ਬੇਟੀ ਬਚਾਓ ਬੇਟੀ ਪੜ੍ਹਾਓ ਆਪਣੀ ਸੋਚ ਨੂੰ ਅੱਗੇ ਵਧਾਓ ਵਧਾਓ -- ਲਾਲਕਾ

 ਬੇਟੀ ਬਚਾਓ ਬੇਟੀ ਪੜ੍ਹਾਓ ਆਪਣੀ ਸੋਚ ਨੂੰ ਅੱਗੇ ਵਧਾਓ ਵਧਾਓ --  ਲਾਲਕਾ  

   


ਸ਼ਾਹਕੋਟ 27 ਅਗਸਤ (ਲਖਵੀਰ ਵਾਲੀਆ) :-- ਵਿਧਾਨ ਸਭਾ ਹਲਕਾ ਕਪੂਰਥਲਾ ਦੇ ਪਿੰਡ ਕਾਲਾ ਸੰਘਿਆਂ ਵਿਖੇ ਸਰਕਲ ਪ੍ਰਧਾਨ ਭਗਵਾਨ ਲਾਲਕਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰੱਖੜੀ ਭੈਣ - ਭਰਾ ਦੇ ਰਿਸ਼ਤੇ ਦਾ ਤਿਉਹਾਰ ਹੈ ਅਤੇ ਭੈਣ - ਭਰਾ ਦੇ ਹੱਥ ਤੇ ਰੱਖੜੀ ਬੰਨ੍ਹ ਕੇ ਉਸ ਦੀ ਸੁਰੱਖਿਆ ਅਤੇ ਤਰੱਕੀ ਲਈ ਅਰਦਾਸ ਕਰਦੀ ਹੈ ਅਤੇ ਧੀਆਂ ਹੈ ਤਾਂ ਕੱਲ੍ਹ ਹੈ ਪਹਿਲਾਂ ਉਸ ਨੂੰ ਜੀਵਨ ਦਾਨ ਦੇਣਾ ਚਾਹੀਦਾ ਹੈ ਫਿਰ ਸਿੱਖਿਆ ਦਾਨ ਫਿਰ ਕੰਨਿਆ ਦਾਨ ਸਮਾਜ ਵਿੱਚ ਰਹਿੰਦਿਆਂ ਸਾਨੂੰ ਉਸ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਸਗੋਂ ਜੀਵਨ ਦਾ ਆਧਾਰ ਸਮਝਣਾ ਚਾਹੀਦਾ ਹੈ ਅਤੇ ਅੱਜ ਦੇ ਸਮੇਂ ਵਿੱਚ ਧੀਆਂ ਦਾ ਇਸ ਦੁਨੀਆਂ ਚ ਯੋਗਦਾਨ ਹਰ ਖੇਤਰ ਵਿਚ ਹੈ ਅਤੇ ਧੀ ਪਿਆਰ ਦੀ ਉਹ ਪਵਿੱਤਰ ਮੂਰਤ ਹੈ ਜੋ ਸਾਡੀ  ਦੁਨੀਆਂ ਨੂੰ ਦਿਸ਼ਾ ਦਿੰਦੀ ਹੈ ਇਸ ਲਈ ਬੇਟੀ ਬਚਾਓ ਬੇਟੀ ਪੜ੍ਹਾਓ ਨਾਹਰਾ ਸਾਨੂੰ ਸਾਰਿਆਂ ਨੂੰ ਲਾਉਣਾ ਚਾਹੀਦਾ ਹੈ ਅਤੇ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ

Post a Comment

0 Comments