2000 ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਨੇ ਕੀਤਾ ਨਵਾਂ ਐਲਾਨ

 2000 ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਨੇ ਕੀਤਾ ਨਵਾਂ ਐਲਾਨ

 


ਨਵੀਂ ਦਿੱਲੀ - ਪੰਜਾਬ ਇੰਡੀਆ ਨਿਊਜ਼ ਬਿਊਰੋ 

ਭਾਰਤੀ ਰਿਜ਼ਰਵ ਬੈਂਕ ਆਰਬੀਆਈ ਵੱਲੋਂ 2000 ਰੁਪਏ ਦੀ ਕਰੰਸੀ ਨੂੰ ਲੈ ਕੇ ਇੱਕ ਵੱਡਾ ਅਪਡੇਟ ਦਿੱਤਾ ਹੈ।

ਆਰਬੀਆਈ ਨੇ ਬੈਂਕ ‘ਚ 2,000 ਰੁਪਏ ਦੀ ਕਰੰਸੀ ਜਮ੍ਹਾ ਕਰਨ ਜਾਂ ਐਕਸਚੇਂਜ ਕਰਨ ਦੀ ਤਰੀਕ ਵਧਾਉਣ ਦਾ ਐਲਾਨ ਕੀਤਾ ਹੈ। ਹੁਣ 7 ਅਕਤੂਬਰ 2023 ਤੱਕ ਦੋ ਹਜ਼ਾਰ ਰੁਪਏ ਦੇ ਨੋਟ ਬਦਲੇ ਜਾ ਸਕਦੇ ਹਨ।

2000 ਰੁਪਏ ਦੀ ਕਰੰਸੀ 7 ਅਕਤੂਬਰ ਤੱਕ ਬਦਲੀ ਜਾਂ ਜਮ੍ਹਾ ਕਰਵਾਈ ਜਾ ਸਕਦੀ ਹੈ

ਭਾਰਤੀ ਰਿਜ਼ਰਵ ਬੈਂਕ ਆਰਬੀਆਈ ਨੇ ਕਿਹਾ ਕਿ ਬੈਂਕ ਵਿੱਚ 2000 ਰੁਪਏ ਦੇ ਨੋਟ ਜਮ੍ਹਾਂ ਕਰਾਉਣ ਦੀ ਮਿਆਦ ਖ਼ਤਮ ਹੋ ਗਈ ਹੈ।

ਇਸ ਦੇ ਨਾਲ ਹੀ ਸਮੀਖਿਆ ਦੇ ਆਧਾਰ ‘ਤੇ ਬੈਂਕ ‘ਚ 2000 ਰੁਪਏ ਦੇ ਨੋਟ ਜਮ੍ਹਾ ਕਰਵਾਉਣ ਜਾਂ ਬਦਲਣ ਦੀ ਤਰੀਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।

ਹੁਣ ਜਿਸ ਕਿਸੇ ਕੋਲ ਵੀ 2000 ਰੁਪਏ ਦੀ ਕਰੰਸੀ ਹੈ, ਉਹ 7 ਅਕਤੂਬਰ ਤੱਕ ਇਸ ਨੂੰ ਬੈਂਕ ਵਿੱਚ ਜਮ੍ਹਾ ਕਰਵਾ ਸਕਦਾ ਹੈ ਜਾਂ ਬਦਲੀ ਕਰਵਾ ਸਕਦਾ ਹੈ।

Post a Comment

0 Comments