ਜੀ ਏ ਟੁ ਡਿਪਟੀ ਕਮਿਸਨਰ ਨੇ ਆਈਲਟਸ ਸੈਂਟਰਾਂ ਤੇ ਛਾਪਾ ਮਾਰ ਕੀਤੀ ਕੁੱਝ ਦੀ ਕੀਤੀ ਤਾਲਾਬੰਦੀ,16 ਏਕੜ ਚ ਮੱਚਿਆ ਬਬਾਲ

 ਜੀ ਏ ਟੁ ਡਿਪਟੀ ਕਮਿਸਨਰ ਨੇ ਆਈਲਟਸ ਸੈਂਟਰਾਂ ਤੇ ਛਾਪਾ ਮਾਰ ਕੀਤੀ ਕੁੱਝ ਦੀ ਕੀਤੀ ਤਾਲਾਬੰਦੀ,16 ਏਕੜ ਚ ਮੱਚਿਆ ਬਬਾਲ  


 ਬਰਨਾਲਾ,28 ਸਤੰਬਰ ਕਰਨਪ੍ਰੀਤ ਕਰਨ 

-ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਈਲੈਟਸ ਸੈਂਟਰ, ਇਮੀਗ੍ਰੇਸ਼ਨ ਸੈਂਟਰ ਦੀ ਸਮੇਂ-ਸਮੇਂ 'ਤੇ ਚੈਕਿੰਗ ਕੀਤੀ ਜਾਂਦੀ ਹੈ। ਜਿਸ ਦੇ ਤਹਿਤ ਅੱਜ ਉਨ੍ਹਾਂ ਨੇ ਬਰਨਾਲਾ ਸ਼ਹਿਰ ਵਿਚ ਚੱਲ ਰਹੇ ਇਨ੍ਹਾਂ ਕੇਂਦਰਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਕਈ  ਸੈਂਟਰਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿਚੋਂ ਕੁੱਝ ਸੈਂਟਰਾਂ ਕੋਲ ਲੋੜੀਂਦੇ ਕਾਗਜ਼ ਜਾਂ ਦਸਤਾਵੇਜ਼ ਨਹੀਂ ਸਨ,1 ਜਿਕਰਯੋਗ ਹੈ ਕਿ ਪਹਿਲਾਂ ਵੀ 11 ਸੈਂਟਰਾਂ ਦੇ ਦਫ਼ਤਰ ਸੀਲ ਕਰ ਦਿਤੇ ਗਏ ਹਨ। ਭਰੋਸੇਯੋਗ ਸੂਤਰਾਂ ਤਹਿਤ ਬਰਨਾਲਾ ਚ ਕੁਝ ਅਣਅਧਿਕਾਰਤ ਆਈਲੈਟਸ ਸੈਂਟਰਾਂ ਵਾਲਿਆਂ ਵਲੋਂ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਅਤੇ ਡਾਲਰ,ਪੌਂਡ ਕਮਾਉਣ ਦੇ ਵੱਡੇ ਵੱਡੇ ਸਬਜ਼ਬਾਗ ਦਿਖਾਏ ਜਾ ਰਹੇ ਹਨ ਜਿਹੜੇ  ਸਰਕਾਰ ਅਤੇ ਪ੍ਰਸ਼ਾਸ਼ਨ ਦੀਆਂ ਅੱਖਾਂ ਚ ਧੂਲ ਝੋੰਕਦੀਆਂ ਮੋਟੇ ਕਮਿਸਨ ਲੈਂਦਿਆਂ ਸਰਕਾਰ ਨੂੰ ਚੂਨਾ ਲਾ ਰਹੇ ਹਨ ਜਿਸ ਤੇ ਦੋਬਾਰਾ ਸਖਤ ਐਕਸ਼ਨ ਲੈਂਦਿਆਂ ਸਿਕੰਜਾ ਕਸਿਆ ਜਾ ਰਿਹਾ ਜਿਨ੍ਹਾਂ ਵਿਚ 2 ਕੁ ਮਹੀਨੇ ਪਹਿਲਾਂ 11 ਆਈਲਟਸ ਸੈਂਟਰਾਂ ਉੱਤੇ ਛਾਪਾ ਮਾਰ ਕੀਤੀ ਸੀ ਗੇਟਾਂ ਤੇ ਨੋਟਿਸ ਵੀ ਚਿਪਕਾਏ ਸਨ ਪਰੰਤੂ ਸਿਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ!  

        ਪ੍ਰਸ਼ਾਸਨ ਨੇ ਇਨ੍ਹਾਂ ਸੈਂਟਰਾਂ ਦੇ ਮਾਲਕਾਂ ਨੂੰ ਸਮਾਂਬੱਧ ਮੌਕਾ ਦਿਤਾ ਸੀ ਜਿਸ ਤਹਿਤ ਉਹ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਸੈਂਟਰ ਖੋਲ੍ਹ ਸਕਦੇ ਹਨ। ਇਹ ਸੈਂਟਰ ਉਦੋਂ ਤਕ ਸੀਲ ਰਹਿਣਗੇ ਜਦੋਂ ਤਕ ਲੋੜੀਂਦੀਆਂ ਫਾਈਲਾਂ ਜਮ੍ਹਾਂ ਨਹੀਂ ਹੋ ਜਾਂਦੀਆਂ। ਜੇਕਰ ਉਨ੍ਹਾਂ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਹਨ ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਅੱਜ ਜਦੋਂ ਫੇਰ ਸੈਂਟਰਾਂ ਤੇ ਛਾਪੇਮਾਰੀ ਕੀਤੀ ਗਈ ਤਾਂ ਕਈਆਂ ਕੋਲ ਪ੍ਰਸ਼ਾਸ਼ਨਿਕ ਮੰਜੂਰੀ ਜਾਂ ਲਾਈਸੇਂਸ ਵੀ ਨਹੀਂ ਨਿੱਕਲੇ ਅੱਜ ਜੀ.ਐੱਨ.ਜੀ ਸੈਂਟਰ ਤੇ ਛਾਪੇ ਮਾਰੀ ਕਰਦਿਆਂ ਉਸਨੂੰ ਸੀਲ ਕਰ ਦਿੱਤਾ ਗਿਆ ਅਤੇ ਹੋਰ ਕਈਆਂ ਦੀ ਤਿਆਰੀ ਹੈ  ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਦੀ ਫਾਇਰ ਵਿਭਾਗ ਵਲੋਂ ਵੀ ਪੜਤਾਲ ਕੀਤੀ ਜਾਵੇਗੀ। ਅੱਗ ਬੁਝਾਊ ਵਿਭਾਗ ਦੀ ਮਨਜ਼ੂਰੀ ਨਾ ਲੈਣ ਵਾਲੇ ਕੇਂਦਰ ਵਿਰੁਧ ਵੀ ਕਾਰਵਾਈ ਕੀਤੀ ਜਾਵੇਗੀ।

Post a Comment

0 Comments