*ਸੋਨੀ ਕਲੀਨਿਕ ਤੇ ਅਯੋਜਿਤ : ਮੁਫ਼ਤ ਮੈਡੀਕਲ ਚੈੱਕਅਪ ਕੈਂਪ*

 *ਸੋਨੀ ਕਲੀਨਿਕ ਤੇ ਅਯੋਜਿਤ : ਮੁਫ਼ਤ ਮੈਡੀਕਲ ਚੈੱਕਅਪ ਕੈਂਪ*

*ਹੈਪੇਟਾਈਟਸ [ਜਿਗਰ] ਦੀ ਬਿਮਾਰੀ ਤੋਂ ਬਚਾਅ ਲਈ ਕੀਤਾ ਜਾਗਰੂਕ : ਡਾ ਨੀਤੀਸ਼ ਕੁਮਾਰ*


ਮੋਗਾ : [ ਕੈਪਟਨ ਸੁਭਾਸ਼ ਚੰਦਰ ਸ਼ਰਮਾ] :

 ਸੋਨੀ ਕਲੀਨਿਕ ਨੇੜੇ ਗੁਰੂ ਨਾਨਕ ਮੋਦੀ ਖਾਨਾ ਮੋਗਾ ਦੇ ਡਾਕਟਰ ਨਿਤਿਸ਼ ਕੁਮਾਰ ਵਲੋਂ ਸਮੇਂ ਸਮੇਂ ਤੇ ਜਰੂਰਤਮੰਦ ਪਰਿਵਾਰਾਂ ਨੂੰ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਕੜੀ ਤਹਿਤ  ਉਹਨਾਂ ਵਲੋਂ ਹਰ ਮਹੀਨੇ ਬਿਲਕੁਲ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਅਯੋਜਿਤ ਕੀਤਾ ਜਾਂਦਾ ਹੈ।ਉਕਤ ਕੈਂਪ ਵਿੱਚ ਜਰੂਰਤਮੰਦ ਮਰੀਜਾਂ ਨੂੰ ਬਿਲਕੁਲ ਮੁਫ਼ਤ ਮੈਡੀਕਲ ਚੈੱਕਅਪ,ਜਰੂਰੀ ਦਵਾਈਆਂ ਤੇ ਨਾਮਾਤਰ ਰੇਟ ਤੇ ਲੈਬ ਟੈਸਟ ਦਾ ਸਹਿਯੋਗ ਦਿੱਤਾ ਗਿਆ। ਕੈਂਪ ਵਿੱਚ ਹਾਜ਼ਰੀਨ ਲੋਕਾਂ ਨੂੰ ਜਿਗਰ ਦੀ ਨਾਮੁਰਾਦ ਬਿਮਾਰੀ ਹੈਪੇਟਾਈਟਸ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ।ਉਨ੍ਹਾਂ  ਦੱਸਿਆ ਕਿ ਹੈਪੇਟਾਈਟਸ” ਜਿਗਰ ਦੀ ਬਿਮਾਰੀ ਹੈ, ਜੋ ਕਿ ਵਾਇਰਸ ਰਾਹੀਂ ਫੈਲਦੀ ਹੈ ਅਤੇ ਜੇਕਰ ਇਸ ਦਾ ਸਮੇਂ ਸਿਰ ਰਹਿੰਦਿਆ ਇਲਾਜ ਨਾ ਕੀਤਾ ਜਾਵੇ ਤਾਂ ਇਹ ਮਾਰੂ ਸਿੱਧ ਹੋ ਸਕਦੀ ਹੈ। ਹੈਪੇਟਾਈਟਸ ਬੀ ਤੇ ਸੀ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ। ਜੋ ਕਿ ਨਸ਼ਿਆਂ ਦੇ ਟੀਕੇ ਵਰਤਣ, ਦੂਸ਼ਿਤ ਸੂਈਆਂ ਦਾ ਇਸਤੇਮਾਲ ਕਰਨ, ਸਰੀਰ ਤੇ ਟੈਟੂ ਬਣਾਉਣ ਸਮੇਂ ਹੋਈ ਦੂਸ਼ਿਤ ਸੂਈ ਦੇ ਕਿਸੇ ਦੂਸਰੇ ਵਿਅਕਤੀ ਤੇ ਇਸਤੇਮਾਲ ਕਰਨ ਨਾਲ ਫੈਲਦਾ ਹੈ। ਕਾਲੇ ਪੀਲੀਆ ਕਾਰਨ ਜਿਗਰ ਖਰਾਬ ਹੋ ਜਾਂਦਾ ਹੈ ਤੇ ਕਈ ਵਾਰ ਜਿਗਰ ਦਾ ਕੈਂਸਰ ਵੀ ਹੋ ਸਕਦਾ ਹੈ ।ਹੈਪੇਟਾਈਟਸ ਬੀ ਤੇ ਸੀ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਡਿਸਪੋਜ਼ੇਵਲ ਸਰਿੰਜਾ ਦੀ ਵਰਤੋਂ ਕੀਤੀ ਜਾਵੇ। ਕਿਸੇ ਵੀ ਵਿਅਕਤੀ ਨੂੰ ਦੂਜੇ ਵਿਅਕਤੀ ਦਾ ਖੂਨ ਚੜਾਉਣ ਵੇਲੇ ਸਾਵਧਾਨੀ ਵਰਤੀ ਜਾਵੇ ਅਤੇ ਸਰਕਾਰ ਵਲੋਂ ਮੰਜੂਰਸ਼ੂਦਾ ਬੱਲਡ ਬੈਂਕ ਤੋਂ ਹੀ ਮਰੀਜ਼ ਲਈ ਟੈਸਟ ਕੀਤਾ ਹੋਇਆ ਖੂਨ ਹੀ ਚੜਾਇਆ ਜਾਵੇ । ਹੈਪਾਟਾਈਟਸ ਦੇ ਲੱਛਣਾਂ ਬਾਰੇ ਦੱਸਦਿਆਂ ਉਨਾਂ ਕਿਹਾ ਕਿ ਇਸ ਨਾਲ ਬੁਖਾਰ, ਸਿਰ ਦਰਦ ,ਮਾਸ ਪੇਸ਼ੀਆਂ ਵਿੱਚ ਦਰਦ ਅਤੇ ਹਰ ਸਮੇਂ ਕਮਜ਼ੋਰੀ ਮਹਿਸੂਸ ਹੁੰਦੀ ਹੈ। ਪਿਸ਼ਾਬ ਦਾ ਰੰਗ ਗੂੜਾ ਪੀਲਾ ਹੋ ਜਾਂਦਾ ਹੈ। ਇਸ ਦੇ ਨਾਲ ਨਾਲ ਉਲਟੀਆਂ ਦਾ ਆਉਣਾ ਤੇ ਭੁੱਖ ਨਾ ਲਗੱਣਾ ਵੀ ਇਸ ਦੇ ਮੁੱਖ ਲੱਛਣ ਹਨ। ਇਹ ਲੱਛਣ ਹੋਣ ਤੇ ਤੁਰੰਤ ਮਰੀਜ ਨੂੰ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ । ਹਾਜ਼ਰੀਨ ਨੇ ਡਾਕਟਰ ਨਿਤਿਸ਼ ਕੁਮਾਰ ਦਾ ਇਸ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ।

Post a Comment

0 Comments