ਜੀ ਏ ਟੁ ਡਿਪਟੀ ਕਮਿਸਨਰ ਨੇ ਆਈਲਟਸ ਸੈਂਟਰਾਂ ਤੇ ਛਾਪਾ ਮਾਰ ਕੀਤੀ ਕੁੱਝ ਦੀ ਕੀਤੀ ਤਾਲਾਬੰਦੀ,16 ਏਕੜ ਚ ਮੱਚਿਆ ਬਬਾਲ

 ਜੀ ਏ ਟੁ ਡਿਪਟੀ ਕਮਿਸਨਰ ਨੇ ਆਈਲਟਸ ਸੈਂਟਰਾਂ ਤੇ ਛਾਪਾ ਮਾਰ ਕੀਤੀ ਕੁੱਝ ਦੀ ਕੀਤੀ ਤਾਲਾਬੰਦੀ,16 ਏਕੜ ਚ ਮੱਚਿਆ ਬਬਾਲ  


ਬਰਨਾਲਾ,28 ਸਤੰਬਰ (ਕਰਨਪ੍ਰੀਤ ਕਰਨ )-
ਭਰੋਸੇਯੋਗ ਸੂਤਰਾਂ ਤਹਿਤ ਬਰਨਾਲਾ ਚ ਕੁਝ ਅਣਅਧਿਕਾਰਤ ਆਈਲੈਟਸ    ਸੈਂਟਰਾਂ ਵਾਲਿਆਂ ਵਲੋਂ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਅਤੇ ਡਾਲਰ,ਪੌਂਡ ਕਮਾਉਣ ਦੇ ਵੱਡੇ ਵੱਡੇ ਸਬਜ਼ਬਾਗ ਦਿਖਾਏ ਜਾ ਰਹੇ ਹਨ ਜਿਹੜੇ  ਸਰਕਾਰ ਅਤੇ ਪ੍ਰਸ਼ਾਸ਼ਨ ਦੀਆਂ ਅੱਖਾਂ ਚ ਧੂਲ ਝੋੰਕਦੀਆਂ ਮੋਟੇ ਕਮਿਸਨ ਲੈਂਦਿਆਂ ਸਰਕਾਰ ਨੂੰ ਚੂਨਾ ਲਾ ਰਹੇ ਹਨ ਜਿਸ ਤੇ ਦੋਬਾਰਾ ਸਖਤ ਐਕਸ਼ਨ ਲੈਂਦਿਆਂ ਸਿਕੰਜਾ ਕਸਿਆ ਜਾ ਰਿਹਾ ਜਿਨ੍ਹਾਂ ਵਿਚ 2 ਕੁ ਮਹੀਨੇ ਪਹਿਲਾਂ 8 ਆਈਲਟਸ ਸੈਂਟਰਾਂ ਉੱਤੇ ਸੁਖਪਾਲ ਸਿੰਘ ਜੀ ਏ ਟੁ ਡਿਪਟੀ ਕਮਿਸਨਰ ਨੇ ਆਈਲਟਸ ਸੈਂਟਰਾਂ ਤੇ ਛਾਪਾ ਮਾਰ ਕੀਤੀ ਸੀ ਕਿਓਂਕਿ ਅਤੇ ਗੇਟਾਂ ਤੇ ਨੋਟਿਸ ਵੀ ਚਿਪਕਾਏ ਸਨ ਪਰੰਤੂ ਸਿਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ!  

       ਅੱਜ ਜਦੋਂ ਫੇਰ ਸੈਂਟਰਾਂ ਤੇ ਛਾਪੇਮਾਰੀ ਕੀਤੀ ਗਈ ਤਾਂ ਕਈਆਂ ਕੋਲ ਪ੍ਰਸ਼ਾਸ਼ਨਿਕ ਮੰਜੂਰੀ ਜਾਂ ਲਾਈਸੇਂਸ ਵੀ ਨਹੀਂ ਨਿੱਕਲੇ ਅੱਜ ਜੀ.ਐੱਨ.ਜੀ ਸੈਂਟਰ ਤੇ ਛਾਪੇ ਮਾਰੀ ਕਰਦਿਆਂ ਉਸਨੂੰ ਸੀਲ ਕਰ ਦਿੱਤਾ ਗਿਆ ਅਤੇ ਹੋਰ ਕਈਆਂ ਦੀ ਤਿਆਰੀ ਹੈ

Post a Comment

0 Comments