ਗੁਰਦੁਆਰਾ ਸਾਹਿਬ ਬ੍ਰਹਮ ਬੁੰਗਾ ਦੋਦੜਾ ਵਿਖੇ ਨਾਮ ਸਿਮਰਨ ਅਤੇ ਕੀਰਤਨ ਸਮਾਗਮ 23 ਸਤੰਬਰ ਤੋਂ 30 ਸਤੰਬਰ ਤੱਕ

 ਗੁਰਦੁਆਰਾ ਸਾਹਿਬ ਬ੍ਰਹਮ ਬੁੰਗਾ ਦੋਦੜਾ ਵਿਖੇ ਨਾਮ ਸਿਮਰਨ ਅਤੇ ਕੀਰਤਨ ਸਮਾਗਮ 23 ਸਤੰਬਰ ਤੋਂ 30 ਸਤੰਬਰ ਤੱਕ


ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਗੁਰਦੁਆਰਾ ਸਾਹਿਬ ਬ੍ਰਹਮ ਬੁੰਗਾ ਦੋਦੜਾ ਵਿਖੇ ਨਾਮ ਸਿਮਰਨ ਅਤੇ ਕੀਰਤਨ ਸਮਾਗਮ 23 ਸਤੰਬਰ ਤੋਂ 30 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ।ਇਸ ਸਮਾਗਮ ਵਿੱਚ ਸਵੇਰੇ 4 ਤੋਂ 5 ਵਜੇ ਤੱਕ ਸਿਮਰਨ ਵਾਹਿਗੁਰੂ ਗੁਰੂ ਮੰਤ੍ਰ,5 ਤੋਂ 6 ਵਜੇ ਤੱਕ ਨਿਤਨੇਮ,6 ਵਜੇ ਤੋਂ 11 ਵਜੇ ਤੱਕ ਆਸਾ ਦੀ ਵਾਰ ਅਤੇ ਕੀਰਤਨ,11:30 ਤੋਂ 12:00 ਵਜੇ ਤੱਕ ਗੁਰਬਾਣੀ ਵਿਚਾਰ, ਸ਼ਾਮ ਨੂੰ ਸਿਮਰਨ ਵਾਹਿਗੁਰੂ ਗੁਰੂ ਮੰਤ੍ਰ 4 ਤੋਂ 5 ਵਜੇ ਤੱਕ, ਗੁਰਬਾਣੀ ਵਿਚਾਰ 5 ਤੋਂ 5:30 ਵਜੇ ਤੱਕ,6:15 ਤੋਂ 7 ਵਜੇ ਤੱਕ ਰਹਿਰਾਸ ਸਾਹਿਬ ਜੀ ਦੇ ਪਾਠ,7 ਵਜੇ ਤੋਂ 10 ਵਜੇ ਤੱਕ ਗੁਰਬਾਣੀ ਕੀਰਤਨ ਨਿਰੰਤਰ ਚਲੇਗਾ।ਇਸ ਸਮਾਗਮ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ, ਵਿਦੇਸ਼ਾਂ ਤੋਂ ਸੰਗਤਾਂ ਪਹੁੰਚਣਗੀਆਂ ਅਤੇ ਨਿਸ਼ਕਾਮ ਕੀਰਤਨੀਏ ਗੁਰਬਾਣੀ ਕੀਰਤਨ ਰਾਹੀਂ ਗੁਰੂ ਜਸ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਸਮਾਗਮ ਵਿੱਚ 3 ਵਾਰ ਅੰਮ੍ਰਿਤ ਸੰਚਾਰ ਹੋਵੇਗਾ। ਗੁਰੂ ਦਾ ਮਹਾਨ ਲੰਗਰ ਅਤੁੱਟ ਵਰਤੇਗਾ।

Post a Comment

0 Comments