੇਜ ਹੈਕਰਸ ਵਲੋਂ ਹੈਕ ਕਰਨ ਦਾ ਮਾਮਲਾ ਸ੍ਹਾਮਣੇ ਆਇਆ ਹੈ । ਕੁਝ ਦਿਨ ਪਹਿਲਾਂ ਬਾਲੀਵੁੱਡ ਦੇ ਇੱਕ ਕਲਾਕਾਰ ਦੇ ਨਾਲ ਆਨਲਾਈਨ ਠੱਗੀ ਮਾਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ । 

       ਅਦਾਕਾਰਾ ਪ੍ਰਮਿੰਦਰ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਅਤੇ ਮੀਡਿਆ ਦੇ ਰੂਬਰੂ ਹੁੰਦੀਆਂ ਫੈਨਸ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ।ਪ੍ਰਮਿੰਦਰ ਗਿੱਲ ਬਰਨਾਲਾ ਨੇ ਦੱਸਿਆ ਕਿ ਉਹਨਾਂ ਦੇ ਦੇ ਨਾਂਅ ‘ਤੇ ਉਨ੍ਹਾਂ ਦੀ ਫੇਸਬੁੱਕ 2012 ਤੋਂ ਆਈਡੀ ਬਣੀ ਹੋਈ ਹੈ । 20 ਸਾਲਾਂ ਤੋਂ ਕਦੇ ਕੋਈ ਅਜਿਹਾ  ਸ਼ਾਟ ਆਂ ਭੱਦੀ ਸ਼ਬਦਾਵਲੀ ਵਾਲਾ ਕੰਮ ਨਹੀਂ ਕੀਤਾ ਪਰ  ਦੁੱਖ ਹੈ ਕਿ ਉਨ੍ਹਾਂ ਦੇ ਨਾਂਅ ‘ਤੇ ਬਣੇ ਇਸ ਫੇਸਬੁੱਕ ਪੇਜ ‘ਤੇ ਗਲਤ ਤਰ੍ਹਾਂ ਦੀਆਂ ਪੋਸਟਾਂ ਪਾਈਆਂ ਜਾ ਰਹੀਆਂ ਹਨ। ਅਸੀਂ ਵੀ ਪਰਿਵਾਰਾਂ ਬੱਚਿਆਂ ਵਾਲੇ ਹਾਂ ਤੇ ਕੰਮ ਦਾ ਫ਼ੀਲਡ ਇਕ ਵੱਖਰਾ ਹੈ ਸੋਸ਼ਲ ਮੀਡਿਆ ਤੇ ਅੱਪਡੇਟ ਹੋਣਾ ਜਰੂਰੀ ਹੈ ਤਾਂ ਜੋ ਫੈਨਜ਼ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣ ਪਰੰਤੂ ਉਸਦੇ ਚੰਗੇ ਮਾੜੇ ਰਿਜਲਟ ਸਭ ਦੇ ਸ੍ਹਾਮਣੇ ਹਨ !ਇਸ ਮਾੜੇ ਕਾਰੇ ਨਾਲ ਧੱਕਾ ਜਰੂਰ ਲੱਗਿਆ ਹੈ  ਉਹਨਾਂ ਕਿਸੇ ਇੰਡਸਟਰੀ ਨਾਲ ਜੁੜੇ ਕਿਸੇ ਵਿਅਕਤੀ ਵਲੋਂ ਅਜਿਹਾ ਕਰਨ ਤੇ ਕਿਹਾ ਕਿ ਐਸੀ ਕੋਈ ਗੱਲ ਨਹੀਂ ਇੰਡਸਟਰੀ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਹੈ 

            ਜਿਕਰਯੋਗ ਹੈ ਕਿ ਪਾਲੀਵੁੱਡ ਇੰਡਸਟਰੀ ਦੀ ਦਿੱਗਜ ਕਲਾਕਾਰ ਵਜੋਂ ਪ੍ਰਮਿੰਦਰ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਜਿਵੇਂ‘ *ਨਿੱਕਾ ਜ਼ੈਲਦਾਰ*,*ਵੇਖ ਬਰਾਤਾਂ ਚੱਲੀਆਂ*, ਵਿੱਚ ਬੋਲੂੰਗਾਂ ਤੇਰੇ ਸਣੇ ਕਈ ਫ਼ਿਲਮਾਂ ਇਸ ਲਿਸਟ ‘ਚ ਸ਼ਾਮਿਲ ਹਨ ਚ ਕੰਮ ਕੀਤਾ ਹੈ ਅਤੇ ਜਲਦ ਹੀ ਅਦਾਕਾਰਾ ਫ਼ਿਲਮ ‘ਗੱਡੀ ਜਾਂਦੀ ਏ ਛਲਾਂਗਾ ਮਾਰਦੀ’ ‘ਚ ਨਜ਼ਰ ਆਏਗੀ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੰਦੀ  ਫ਼ਿਲਮਾਂ ਅਤੇ ਸੀਰੀਅਲਸ ‘ਚ ਵੀ ਕੰਮ ਕੀਤਾ ਹੈ । ਉਨ੍ਹਾਂ ਦੇ ਪਤੀ ਸੁਖਜਿੰਦਰ ਗਿੱਲ ਵੀ ਵਧੀਆ ਅਦਾਕਾਰ ਹਨ । ਉਹ ਆਪਣੇ ਪਤੀ ਦੇ ਨਾਲ ਵੀ ਅਕਸਰ ਫਨੀ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । 

                   ਪਰਮਿੰਦਰ ਕੌਰ ਗਿੱਲ ਅਤੇ ਉਹਨਾਂ ਦੇ ਪਤੀ ਸੁਖਜਿੰਦਰ ਗਿੱਲ ਵਲੋਂ ਹੈਕ ਹੋਏ ਫੇਸ ਬੁਕ ਖਾਤੇ ਦੇ ਮਾਮਲੇ ਵਿਚ ਬਰਨਾਲਾ ਪੁਲਸ ਨੂੰ ਜਾਂਚ ਲਈ ਦਰਖਾਸਤ,ਦੇ ਦਿੱਤੀ ਅਤੇ ਅਪੀਲ ਕਰਦਿਆਂ ਕਿਹਾ ਕਿ ਜੌ ਇਨਸਾਨ ਮੇਰੇ ਖਾਤੇ ਨੂੰ ਹੇਂਗ ਹੋ ਜਾਣ ਤੋਂ ਬਾਅਦ  ਪੈਸਿਆਂ ਦੀ ਮੰਗ ਕਰਦਾ ਹੈ ਤਾਂ ਕੋਈ ਵੀ ਇਨਸਾਨ ਪੈਸੇ ਪਾਉਣ ਦੀ ਕੋਸ਼ਿਸ਼ ਨਾ ਕਰਨ ਅਤੇ ਭੱਦੀਆਂ ਤਸਵੀਰਾਂ ਅੱਪਲੋਡ ਕੀਤੇ ਜਾਣ ਨਾਲ ਮੇਰਾ ਕੋਈ ਸੰਬੰਧ ਨਹੀਂ !

Post a Comment

0 Comments