ਥਾਣਾ ਸਿਟੀ 2 ਦੀ ਪੁਲਿਸ ਵਲੋਂ ਪਿਸਤੌਲ ਦੀ ਨੋਕ ਤੇ ਲੁੱਟ ਖੋਹ ਕਰਨ ਵਾਲੇ ਕਾਬੂ ਸਿਟੀ ਡੀ ਐੱਸ ਪੀ ਸਤਵੀਰ ਬੈਂਸ ਨੇ ਕੀਤੀ ਪ੍ਰੈਸ ਕਾਨਫਰੰਸ

 ਥਾਣਾ ਸਿਟੀ 2 ਦੀ ਪੁਲਿਸ ਵਲੋਂ ਪਿਸਤੌਲ ਦੀ ਨੋਕ ਤੇ ਲੁੱਟ ਖੋਹ ਕਰਨ ਵਾਲੇ ਕਾਬੂ ਸਿਟੀ ਡੀ ਐੱਸ ਪੀ ਸਤਵੀਰ ਬੈਂਸ ਨੇ ਕੀਤੀ ਪ੍ਰੈਸ ਕਾਨਫਰੰਸ 


ਬਰਨਾਲਾ .29 ਸਤੰਬਰ /ਕਰਨਪ੍ਰੀਤ ਕਰਨ

 -ਥਾਣਾ ਸਿਟੀ 2 ਦੀ ਪੁਲਿਸ ਵਲੋਂ ਪਿਸਤੌਲ ਦੀ ਨੋਕ ਤੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਖਾਸਮਖਾਸ  ਲੁਟੇਰੇ ਕਾਬੂ ਕਰਦਿਆਂ ਮੁਸਤੈਦੀ ਦਿਖਾਈ ਹੈ ਜਿਸ ਸੰਬੰਧੀ  ਸਿਟੀ ਡੀ ਐੱਸ ਪੀ ਸਤਵੀਰ ਬੈਂਸ ਨੇ ਪ੍ਰੈਸ ਕਾਨਫਰੰਸ ਕਰਦਿਆਂ ਖੁਲਾਸ਼ਾ ਕੀਤਾ ਹੈ ! ਉਹਨਾਂ ਦੱਸਿਆ ਕਿ ਪੁਲਿਸ ਵਲੋਂ ਪਿਸਤੌਲ ਦੀ ਨੋਕ ਤੇ ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ  ਥਾਣਾ ਸਿਟੀ -2 ਬਰਨਾਲਾ ਦੇ ਇੰਚਾਰਜ ਨਿਰਮਲ ਸਿੰਘ ਅਤੇ ਸਬ ਇੰਸਪੈਕਟਰ ਯਸ਼ਪਾਲ ਸਿੰਘ ਦੇ ਆਪਸੀ ਤਾਲਮੇਲ ਸਦਕਾ ਸੀ ਸੀ ਟੀਵੀ ਦੀਆਂ ਫੁਟੇਜ ਦੇ ਅਧਾਰ ਤੇ ਕਾਬੂ ਕਰਨ ਵਿਚ ਮਦਦ ਮਿਲੀ ਹੈ ! 

        ਉਹਨਾਂ ਦੱਸਿਆ ਕਿ ਬੇਨਤੀ ਹੈ ਕਿ ਇਹ ਮੁਕੱਦਮਾ ਪਰਵੀਨ ਕੁਮਾਰ ਪੁੱਤਰ ਰਾਮ ਲਾਲ ਵਾਸੀ ਰਾਏਕੋਟ ਨੇੜੇ ਰਾਧਾ ਸੁਆਮੀ ਸਤਿਸੰਗ ਘਰ ਬਰਨਾਲਾ  ਰਾਇਕੋਟ ਰੋਡ ਵਲੋਂ ਬਰਖਿਲ਼ਾਫ ਹਰਦੀਪ ਸਿੰਘ ਉਰਫ ਦੀਪ ਪੁੱਤਰ ਗੁਰਮੇਲ ਸਿੰਘ ਵਾਸੀ ਪੱਤੀ ਰੋਡ ਨੇੜੇ ਐਸ.ਐਸ.ਡੀ. ਕਾਲਜ ਬਰਨਾਲਾ ਵਗੈਰਾ ਦੇ ਦਰਜ ਰਜਿਸਟਰ ਹੋਇਆ ਸੀ ਕਿ ਮਿਤੀ 27/09/2023 ਨੂੰ ਮੁਦਈ ਮੁਕੱਦਮਾ ਪ੍ਰਵੀਨ ਕੁਮਾਰ ਉਕਤ ਆਪਣੇ ਘਰ ਹਾਜਰ ਸੀ ਤਾ ਦੁਕਾਨ ਪਰ  ਪ੍ਰਵੀਨ ਕੁਮਾਰ ਉਕਤ ਦਾ ਲੜਕਾ ਧੀਰਜ ਸਿੰਗਲਾ ਦੁਕਾਨ ਪਰ ਹਾਜਰ ਸੀ ਤਾ ਵਕਤ ਕਰੀਬ 08:30 ਸ਼ਾਮ  ਦਾ ਦੁਕਾਨ ਪਰ ਦੋ ਨਾਮਲੂਮ ਵਿਅਕਤੀ ਮੋਟਰਸਾਇਕਲ ਪਰ ਸਵਾਰ ਹੋ ਕੇ ਆਏ ਅਤੇ ਮੁਦਈ ਮੁਕੱਦਮਾ ਪ੍ਰਵੀਨ ਕੁਮਾਰ ਉਕਤ ਦੇ ਬੇਟੇ ਧੀਰਜ ਸਿੰਗਲਾ ਪਾਸੋ ਕੂਲ਼ਲਿਪ ਅਤੇ ਜਰਦੇ ਦੀ ਮੰਗ ਕੀਤੀ। ਜਿਸ ਤੇ ਮੁਦਈ ਮੁਕੱਦਮਾ ਪ੍ਰਵੀਨ ਕੁਮਾਰ ਉਕਤ ਲੜਕੇ ਨੇ ਉਕਤਾਨ ਦੋਵੇ ਨਾਮਲੂਮ ਵਿਅਕਤੀਆ ਨੂੰ ਕਿਹਾ ਕਿ ਅਸੀ ਦੁਕਾਨ ਪਰ ਜਰਦਾ ਵਗੈਰਾ ਨਹੀ ਰੱਖਦੇ ਤਾ ਇੱਕ ਨਾਮਲੂਮ ਵਿਅਕਤੀ ਨੇ ਮੁਦਈ ਮੁਕੱਦਮਾ ਪ੍ਰਵੀਨ ਕੁਮਾਰ ਉਕਤ ਦੇ ਲੜਕੇ ਨੂੰ ਪਿਸਤੋਲ ਦਿਖਾ ਕੇ ਉਸ ਨੂੰ ਕਿਹਾ ਕਿ ਗੱਲੇ ਵਿੱਚ ਜਿੰਨੇ ਵੀ ਪੈਸੇ ਹਨ ਉਹ ਕੱਢ ਕੇ ਮੇਰੇ ਅਤੇ ਮੇਰੇ ਸਾਥੀ ਦੇ ਹਵਾਲੇ ਕਰਦੇ ਤਾਂ ਫਿਰ ਇੱਕ ਨਾਮਲੂਮ ਵਿਅਕਤੀ ਨੇ  ਲੜਕੇ ਧੀਰਜ ਸਿੰਗਲਾ ਦੇ ਕਾਊਟਰ ਪਰ ਪਏ ਮੋਬਾਇਲ ਨੂੰ ਝਪਟ ਮਾਰ ਕੇ ਪਿਸਤੌਲ ਦਿਖਾ ਕੇ ਚੁੱਕ ਲਿਆ ਅਤੇ ਦੂਸਰੇ ਵਿਅਕਤੀ ਨੇ ਗੱਲੇ ਵਿੱਚੋਂ ਕਰੀਬ 5250/- ਰੁਪਏ ਲੈ ਕੇ ਦੁਕਾਨ ਵਿੱਚੋ ਬਾਹਰ ਆ ਚੱਲੇ ਗਏ ਸੀ। ਜਿਸ ਦੇ ਅਧਾਰ ਤੇ ਮੁਕੱਦਮਾ ਉਕਤ ਦਰਜ ਰਜਿਸਟਰ ਹੋਇਆ ਸੀ। 

     ਕੇਸ ਦੇ ਤਫਤੀਸ ਕਰ ਰਹੇ  ਐਸ.ਆਈ. ਯਸ਼ਪਾਲ ਨੇ ਦੋਸੀਆਨ ਹਰਦੀਪ ਸਿੰਘ ਉਰਫ ਦੀਪ, ਸਾਜਨ ਸਿੰਘ ਅਤੇ ਰੋਹਿਤ ਸਿੰਘ ਉਰਫ ਟਿੱਡਾ ਉਕਤਾਨ ਨੂੰ ਗ੍ਰਿਫਤਾਰ ਕਰਕੇ, ਦੋਸੀਆਨ ਉਕਤਾਨ ਜਾਮਾ ਤਲਾਸੀ ਕੀਤੀ ਗਈ। ਦੋਸੀਆਨ ਹਰਦੀਪ ਸਿੰਘ ਉਰਫ ਦੀਪ, ਸਾਜਨ ਸਿੰਘ ਅਤੇ ਰੋਹਿਤ ਸਿੰਘ ਉਰਫ ਟਿੱਡਾ ਉਕਤਾਨ ਦੇ ਕਬਜਾ ਵਿੱਚੋ ਮੋਟਰਸਾਇਕਲ ਨੰਬਰ PB 19 S 0294 ਮਾਰਕਾ ਸਪਲੈਡਰ ਰੰਗ ਸਿਲਵਰ ਬਰਾਮਦ ਕਰਵਾਇਆ ਗਿਆ ਸੀ, ਜਿਸ ਨੂੰ ਬਤੌਰ ਵਜ੍ਹਾ ਸਬੂਤ ਕਬਜਾ ਪੁਲਿਸ ਵਿੱਚ ਲਿਆ ਗਿਆ। ਦੋਸੀ ਰੋਹਿਤ ਸਿੰਘ ਉਰਫ ਟਿੱਡਾ ਉਕਤ ਨੂੰ ਮੁਕੱਦਮਾ ਹਜਾ ਵਿੱਚ ਨਾਮਜਦ ਕਰਨ ਅਤੇ ਗ੍ਰਿਫਤਾਰ ਕਰਨ ਸਬੰਧੀ ਰਪਟ ਰੋਜਨਾਮਚਾ ਥਾਣਾ ਸਿਟੀ ਬਰਨਾਲਾ ਦਰਜ ਕੀਤੀ ਗਈ ਸੀ। ਦੋਸੀਆਨ ਹਰਦੀਪ ਸਿੰਘ ਉਰਫ ਦੀਪ, ਸਾਜਨ ਸਿੰਘ ਅਤੇ ਰੋਹਿਤ ਸਿੰਘ ਉਰਫ ਟਿੱਡਾ ਉਕਤਾਨ ਵਾਰਦਾਤ ਸਮੇ ਵਰਤੇ ਪਿਸਤੋਲ ਬਾਰੇ ਅਤੇ ਖੋਹ ਕੀਤੀ ਰਕਮ 5250/- ਰੁਪਏ ਬਾਰੇ ਕੁਝ ਨਹੀਂ ਦੱਸ ਰਿਹਾ। ਦੋਸੀਆਨ ਉਕਤਾਨ ਚੋਰੀ ਕਰਨ ਦੇ ਆਦੀ ਹਨ।ਦੋਸੀਆਨ ਹਰਦੀਪ ਸਿੰਘ ਉਰਫ ਦੀਪ, ਸਾਜਨ ਸਿੰਘ ਅਤੇ ਰੋਹਿਤ ਸਿੰਘ ਉਰਫ ਟਿੱਡਾ ਉਕਤਾਨ ਦੇ ਖਿਲਾਫ ਪਹਿਲਾ ਵੀ ਮੁਕੱਦਮੇ ਦਰਜ ਹਨ ਅਤੇ ਦੋਸੀਆਨ ਉਕਤਾਨ ਬਹੁਤ ਹੀ ਚਤਰ ਅਤੇ ਸਾਤਰ ਦਿਮਾਗ ਦੇ ਵਿਅਕਤੀ ਹਨ, 

ਹਰਦੀਪ ਸਿੰਘ ਉਰਫ ਦੀਪ ਪੁੱਤਰ ਗੁਰਮੇਲ ਸਿੰਘ ਵਾਸੀ ਪੱਤੀ ਰੋਡ ਨੇੜੇ ਐਸ.ਐਸ.ਡੀ. ਕਾਲਜ ਬਰਨਾਲਾ ਸਾਜਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਰਾਮਬਾਗ ਰੋਡ ਨੇੜੇ ਸਰਬਹਿੱਤਕਾਰੀ ਸਕੂਲ ਬਰਨਾਲਾ। 3) ਰੋਹਿਤ ਸਿੰਘ ਉਰਫ ਟਿੱਡਾ ਪੁੱਤਰ ਬੇਨਤਾ ਸਿੰਘ ਵਾਸੀ ਜੰਡਾ ਵਾਲਾ ਰੋਡ ਸੇਖਾ ਫਾਟਕ ਬਰਨਾਲਾ 456 ਮਿਤੀ 28/09/2023 ਅ/ਧ 3798,34PC,25/54/59 ਆਰਮਜ ਐਕਟ ਥਾਣਾ ਸਿਟੀ੨ ਚ ਪਰਚਾ ਦਰਜ ਕੀਤਾ ਗਿਆ ਹੈ !

Post a Comment

0 Comments