ਬਸਪਾ 24 ਸਤੰਬਰ ਨੂੰ ਸਰਦੂਲਗੜ ਵਿਖੇ ਸੰਵਿਧਾਨ ਬਚਾਓ ਸਭਾ ਕਰੇਗੀ:ਮਾਖਾ
ਸਰਦੂਲਗੜ 22ਸਤੰਬਰ ਗੁਰਜੀਤ ਸਿੰਘ ਸ਼ੀਂਹ
ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਅਤੇ ਮਹਾਨ ਤੱਪਸ਼ਵੀ ਮਾਣਯੋਗ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ ਦੀ ਯਾਦ ਵਿੱਚ ਬਹੁਜਨ ਸਮਾਜ ਪਾਰਟੀ ਵੱਲੋ 24 ਸਤੰਬਰ 2023 ਦਿਨ ਐਂਤਵਾਰ ਨੂੰ ਸਵੇਰੇ 10ਵਜੇ ਗੁਰੂਦੁਆਰਾ ਸਾਹਿਬ ਸ਼੍ਰੀ ਸਰੋਵਰਸਰ ਸਾਹਿਬ ਸਰਦੂਲਗੜ (ਮਾਨਸਾ) ਵਿਖੇ ਸੰਵਿਧਾਨ ਬਚਾਓ ਸਭਾ ਕੀਤੀ ਜਾ ਰਹੀ ਹੈ ਇਹ ਪ੍ਰਗਟਾਵਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਮਾਖਾ ਨੇ ਇੱਕ ਪ੍ਰੈਸ ਬਿਆਨ ਰਾਹੀਂ ਕੀਤਾ।ਉਹਨਾਂ ਕਿਹਾ ਕਿ ਇਸ ਮੌਕੇ ਜਿਲ੍ਹਾ ਮਾਨਸਾ ਦੇ ਤਿੰਨੇ ਵਿਧਾਨ ਸਭਾ ਹਲਕਾ ਸਰਦੂਲਗੜ, ਬੁਢਲਾਡਾ ਅਤੇ ਮਾਨਸਾ ਦੇ ਆਗੂ ਅਤੇ ਵਰਕਰ ਪੁੱਜਣਗੇ। ਉਹਨਾਂ ਸਮੂਹ ਬਸਪਾ ਵਰਕਰਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ।
0 Comments