*ਡਾਇਟ ਅਹਿਮਦਪੁਰ (ਮਾਨਸਾ) ਵਿਖੇ ਗੁਰਪ੍ਰੀਤ ਸਿੰਘ ਦੀ ਪਲੇਠੀ ਇੰਗਲਿਸ਼ ਕਿਤਾਬ "Instinct of Survival" ਕੀਤੀ ਗਈ ਰਿਲੀਜ਼*
ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਅੱਜ ਡਾਇਟ ਅਹਿਮਦਪੁਰ (ਮਾਨਸਾ) ਦੇ ਵਿਹੜੇ ਵਿੱਚ ਪ੍ਰਿੰਸੀਪਲ ਡਾਕਟਰ ਬੂਟਾ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਮਾਸਟਰ ਗੁਰਪ੍ਰੀਤ ਸਿੰਘ ਦੀ ਪਲੇਠੀ ਇੰਗਲਿਸ਼ ਕਿਤਾਬ Instinct of Survival ਰਿਲੀਜ਼ ਕੀਤੀ ਗਈ। ਗੌਰਤਲਬ ਹੈ ਕਿ ਕਿਤਾਬ ਦੇ ਲੇਖਕ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ (ਮਾਨਸਾ) ਦੇ ਵਿੱਚ ਬਤੌਰ ਇੰਗਲਿਸ਼ ਮਾਸਟਰ ਆਪਣੀਆਂ ਸੇਵਾਵਾਂ ਦੇ ਰਹੇ । ਇਸ ਮੌਕੇ ਲੇਖਕ ਦੀ ਹੌਸਲਾ ਅਫਜ਼ਾਈ ਕਰਦਿਆਂ ਪ੍ਰਿੰਸੀਪਲ ਡਾਇਟ ਡਾਕਟਰ ਬੂਟਾ ਸਿੰਘ ਨੇ ਕਿਹਾ ਕਿ ਇਹ ਉਪਰਾਲਾ ਪ੍ਰਸ਼ੰਸਾਯੋਗ ਹੈ ਤੇ ਪਾਠਕਾਂ ਨੂੰ ਇਹ ਕਿਤਾਬ ਸਾਕਾਰਾਤਮਕ ਊਰਜਾ ਨਾਲ ਭਰਨ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸੋਸ਼ਲ ਮੀਡੀਆ ਦੌਰ ਵਿੱਚ ਵੀ ਕਿਤਾਬਾਂ ਦੀ ਸਾਰਥਕਤਾ ਬਣੀ ਹੋਈ ਹੈ। ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਕਿਤਾਬ ਵਿੱਚ ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ Survival ਦੀ ਗੱਲ ਕਰਦਿਆਂ Charles Darwin, Herbert Spencer ਅਤੇ Sartre ਦੁਆਰਾ ਦਿੱਤੀਆਂ Theories ਬਾਰੇ ਗੱਲ ਕੀਤੀ ਹੈ। ਇਸ ਕਿਤਾਬ ਵਿੱਚ ਮੁੱਖ ਤੌਰ ਤੇ Chitra Banerjee Divakaruni ਦੀਆਂ ਕਿਤਾਬਾਂ Queen of Dream, Oleander Girl ਅਤੇ One Amazing Thing ਦੇ ਮੁੱਖ Themes ਦੀ ਗੱਲ ਕੀਤੀ ਹੈ। ਇਸ ਮੌਕੇ ਬੀ. ਐਨ. ਓ. ਬਰੇਟਾ ਪ੍ਰਿੰਸੀਪਲ ਗੁਰਮੀਤ ਸਿੰਘ, ਪ੍ਰਿੰਸੀਪਲ ਅਰੁਣ ਕੁਮਾਰ ਗਰਗ, ਡਾਕਟਰ ਕਰਨੈਲ ਸਿੰਘ ਵੈਰਾਗੀ, ਜਸਪ੍ਰੀਤ ਸਿੰਘ ਕਲਰਕ, ਆਦਿ ਹਾਜ਼ਰ ਸਨ।
0 Comments