ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੀ ਜਿਲ੍ਹਾ ਜੱਥੇਬੰਦਕ ਕਾਨਫਰੰਸ 28 ਸਤੰਬਰ ਨੂੰ : ਕਰਨੈਲ ਭੀਖੀ

 ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੀ ਜਿਲ੍ਹਾ ਜੱਥੇਬੰਦਕ ਕਾਨਫਰੰਸ 28 ਸਤੰਬਰ ਨੂੰ : ਕਰਨੈਲ ਭੀਖੀ 


ਮਾਨਸਾ ਗੁਰਜੰਟ ਸਿੰਘ ਬਾਜੇਵਾਲੀਆ

ਸਹੀਦੇ ਆਜਮ ਸ੍ਰ ਭਗਤ ਸਿੰਘ ਦੀ 116 ਵੀ ਵਰੇਗੰਢ ਨੂੰ ਸਮਰਪਿਤ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੀ ਜਿਲ੍ਹਾ ਜੱਥੇਬੰਦਕ ਕਾਨਫਰੰਸ 28 ਸਤੰਬਰ ਦਿਨ ਵੀਰਵਾਰ ਨੂੰ ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਆਯੋਜਿਤ ਕੀਤੀ ਜਾਵੇਗੀ , ਪ੍ਰੈਸ ਬਿਆਨ ਰਾਹੀ ਇਹ ਜਾਣਕਾਰੀ ਸਾਂਝੀ ਕਰਦਿਆ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੇ ਸੀਨੀਅਰ ਆਗੂ ਤੇ ਉੱਘੇ ਮੁਲਾਜਮ ਆਗੂ ਸਾਥੀ ਕਰਨੈਲ ਸਿੰਘ ਭੀਖੀ ਨੇ ਕਿਹਾ ਇਸ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਸੀਪੀਆਈ ਦੇ ਕੌਮੀ ਕੌਸਲ ਮੈਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸੀ , ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾ ਮੀਤ ਪ੍ਰਧਾਨ ਸਾਥੀ ਕ੍ਰਿਸਨ ਚੋਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਵਿਸੇਸ ਤੌਰ ਤੇ ਸਿਰਕਤ ਕਰਨਗੇ ।

    ਸਾਥੀ ਭੀਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਾਨਫਰੰਸ ਵਿੱਚ ਜਿਲ੍ਹੇ ਭਰ ਵਿੱਚੋ ਲਗਭਗ 200 ਪ੍ਰਤੀਨਿਧ ਹਿੱਸਾ ਲੈਣਗੇ , ਕਾਨਫਰੰਸ ਦੌਰਾਨ ਪਿਛਲੇ ਸਮੇ ਦੋਰਾਨ ਕੀਤੇ ਗਏ ਕੰਮ ਦਾ ਲੇਖਾ-ਜੋਖਾ ਕੀਤਾ ਜਾਵੇਗਾ , ਆਉਣ ਵਾਲੇ ਸਮੇ ਲਈ ਕੰਮ ਕਰਨ ਦਾ ਟੀਚਾ ਮਿੱਥਿਆ ਜਾਵੇਗਾ ਤੇ ਨਵੀ ਟੀਮ ਦਾ ਗਠਨ ਕੀਤਾ ਜਾਵੇਗਾ । ਉਨ੍ਹਾਂ ਸਾਰੇ ਸਾਥੀਆ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਸਮੇ ਸਿਰ ਕਾਨਫਰੰਸ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਤਾਂ ਕਿ ਸਮੇ ਕਾਨਫਰੰਸ ਸੁਰੂ ਕੀਤੀ ਜਾ ਸਕੇ । ਇਸ ਮੌਕੇ ਤੇ ਉਨ੍ਹਾਂ ਨਾਲ ਹੋਰਨਾ ਤੋਂ ਇਲਾਵਾ ਸਾਥੀ ਰਤਨ ਭੋਲਾ , ਸਾਥੀ ਨਿਰਮਲ ਸਿੰਘ ਬੱਪੀਆਣਾ , ਕਾਲਾ ਖਾਂ ਭੰਮੇ , ਸੁਖਦੇਵ ਸਿੰਘ ਮਾਨਸਾ , ਗੁਰਤੇਜ ਸਿੰਘ ਭੂਪਾਲ , ਬੂਟਾ ਸਿੰਘ ਬਾਜੇਵਾਲਾ , ਪੂਰਨ ਸਿੰਘ ਸਰਦੂਲਗੜ੍ਹ , ਜਗਸੀਰ ਸਿੰਘ ਸਰਦੂਲਗੜ੍ਹ , ਜੱਗਾ ਸਿੰਘ ਰਾਏਪੁਰ , ਕਰਨੈਲ ਸਿੰਘ ਮਾਖਾ , ਗੁਰਜਿੰਦਰ ਸਿੰਘ ਜੋਗਾ , ਗਿਆਨ ਸਿੰਘ ਮੌਜੋ , ਮੱਖਣ ਸਿੰਘ ਰਾਮਾਨੰਦੀ ਆਦਿ ਵੀ ਹਾਜਰ ਸਨ ।

Post a Comment

0 Comments