ਬਰਨਾਲਾ ਸ਼ਹਿਰ ਦੇ ਇੱਕ ਮਸ਼ਹੂਰ ਦੁਕਾਨਦਾਰ ਦੀ ਘਰਵਾਲੀ ਦਾ 2 ਨਾਬਾਲਿਗ ਬੱਚਿਆਂ ਸਮੇਤ ਲਾਪਤਾ ਹੋਣਾ ਅੱਠ ਦਿਨਾਂ ਬਾਅਦ ਵੀ ਇੱਕ ਬੁਝਾਰਤ ਬਣਿਆ

 ਬਰਨਾਲਾ ਸ਼ਹਿਰ ਦੇ ਇੱਕ ਮਸ਼ਹੂਰ ਦੁਕਾਨਦਾਰ ਦੀ ਘਰਵਾਲੀ ਦਾ 2 ਨਾਬਾਲਿਗ ਬੱਚਿਆਂ ਸਮੇਤ ਲਾਪਤਾ ਹੋਣਾ ਅੱਠ ਦਿਨਾਂ ਬਾਅਦ ਵੀ ਇੱਕ ਬੁਝਾਰਤ ਬਣਿਆ

ਪਰਿਵਾਰ ਮੁਤਾਬਿਕ  ਉਹਨਾਂ ਦੀ ਆਖਰੀ ਲੋਕੇਸਨ ਬਡਬਰ ਟੋਲ ਪਲਾਜ਼ਾ ਦੀ ,ਫੇਰ ਹੰਡਿਆਇਆ ਰੋਡ ਕਲੋਨੀ ਦੇ ਇੱਕ ਮੰਦਿਰ ਚ ਮੱਥਾ ਟੇਕਿਆ ਤੇ ਇੱਕ ਗੁਰਦਵਾਰੇ ਚ ਰੋਟੀ ਵੀ ਖਾਧੀ      

ਸੁਰਾਗ ਦੇਣ ਵਾਲੇ ਨੂੰ ਵਾਜਿਬ ਇਨਾਮ ਦੇਣ ਦੀ ਪੇਸ਼ਕਸ਼ ਕੀਤੀ 


ਬਰਨਾਲਾ,9,ਸਤੰਬਰ/ਕਰਨਪ੍ਰੀਤ ਕਰਨ 

-ਬਰਨਾਲਾ ਸ਼ਹਿਰ ਦੇ ਫਰਵਾਹੀ ਬਜ਼ਾਰ ਚ ਇੱਕ ਮਸ਼ਹੂਰ ਦੁਕਾਨਦਾਰ ਦੇ ਪੁੱਤਰ ਦੀ ਘਰਵਾਲੀ 2 ਨਾਬਾਲਿਗ ਬੱਚਿਆਂ ਸਮੇਤ ਇੱਕੋ ਪਰਿਵਾਰ ਦੇ ਲਾਪਤਾ ਹੋਏ ਤਿੰਨ ਜੀਆਂ ਦਾ ਲਾਪਤਾ ਹੋਣਾ ਅੱਠ ਦਿਨਾਂ ਬਾਅਦ ਵੀ ਇੱਕ ਬੁਝਾਰਤ ਬਣਿਆ ਹੋਇਆ ਹੈ ਪਿੱਛੇ ਰਹਿੰਦੇ ਪਿਓ ਪੁੱਤ ਸਮੇਤ ਘਰਵਾਲੀ ਸਹੁਰਾ ਪਰਿਵਾਰ ,ਰਿਸ਼ਤੇਦਾਰਾਂ ਦਾ ਜਿਓਣਾ ਮੁਹਾਲ ਹੋਇਆ ਹੈ  ਕਿਓਂ ਕਿ ਗੁੰਮ ਹੋਏ ਜਿਆਂ ਦਾ ਕੋਈ ਵੀ ਸੁਰਾਗ ਪਰਵਾਰ ਅਤੇ ਪੁਲਿਸ ਨੂੰ ਨਹੀਂ ਮਿਲਿਆ।

              ਇਸ ਸੰਬੰਧੀ ਲਾਪਤਾ ਘਰਵਾਲੀ ਦੇ ਮਾਯੂਸ ਪਤੀ ਰਜੀਵ ਕੁਮਾਰ ਪੁੱਤਰ ਰਘੂਨਾਥ ਵਲੋਂ  ਥਾਣਾ ਸਿਟੀ ਬਰਨਾਲਾ ਦੇ ਐਸ.ਐਚ.ਓ. ਨੂੰ ਲਿਖਤੀ ਰੂਪ ਵਿੱਚ ਦਰਖ਼ਾਸਤ ਦਿੱਤੀ ਹੋਈ ਹੈ ਦਿੱਤੀ ਸੂਚਨਾ ਵਿੱਚ ਰਾਜੀਵ ਕੁਮਾਰ ਤਹਿਤ ਉਸ ਦੀ ਪਤਨੀ 2 ਸਤੰਬਰ ਦੀ ਸਵੇਰੇ ਕਰੀਬ ਸਾਢੇ ਅੱਠ ਕੁ ਵਜੇ ਨਿਸ਼ਾ ਰਾਣੀ ਦੋ ਨਾਬਾਲਿਗ ਬੱਚਿਆਂ ਲੜਕੀ ਉਮਰ ਕਰੀਬ 16 ਸਾਲ ਅਤੇ ਲੜਕਾ ਉਮਰ ਕਰੀਬ 13 ਸਾਲ ਨੂੰ ਨਾਲ ਲੈ ਕੇ ਘਰੋਂ ਚਲੀ ਗਈ। ਉਸ ਦਾ ਉਦੋਂ ਤੋਂ ਹੀ ਮੋਬਾਇਲ ਫੋਨ ਵੀ ਬੰਦ ਆ ਰਿਹਾ ਹੈ। ਪਰਿਵਾਰ ਮੁਤਾਬਿਕ  ਰਾਜੀਵ ਕੁਮਾਰ ਨੇ ਕਿਹਾ ਕਿ ਉਹਨਾਂ ਦੀ ਆਖਰੀ ਲੋਕੇਸਨ ਬਡਬਰ ਟੋਲ ਪਲਾਜ਼ਾ ਦੀ  ਆਈ ਹੈ  ,ਫੇਰ  ਹੰਡਿਆਇਆ ਰੋਡ ਸਥਿਤ ਕਲੋਨੀ  ਦੇ ਇੱਕ ਮੰਦਿਰ  ਚ ਮੱਥਾ ਟੇਕਿਆ ਪੰਡਿਤ ਨੂੰ ਵੀ ਮਿਲੇ ਫੇਰ ਲਾਗੇ ਹੀ ਗੁਰਦਵਾਰਾ  ਚ ਰੋਟੀ ਵੀ ਖਾਦੀ ਦੱਸੀ ਜਾਂਦੀ ਹੈ ! ਰਾਜੀਵ ਕੁਮਾਰ ਦੀ ਵੱਡੀ ਵਿਆਹੀ ਲੜਕੀ ਖੁਸ਼ੀ ਨਾਲ ਵੀ ਭਰਾ ਜਤਿਨ ਨਾਲ ਗੱਲ ਹੋਣ ਦੀ ਪੁਸ਼ਟੀ ਕੀਤੀ ਤੇ ਦੋਪਹਰ  ਚ ਦੋਹਤੇ ਜਤਿਨ ਨੇ  ਆਪਣੇ ਨਾਨਾ ਦੇਵ ਰਾਜ ਨਾਲ ਵੀ ਕਾਲ ਕੀਤੀ ਪਰੰਤੂ ਜ਼ਿਆਦਾ ਕੁਝ ਨਹੀਂ ਦੱਸਿਆ ਜਿਸ ਤੋਂ ਸਿੱਧ ਹੁੰਦਾ ਹੈ ਕਿ ਪਰਿਵਾਰ ਨੇੜੇ ਤੇੜੇ ਹੀ ਕਿਤੇ ਹੈ ਉਸ ਉਪਰੰਤ ਆਪਣੀ ਪਤਨੀ ਅਤੇ ਬੱਚਿਆਂ ਦੀ ਰਿਸ਼ਤੇਦਾਰੀਆਂ ਸਣੇ,ਹਰ ਥਾਂ ਭਾਲ ਕੀਤੀ,ਪਰੰਤੂ ਉਨ੍ਹਾਂ ਦੀ ਕੋਈ ਉੱਘ-ਸੁੱਘ ਨਹੀਂ ਲੱਗੀ। ਉਹਨਾਂ ਇਸ ਨੂੰ ਸ਼ਾਜਿਸ ਤਹਿਤ ਬਣਾਏ ਪਲਾਨ ਚ ਕਿਸੇ ਲੇਡੀ  ਦੀ ਭੂਮਿਕਾ ਦਾ ਵੀ ਖਦਸ਼ਾ ਵੀ ਪ੍ਰਕਟ ਕੀਤਾ ! ਰਾਜੀਵ ਕੁਮਾਰ ਨੇ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨੂੰ ਲਾਪਤਾ ਪਰਿਵਾਰ ਦੇ ਤਿੰਨ ਜਣਿਆਂ ਦੀ ਤਲਾਸ਼ ਕਰਨ ਲਈ ਗੁਹਾਰ ਲਗਾਈ।ਇਸ ਮੌਕੇ ਨਿਸ਼ਾ ਰਾਣੀਦੇ ਚਾਚਾ ਅਸ਼ੋਕ ਕੁਮਾਰ ਨੇ ਦੁਖਭਰੀ ਦਾਸਤਾਨ ਬਿਆਨ ਕੀਤੀ ! ਓਧਰ ਥਾਣਾ ਸਿਟੀ 1 ਬਰਨਾਲਾ ਐਸ.ਐਚ.ਓ. ਦੇ ਇੰਸਪੈਕਟਰ ਬਲਜੀਤ ਸਿੰਘ ਨੇ ਕਿਹਾ ਕਿ ਪੁਲਿਸ ਟੀਮ ਵਲੋਂ ਭਾਲ ਕੀਤੀ ਜਾ ਰਹੀ ਹੈ ਤਫਤੀਸ ਜਾਰੀ ਹੈ

Post a Comment

0 Comments