ਕੈਬਨਿਟ ਮੰਤਰੀ ਮੀਤ ਹੇਅਰ ਵਲੋਂ ਸ਼ਹਿਰ ਦੇ ਸਫ਼ਾਈ ਪ੍ਰਬੰਧਾਂ ਲਈ 15 ਗੱਡੀਆਂ ਨੂੰ ਹਰੀ ਝੰਡੀ ਦਿਖਾਉਣ ਮੌਕੇ ਨਗਰ ਕੌਂਸਲ ਪ੍ਰਧਾਨ,ਐੱਮਸੀਆਂ ਨੂੰ ਨਾ ਬੁਲਾਉਣ ਦੇ ਮਾਮਲੇ ਨੇ ਤੂਲ ਫੜਿਆ
ਸਾਨੂੰ ਕਿਸੇ ਨੇ ਕੋਈ ਸੱਦਾ ਪੱਤਰ ਨਹੀਂ ਦਿੱਤਾ ਪ੍ਰਧਾਨ ਸਮੇਤ ਵੱਡੀ ਗਿਣਤੀ ਚ ਐੱਮ.ਸੀਆਂ ਚ ਭਾਰੀ ਰੋਸ਼
15 ਟਾਟਾ ਐੱਸ ਗੱਡੀਆਂ ਨੂੰ ਚਲਾਉਣ ਲਈ ਪੱਕੇ ਤੋਰ ਤੇ ਡਰਾਈਵਰਾਂ ਦੀ ਕੋਈ ਪੱਕੀ ਭਰਤੀ ਨਹੀਂ
ਬਰਨਾਲਾ, 25 ਸਤੰਬਰ/ਕਰਨਪ੍ਰੀਤ ਕਰਨ / ਬੀਤੇ ਕੱਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਸ਼ਹਿਰ ਦੇ ਸਾਰੇ 31 ਵਾਰਡਾਂ ਵਿਚ ਸਫ਼ਾਈ ਪ੍ਰਬੰਧਾਂ ਵਿੱਚ ਸੁਧਾਰ ਲਿਆਉਣ ਲਈ ਬਰਨਾਲਾ ਦੀ ਨਗਰ ਕੌਂਸਲ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਵੱਖੋ-ਵੱਖ ਇਕੱਠਾ ਕਰਨ ਲਈ ਦਿੱਤੀਆਂ 15 ਟਾਟਾ ਏਸ ਗੱਡੀਆਂ ਨੂੰ ਹਰੀ ਝੰਡੀ ਦਿਖਾਉਣ ਮੌਕੇ ਬਰਨਾਲਾ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਔਲਖ ਰਾਮਨਵਾਸੀਆ ਅਤੇ ਵੱਡੀ ਗਿਣਤੀ ਚ ਐੱਮਸੀਆਂ ਨੂੰ ਨਾ ਬੁਲਾਉਣ ਦਾ ਮਾਮਲਾ ਤੂਲ ਫੜ ਗਿਆ ਜਿਸ ਨੂੰ ਲੈ ਕੇ ਪ੍ਰਧਾਨ ਸਮੇਤ ਵੱਡੀ ਗਿਣਤੀ ਚ ਐੱਮ ਸੀਆਂ ਚ ਭਾਰੀ ਰੋਸ਼ ਪਾਇਆ ਜਾ ਰਿਹਾ 1 ਇਸੇ ਮਸਲੇ ਨੂੰ ਲੈ ਕੇ ਨਗਰ ਕੌਂਸਲ ਚ ਚੱਲੀ ਚੁੰਜ ਚਰਚਾ ਮੀਡਿਆ ਤੱਕ ਅੱਪੜ ਗਈ ਤੇ ਮੀਡਿਆ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਨੇ ਦੱਸਿਆ ਕਿ ਆਪ ਪਾਰਟੀ ਨਾਲ ਸੰਬੰਧਿਤ ਮੰਤਰੀ ਸਾਹਿਬ ਅਤੇ ਐਮ ਸੀਆਂ ਵਲੋਂ ਸਰੇਆਮ ਪੱਖਪਾਤ ਕੀਤਾ ਗਿਆ ਖੁਦ ਮੈਨੂੰ ਨਗਰ ਕੌਂਸਲ ਦਾ ਪ੍ਰਧਾਨ ਹੋਣ ਦੇ ਨਾਤੇ ਅਤੇ ਸ਼ਹਿਰ ਦੇ ਵਾਰਡ ਨਿਵਾਸੀਆਂ ਵਲੋਂ ਚੁਣੇ ਗਏ ਸਤਿਕਾਰਯੋਗ ਐਮ.ਸੀ ਸਾਹਿਬਾਂਨ ਨੂੰ ਨਾ ਬੁਲਾ ਕੇ ਪੱਖਪਾਤ ਅਤੇ ਭਾਈ ਭਾਤੀਜਾਬਾਦ ਦਾ ਸਬੂਤ ਦਿੱਤਾ ਜਿਸ ਤੋਂ ਜਾਹਿਰ ਹੁੰਦਾ ਹੈ ਕੇ ਸਿਰਫ ਕਹਿਣ ਨੂੰ ਹੀ ਆਮ ਆਦਮੀਆ ਦੀ ਪਾਰਟੀ ਹੈ ! ਸ਼ਹਿਰ ਦੇ ਵਿਕਾਸ ਦੇ ਟੈਂਡਰਾਂ ਚ ਵੀ ਖਿੱਚੋਤਾਣ ਜਾਰੀ ਹੈ ਨਗਰ ਕੌਂਸਲ ਵਲੋਂ 40 ਕਰੋੜ 75 ਲੱਖ ਦੇ ਟੈਂਡਰ ਪਾਸ ਹੋਏ ਹਨ ਪਰੰਤੂ ਇਹਨਾਂ ਆਪ ਦੇ ਸੰਬੰਧਿਤ16 ਬੰਦੇ ਐੱਮ ਸੀ ਹਾਊਸ ਚ ਆਏ ਹੀ ਨਹੀਂ ਲਗੇ ਹਨ ਕਿਸੇ ਵਾਰਡ ਚ ਕੋਈ ਕੰਮ ਨਹੀਂ ਕਰਵਾਇਆ ਜਾ ਰਿਹਾ
1.20 ਕਰੋੜ ਦੀ ਗ੍ਰਾਂਟ ਨਾਲ ਨਗਰ ਕੌਂਸਲ ਬਰਨਾਲਾ ਨੂੰ ਮਿਲੀਆਂ 15 ਗੱਡੀਆਂ ਸੰਬੰਧੀ ਆਈ ਗ੍ਰਾੰਟ ਤੇ ਬੋਲਦਿਆਂ ਕਿਹਾ ਕਿ ਕਾਫੀ ਸਮਾਂ ਪਹਿਲਾਂ ਹਾਊਸ ਚ ਮੌਜੂਦ ਸਾਰੇ ਐਮ ਸੀਆਂ ਵਲੋਂ ਮਤਾ ਪਾਸ ਕੀਤਾ ਗਿਆ ਸੀ ਤੇ ਇਹ ਗ੍ਰਾਂਟ ਪ੍ਰਦੂਸ਼ਣ ਬੋਰਡ ਨਾਲ ਸੰਬੰਧਿਤ ਹੈ ਉਹਨਾਂ ਕਿਹਾ ਇਹ ਚੰਗਾ ਉਪਰਾਲਾ ਹੈ ਪਰੰਤੂ ਐਨੀ ਕਾਹਲ ਕਾਹਦੀ ਸੀ 15 ,ਗੱਡੀਆਂ ਦੇ ਗੈਸ,ਤੇਲ ਪਾਣੀ,ਡਰਾਈਵਰਾਂ ਦੀ ਤਨਖਾਹ ,ਮੈਂਟੀਨੈੱਸ ਖਰਚੇ ਸਾਰੀਆਂ ਵਿਚਾਰਾਂ ਕਰਨੀਆਂ ਬਾਕੀ ਹਨ ,ਅਸੀਂ ਲਾਈਸੇਂਸ ਧਾਰਕ ਡ੍ਰਾਇਵਰਾਂ ਦੇ ਪ੍ਰਬੰਧ ਵੀ ਕਰਨੇ ਸਨ ਅਤੇ ਸਿਰਫ ਸਫਾਈ ਮਜਦੂਰਾਂ ਨੂੰ ਹੀ ਡਰਾਈਵਰ ਬਣਾ ਕੇ ਗੱਡੀਆਂ ਫੜਾਉਣੀਆਂ ਵਾਜਿਬ ਨਹੀਂ ਜੇਕਰ ਕੱਲ ਨੂੰ ਕੋਈ ਦੁਰਘਟਨਾ ਹੁੰਦੀ ਹੈ ਤਾਂ ਉਸ ਦਾ ਜਿੰਮੇਵਾਰ ਆਪ ਪਾਰਟੀ ਤੇ ਪ੍ਰਸ਼ਾਸ਼ਨ ਹੋਵੇਗਾ ! ਨਗਰ ਕੌਂਸਲ ਪ੍ਰਧਾਨ ਰਾਮਨਵਾਸੀਆ ਨੇ ਈ.ਓ ਦੇ ਪ੍ਰਤੀਕਰਮ ਸੰਬੰਧੀ ਕਿਹਾ ਕਿ ਈ.ਓ ਨੇ ਕਿਹਾ ਕਿ ਜੋ ਹੋ ਰਿਹਾ ਮੇਰੇ ਵੱਸ ਦੀ ਗੱਲ ਨਹੀਂ
ਇਸ ਸਾਬਕਾ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਕਿ 1992 ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹਾਂ ਪ੍ਰਧਾਨਗੀ ਤੋਰ ਤੇ ਨਗਰ ਕੌਂਸਲ ਅਸੀਂ ਵੀ ਚਲਾਈ ਹੈ ਅਜਿਹਾ ਕਦੇ ਕਿਸੇ ਨਾਲ ਕੋਈ ਪੱਖਪਾਤ ਦਾ ਰਵਈਆ ਨਹੀਂ ਕੀਤਾ ਦੂਜੀਆਂ ਪਾਰਟੀਆਂ ਦੇ ਚੁਣੇ ਨੁਮਾਇੰਦਿਆਂ ਨੂੰ ਸ਼ਹਿਰ ਦੇ ਕੰਮਾਂ ਵਿਚ ਹਮੇਸ਼ਾ ਹੀ ਬਰਾਬਰੀ ਦਾ ਹੱਕ ਦਿੱਤਾ ਹੈ ! ਤੇ ਆਪ ਦੇ ਮੰਤਰੀ ਮੀਤ ਹੇਅਰ ਖੁਦ ਪੜ੍ਹੇ ਲਿਖੇ ਲੀਡਰ ਹਨ ਜਾਂ ਤਾਂ ਆਪ ਦੇ ਐੱਮ ਸੀਆਂ ਵਲੋਂ ਉਹਨਾਂ ਨੂੰ ਧੋਖੇ ਚ ਰਖਿਆ ਗਿਆ ਹੈ ਜਾਂ ਜਾਣਬੁਝ ਕਿ ਪੱਖਪਾਤ ਹੋਇਆ ਇਹ ਜਾਇਜ਼ ਨਹੀਂ ! ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਟਰੱਸਟ ਦੇ ਵਿਕਾਸ ਕਾਰਜਾਂ ਵਲ ਧਿਆਨ ਦੇਣ ਉਹਨਾਂ ਕਿਹਾ ਟਰੱਸਟ ਦੀ ਇਸ ਤੋਂ ਮਾੜੀ ਹਾਲਤ ਹੋਰ ਕਿ ਹੋ ਸਕਦੀ ਹੈ ਪਤਾ ਲੱਗਿਆ ਹੈ ਕਿ ਟਰੱਸਟ ਏਰੀਆ ਚੋਣ ਪੈਸੇ ਇੱਕਠੇ ਕਰਕੇ ਸਫਾਈ ਕਰਮਚਾਰੀਆਂ ਤਨਖਾਹ ਦੇਣ ਦੀਆਂ ਗੱਲਾਂ ਸ੍ਹਾਮਣੇ ਆ ਰਹੀਆਂ ਹਨ ਕਿਸੇ ਨਾਲ ਪੱਖਪਾਤ ਨਹੀਂ ਕਰਨਾ ਚਾਹੀਦਾ ਜਦੋਂ ਕੋਈ ਕਿਸੇ ਪਾਰਟੀ ਦਾ ਐੱਮ ਸੀ ਜਿੱਤ ਜਾਂਦਾ ਉਹ ਸਭ ਦਾ ਸਾਂਝਾ ਹੋ ਜਾਂਦਾ ਨੂੰ ਸਭ ਨੂੰ ਮਿਲ ਕੇ ਸ਼ਹਿਰ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ!
ਐੱਮ ਸੀ ਧਰਮ ਸਿੰਘ ਫੋਜੀ ਨੇ ਕਿਹਾ ਆਪ ਪਾਰਟੀ ਦੇ ਪੱਖਪਾਤ ਰਵਈਏ ਤੋਂ ਸਾਰਾ ਸ਼ਹਿਰ ਭਲੀ ਭਾਂਤ ਜਾਣੂ ਹੈ 5 ਹਜਾਰ ਦਾ ਕੰਮ ਦੇ ਕੇ 50 ਹਜਾਰ ਦੇ ਪੋਸਟਰ ਲਾ ਦਿੰਦੇ ਹਨ ਜੇ ਰੋਜਗਾਰ ਦਿੱਤੇ ਨੇ ਫੇਰ ਧਰਨੇ ਕਿਓਂ ਨੀ ਲੱਗਣੋ ਹਟਦੇ ਮੁੱਖਮੰਤਰੀ ਕਹਿੰਦੇ ਹੁੰਦੇ ਸੀ ਕਿ ਸਾਡਾ ਕੰਮ ਬੋਲੁਗਾ ਪਰ ਕੰਮ ਸਿਰਫ ਬੋਰਡਾਂ ਤੇ ਹੀ ਬੋਲਦਾ 15 ਟਾਟਾ ਐੱਸ ਕੱਲੀਆਂ ਗੱਡੀਆਂ ਸੜਕਾਂ ਤੇ ਤਾਂ ਨੀ ਭਜਣਗੀਆਂ ਨਾ ਕੋਈ ਪੱਕੇ ਤੋਰ ਤੇ ਡਰਾਈਵਰਾਂ ਦੀ ਪੱਕੀ ਭਰਤੀ ਕੀਤੀ ਇਸ ਲਾਇ ਜਲਦੀ ਪ੍ਰਧਾਨ ਸਮੇਤ ਸਾਰੇ ਐੱਮ ਸੀਆਂ ਦੀ ਮੀਟਿੰਗ ਚ ਡਰਾਈਵਰਾਂ ਦਾ ਪ੍ਰਬੰਧ ਕੀਤਾ ਜਾਵੇ !ਸਫਾਈ ਦੇ ਟੈਂਡਰ ਪ੍ਰਕਿਰਿਆ 16 ਸਤੰਬਰ ਤੋਂ ਚਾਲੂ ਹੈ ਜਿਸ ਦਾ ਸੰਧੂ ਕੋਪਰੇਟਿਵ ਸੁਸਾਇਟੀ ਨੂੰ ਦਿੱਤਾ ਗਿਆ ਹੈ ਪਰੰਤੂ ਵਾਰਡਾਂ ਚ ਕਿ ਹਾਲ ਹੈ ਦੱਸਣ ਦੀ ਲੋੜ ਨਹੀਂ ਨ!
ਓਧਰ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਮਹੇਸ਼ ਲੋਟਾ ਨੇ ਟਾਟਾ ਐੱਸ ਗੱਡੀਆਂ ਨੂੰ ਨਿਸ਼ਾਨਾ ਬਣਾਉਂਦੀਆਂ ਕਿਹਾ ਕਿ ਇੱਕ ਮਹੀਨੇ ਤੋਂ ਨਗਰ ਕੌਂਸਲ ਚ ਖੜੇ ਸੀ ਕੱਲ ਛੁੱਟੀ ਵਾਲੇ ਦਿਨ 15 ਟਾਟਾ ਐੱਸ ਗੱਡੀਆਂ ਨੂੰ ਰਵਾਨਾ ਕੀਤਾ ਸੀ ਜਿੱਥੋਂ ਤੋਰੇ ਸੀ ਇਹ ਦੁਬਾਰੇ ਫੇਰ ਉਸੇ ਥਾਂ ਤੇ ਆ ਕੇ ਖੜੇ ਕਰ ਦਿੱਤੇ ਕਿਓਂ ਕਿ ਇਹ ਸਿਰਫ ਰਾਜਨੀਤਕ ਡਰਾਮਾ ਹੀ ਕੀਤਾ ਸੀ ! ਨਗਰ ਕੌਂਸਲ ਕੋਲ ਸਿਰਫ ਟਰੈੱਕਟਰ ਟਰਾਲੀਆਂ ਸਮੇਤ ਇੱਕ ਦੁੱਕਾ ਹੀ ਡਰਾਈਵਰ ਹੋਣੇ ਨੇ ਫੇਰ ਇਹਨਾਂ ਗੱਡੀਆਂ ਨੂੰ ਚਲਾਉਣ ਲਾਇ 15 ਡਰਾਈਵਰ ਹੀ ਨਹੀਂ ਹਨ ਚੱਲਣਗੇ ਕਿਵੇਂ ੧ ਕਾਗਜਾਂ ਚ ਭਰਤੀ ਸਫਾਈ ਸੇਵਕ ਡਰਾਈਵਰੀ ਕਿਵੇਂ ਕਰ ਸਕਦੇ ਹਨ ਜੇ ਕੱਲ ਨੂੰ ਕੋਈ ਐਸੀਡੇੰਟ ਦੁਰਘਟਨਾ ਹੋ ਜਾਂਦੀ ਹੈ ਤਾਂ ਉਸ ਦਾ ਜਵਾਬ ਦੇਹ ਕੌਣ ਹੋਵੇਗਾ ! ਇਸ ਮੌਕੇ ਬੀ ਜੇ ਪੀ ਆਗੂ ਗੁਰਦਰਸ਼ਨ ਸਿੰਘ ਬਰਾੜ ,ਐੱਮ ਸੀ ਭੁਪਿੰਦਰ ਸਿੰਘ ਭਿੰਦੀ,ਐੱਮ ਸੀ ਹਰਬਖਸੀਸ ਗੋਨੀ, ਕਾਂਗਰਸੀ ਆਗੂ ਜਸਮੇਲ ਡੇਰੀ ਵਾਲਾ,ਜਨਾਬ ਖੁਸ਼ੀ ਮੁਹੰਮਦ,ਐੱਮ ਸੀ ਅਜੈ ਕੁਮਾਰ,ਹਾਜਿਰ ਸਨ !
0 Comments