ਆਸਰਾ ਫਾਊਂਡੇਸ਼ਨ ਬਰੇਟਾ ਅਤੇ ਸਾਵਣ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਵੱਲੋਂ ਲਗਾਇਆ ਗਿਆ 100ਵਾਂ ਅੱਖਾਂ ਦਾ ਕੈਂਪ।
ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਆਸਰਾ ਫਾਊਂਡੇਸ਼ਨ ਬਰੇਟਾ ਅਤੇ ਸਾਵਣ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਚੰਡੀਗੜ ਵੱਲੋਂ ਜਿਉਣਾ ਮੱਲ ਕਪੂਰ ਚੰਦ ਦੀ ਯਾਦ ਨੂੰ ਸਮਰਪਤ ਅੱਖਾਂ ਦਾ 100 ਵਾਂ ਕੈਂਪ ਗੁਰਦੁਆਰਾ ਸਾਹਿਬ ਭਾਈ ਘਨੱਈਆ ਜੀ ਵਿਖੇ ਲਗਾਇਆ ਗਿਆ।ਇਸ ਤੋਂ ਇਲਾਵਾ ਇੱਕ ਬਲੱਡ ਅਤੇ ਅੱਖਾਂ ਦਾ ਕੈਂਪ ਗੁਰਦੁਆਰਾ ਸਾਹਿਬ ਸਹੀਦੀ ਦਰਬਾਰ ਰਤਨਗੜ ਵਿਖੇ ਇੱਕੋ ਦਿਨ ਤਿੰਨ ਕੈਂਪ ਡਾਕਟਰ ਅਮਨਦੀਪ ਸਿੰਘ,ਡਾਕਟਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਲਗਾਏ ਗਏ।ਜਿਸ ਵਿੱਚ ਦੋਵੇਂ ਥਾਵਾਂ ਉਤੇ 933 ਮਰੀਜ ਚੈੱਕ ਕਰਕੇ 146 ਲੋੜਵੰਦ ਫਰੀ ਲੈਂਜ ਪਾਉਣ ਲਈ ਚੋਣ ਕੀਤੇ ਗਏ।ਜਿਨ੍ਹਾਂ ਨੂੰ ਸੰਤ ਤ੍ਰਿਵੈਣੀ ਗਿਰੀ ਪੁਨਰਜੋਤੀ ਆਈ ਹਸਪਤਾਲ ਸੋਸਾਇਟੀ ਵਿਖੇ ਲਜਾ ਕੇ ਫਰੀ ਲੈਂਜ ਪਾਏ ਜਾਣਗੇ।ਇਸ ਕੈਂਪ ਵਿਚ ਸਾਰੀਆਂ ਦਵਾਈਆਂ ਦੀ ਸੇਵਾ ਸਾਵਣ ਐਜੂਕੇਸ਼ਨਲ ਟਰੱਸਟ ਦੇ ਸੰਸਥਾਪਕ ਮਹਿੰਦਰ ਸਿੰਘ ਕਟੋਦੀਆ ਚੰਡੀਗੜ ਵੱਲੋਂ ਹਰ ਮਹੀਨੇ ਕੀਤੀ ਜਾਂਦੀ ਹੈ ਅਤੇ ਬਲੱਡ ਕੈਂਪ ਵਿਚ ਬੀਬੀਆਂ ਅਤੇ ਭਾਈਆਂ ਵੱਲੋਂ ਪੂਰੇ ਉਤਸ਼ਾਹ ਨਾਲ 52 ਯੁਨਿਟ ਖੂਨ ਦਾਨ ਕੀਤਾ ਗਿਆ।ਇਸ ਮੌਕੇ ਆਸਰਾ ਫਾਊਂਡੇਸ਼ਨ ਬਰੇਟਾ ਦੇ ਡਾਕਟਰ ਨਰਾਇਣ ਸਿੰਘ ,ਡਾਕਟਰ ਗੁਲਾਬ ਸਿੰਘ ਕਾਹਨਗੜ ਅਤੇ ਡਾਕਟਰ ਗੁਰਲਾਲ ਸਿੰਘ ਵੱਲੋਂ ਅੱਖਾਂ ਦੀ ਸੰਭਾਲ ਅਤੇ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਸਮਝਾਇਆ ਗਿਆ ਚੱਲ ਰਹੇ ਅੱਖਾਂ ਅਤੇ ਸਰੀਰ ਦਾਨ ਦੇ ਪੰਦਰਵਾੜਾ ਵੀ ਮਨਾਇਆ ਗਿਆ।ਜਿਸ ਵਿੱਚ ਸਵੈ ਇਛੁੱਕ ਦਾਨੀਆਂ ਦੇ ਫਾਰਮ ਵੀ ਭਰਵਾਏ ਗਏ ਬਾਬਾ ਹਰਪ੍ਰੀਤ ਸਿੰਘ ਜੀ ਮੁੱਖ ਪ੍ਰਬੰਧਕ ਗੁਰਦੁਆਰਾ ਸਾਹਿਬ ਸਹੀਦੀ ਦਰਬਾਰ ਰਤਨਗੜ ਉਹਨਾ ਦੇ ਸਾਰੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਵੱਲੋਂ ਆਸਰਾ ਫਾਊਂਡੇਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੰਸਥਾ ਸਾਡੇ ਹਰੇਕ ਸਮਾਗਮ ਉਤੇ ਅੱਖਾਂ ਅਤੇ ਬਲੱਡ ਕੈਂਪ ਲਗਾ ਕੇ ਸਮਾਜ ਸੇਵਾ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ।ਸਾਨੂੰ ਇਲਾਕੇ ਦੀ ਇਹ ਸੰਸਥਾ ਉਤੇ ਬਹੁਤ ਮਾਣ ਹੈ ਜਿਹੜੀ ਕਿ ਹਰ ਵੇਲੇ ਲੋੜਵੰਦਾਂ ਦੀ ਮਦਦ ਲਈ ਹਰ ਸਮੇਂ ਤਿਆਰ ਰਹਿੰਦੀ ਹੈ।ਕੈਂਪਾਂ ਵਿੱਚ ਲੰਗਰ ਦੀ ਸੇਵਾ ਸ੍ਰ ਰਜੀਵ ਅਰੋੜਾ ਜੀ ਪਟਿਆਲਾ ਅਤੇ ਆਈਆਂ ਹੋਈਆਂ ਸੰਗਤਾਂ ਵੱਲੋਂ ਪੂਰੀ ਸੇਵਾ ਭਾਵਨਾ ਨਾਲ ਕੀਤੀ ਗਈ।ਇਸ ਕੈਂਪ ਵਿਚ ਵਿਸੇਸ਼ ਤੌਰ ਉਤੇ ਪਹੁਚੇ ਹਸਪਤਾਲ ਦੇ ਪ੍ਰਬੰਧਕ ਮਿਲਵਰਤਨ ਭੰਡਾਰੀ ਡਾਕਟਰ ਸਾਹਿਬਾਨ ਦੀ ਟੀਮ ਵਿਚ, ਰਕੇਸ਼ ਮਿੱਤਲ, ਗੁਰਮੀਤ ਸਿੰਘ, ਸੁਖਵੀਰ ਸਿੰਘ, ਕਮਲਦੀਪ ਸਿੰਘ ,ਮਿਸ ਹੈਪੀ,ਮਿਸ ਅਰਸ਼ਦੀਪ ਕੌਰ,ਗਿਆਨ ਸਾਗਰ ਕਾਨਵੈਟ ਸਕੂਲ ਕਾਹਨਗੜ ਦੇ ਚੇਅਰਮੈਨ ਰਾਮਪਾਲ ਸਿੰਘ ਸੇਖੋਂ, ਲੋਕ ਭਲਾਈ ਟਰੱਸਟ ਰਤਨਗੜ, ਗੁਰਦੁਆਰਾ ਪ੍ਰਬੰਧਕ ਕਮੇਟੀ ਰਤਨਗੜ, ਸੇਵਾ ਫਾਊਂਡੇਸ਼ਨ ਬੁਢਲਾਡਾ, ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ,ਇਲਾਕੇ ਦੇ ਮੋਹਤਬਰਾਂ ਸਹਿਰ ਨਿਵਾਸੀਆ ਤੋਂ ਇਲਾਵਾ ਜ਼ਿਲ੍ਹਾ ਰੂਰਲ ਯੂਥ ਕਲੱਬ ਐਸੋਸ਼ੀਏਸ਼ਨ ਮਾਨਸਾ, ਐਟੀ ਕਰੱਪਸਨ ਐਸੋਸੀਏਸ਼ਨ ਮਾਨਸਾ ,ਸੰਜੀਵਨੀ ਵੈੱਲਫੇਅਰ ਸੋਸਾਇਟੀ ਬੁਢਲਾਡਾ,ਗਿਆਨ ਸਾਗਰ, ਜਿਮਟ ਕਾਲਜ ਬੁਢਲਾਡਾ, ਸਤਿਕਾਰ ਕਮੇਟੀ ਬਰੇ ਸਾਹਿਬ, ਭਾਰਤ ਵਿਕਾਸ ਪ੍ਰੀਸ਼ਦ ਬਰੇਟਾ,ਅਰਹਿੰਤ ਕਾਲਜ ਆਫ ਐਜੂਕੇਸ਼ਨ ਬਰੇਟਾ, ਮਹਾਰਾਜਾ ਰਣਜੀਤ ਸਿੰਘ ਸਪੋਰਟਸ ਅਕੈਡਮੀ ਬਰੇਟਾ,ਗੁਰਦੁਆਰਾ ਸਾਹਿਬ ਭਾਈ ਘਨੱਈਆ ਜੀ ਦੀ ਸਾਰੀ ਟੀਮ, ਗੁਰਦੁਆਰਾ ਸਾਹਿਬ ਸਹੀਦੀ ਦਰਬਾਰ ਦੇ ਸੇਵਾਦਾਰਾਂ ਤੋਂ ਇਲਾਵਾ ਆਸਰਾ ਫਾਊਂਡੇਸ਼ਨ ਬਰੇਟਾ ਦੀ ਸਾਰੀ ਟੀਮ ਹਾਜ਼ਰ ਸੀ।
0 Comments