15 ਵੀਂ ਸੀਨੀਅਰ ਸਟੇਟ ਨੈੱਟ ਬਾਲ ਚੈਂਪੀਅਨਸ਼ਿਪ ਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਮੰਤਰੀ ਮੀਤ ਹੇਅਰ ਨੇ ਕੀਤੀ ਸ਼ਿਰਕਤ

 15 ਵੀਂ ਸੀਨੀਅਰ ਸਟੇਟ ਨੈੱਟ ਬਾਲ ਚੈਂਪੀਅਨਸ਼ਿਪ ਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਮੰਤਰੀ ਮੀਤ ਹੇਅਰ ਨੇ ਕੀਤੀ ਸ਼ਿਰਕਤ 

ਮੰਤਰੀ ਮੀਤ ਹੇਅਰ ਨੇ ਆਂਗਨਵਾੜੀ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡੇ 


ਬਰਨਾਲਾ, 24 ਸਤੰਬਰ/ਕਰਨਪ੍ਰੀਤ ਕਰਨ 

ਸਪੀਕਰ ਵਿਧਾਨ ਸਭਾ ਸ ਕੁਲਤਾਰ ਸਿੰਘ ਸੰਧਵਾਂ ਨੇ 15ਵੀਂ ਸੀਨੀਅਰ ਸਟੇਟ ਨੈੱਟਬਾਲ ਚੈਂਪੀਅਨਸ਼ਿਪ ਦੀ ਪ੍ਰਧਾਨਗੀ ਕੀਤੀ।ਇਸ ਮੌਕੇ ਉਨ੍ਹਾਂ ਨਾਲ ਮੰਤਰੀ ਸ ਗੁਰਮੀਤ ਸਿੰਘ ਮੀਤ ਹੇਅਰ ਹਾਜ਼ਰ ਸਨ। 


ਐੱਸ. ਡੀ. ਕਾਲਜ ਵਿਖੇ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ ਸੰਧਵਾਂ ਨੇ ਕਿਹਾ ਕਿ ਖੇਡਾਂ ਸਮਾਜ ਨੂੰ ਸਿਹਤਯਾਬ ਰੱਖਣ ਦੀ ਕੁੰਜੀ ਹੈ। ਉਨ੍ਹਾਂ 15ਵੀਂ ਸੀਨੀਅਰ ਸਟੇਟ ਨੈੱਟਬਾਲ ਚੈਂਪੀਅਨਸ਼ਿਪ ਕਰਵਾਉਣ ਵਾਲੇ ਆਯੋਜਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਨੂੰ ਹਰ ਉਮਰ ਵਿੱਚ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਰੱਖਣਾ ਚਾਹੀਦਾ ਹੈ। 

ਇਸ ਮੌਕੇ ਕਰਵਾਏ ਗਏ ਨੈੱਟ ਬਾਲ ਦੇ ਮੈਚ ਵਿੱਚ ਬਰਨਾਲਾ ਨੇ ਬਠਿੰਡਾ ਨੂੰ ਇਕ ਅੰਕ ਨਾਲ ਹਰਾਇਆ। ਬਰਨਾਲਾ ਨੇ 27 ਅੰਕ ਅਤੇ ਬਠਿੰਡਾ ਨੇ 26 ਅੰਕ ਹਾਸਲ ਕੀਤੇ। ਇਸ ਮੌਕੇ ਮਹਿਲ ਕਲਾਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਉਪ ਮੰਡਲ ਮੈਜਿਸਟਰੇਟ ਬਰਨਾਲਾ ਸ ਗੋਪਾਲ ਸਿੰਘ, ਐੱਸ. ਡੀ. ਕਾਲਜ ਦੇ ਮੈਂਬਰ ਆਦਿ ਹਾਜ਼ਰ ਸਨ। 

ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ 15 ਆਂਗਨਵਾੜੀ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡੇ 

ਐੱਸ. ਡੀ. ਕਾਲਜ ਵਿਖੇ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਚ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਬਲਾਕ ਦੇ 15 ਆਂਗਨਵਾੜੀ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਉੱਤੇ ਭਰਤੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਹਰ ਇਕ ਨੌਜਵਾਨ ਨੂੰ ਰੁਜ਼ਗਾਰ ਮਿਲੇ। ਉਨ੍ਹਾਂ ਪਿੰਡ ਸੇਖਵਾਂ ਪੱਤੀ, ਫਰਵਾਹੀ, ਜਵੰਧਾ ਪਿੰਡੀ, ਧਨੌਲਾ ਖੁਰਦ, ਉੱਪਲੀ, ਕਰਮਗੜ੍ਹ, ਹਰੀਗੜ੍ਹ, ਮਾਨਾਂ ਪਿੰਡੀ, ਭੱਠਲਾਂ, ਨੰਗਲ ਅਤੇ ਸੇਖਾ ਵਿਖੇ ਨਿਯੁਕਤ ਹੈਲਪਰਾਂ ਨੂੰ ਪੱਤਰ ਵੰਡੇ।

Post a Comment

0 Comments