ਪਿੰਡ ਜੱਟਪੁਰ ਦਰਬਾਰ ਟੋਬੇ ਵਾਲੀ ਸਰਕਾਰ ਜੀ ਦਾ 37 ਵਾਂ ਸਲਾਨਾ ਮੇਲਾ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ
ਹੁਸ਼ਿਆਰਪੁਰ - 15 ਸਤੰਬਰ ਹਰਪ੍ਰੀਤ ਬੇਗਮਪੁਰੀ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਰੋਡ ਚੱਬੇਵਾਲ ਨੇੜੇ ਪਿੰਡ ਜੱਟਪੁਰ ਵਿਖ਼ੇ ਦਰਬਾਰ ਟੋਬੇ ਵਾਲੀ ਸਰਕਾਰ ਜੀ ਦਾ 37 ਵਾਂ ਸਲਾਨਾ ਮੇਲਾ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ, ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦਰਵਾਰ ਦੇ ਗੱਦੀ ਨਸ਼ੀਨ ਬਾਬਾ ਰਾਮ ਪਾਲ ਜੀ ਨੇ ਦਸਿਆ 13 ਸਤੰਬਰ ਸ਼ਾਮ ਨੂੰ ਚਿਰਾਗ ਰੋਸ਼ਨ ਕੀਤੇ ਗਏ ਅਤੇ ਮਹਿੰਦੀ ਦੀ ਰਸਮ ਕੀਤੀ ਗਈ,14 ਸਤੰਬਰ ਦਿਨ ਨੂੰ ਝੰਡੇ ਦੀ ਰਸਮ ਤੇ ਚਾਦਰ ਦੀ ਰਸਮ ਕੀਤੀ ਗਈ,ਸੰਗਤਾਂ ਦੇ ਭਲੇ ਲਈ ਅਰਦਾਸ ਕੀਤੀ ਗਈ,ਉਪਰੰਤ ਜਦੋਂ ਕਵਾਲ ਅਤੇ ਕਲਾਕਾਰਾਂ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋਣ ਲੱਗੀ ਤਾਂ ਅਚਾਨਕ ਬਹੁਤ ਜਿਆਦਾ ਵਾਰਿਸ਼ ਹੋਣ ਲੱਗ ਪਈ ਜਿਸ ਕਾਰਨ ਕਵਾਲ ਅਤੇ ਕਲਾਕਾਰਾਂ ਦਾ ਪ੍ਰੋਗਰਾਮ ਕੈਂਸਲ ਹੋ ਗਿਆ, ਪਰ ਅਤੁਟ ਲੰਗਰ ਵਰਤਾਏ ਗਏ, ਇਸ ਮੇਲੇ ਵਿਚ ਮੁੱਖ ਮਹਿਮਾਨ ਬੀਬੀ ਤਾਰੋ ਜੀ ਸਾਵਰ ਸਰਪ੍ਰਸਤ ਦਰਬਾਰ ਗੁਣਾਚੌਰ ਵਾਲੇ ਪੁਹੰਚੇ, ਅਤੇ ਵੱਖ ਵੱਖ ਡੇਰਿਆਂ ਤੋਂ ਹੋਰ ਮਹਾਂਪੁਰਸ਼ ਪਹੁੰਚੇ ਇਹ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਪ੍ਰਬੰਧਕਾਂ ਵਲੋਂ ਸਭ ਦਾ ਸਤਿਕਾਰ ਤੇ ਧੰਨਵਾਦ ਕੀਤਾ ਗਿਆ,ਇਸ ਮੌਕੇ ਸੇਵਾਦਾਰ ਤਰਸੇਮ ਸਿੰਘ, ਸੁੱਚਾ ਰਾਮ, ਬਲਵੀਰ ਸਿੰਘ, ਰਕੇਸ਼ ਕੁਮਾਰ, ਰਾਮ ਲੁਭਾਇਆ, ਬਲਵੀਰ Uk, ਪਾਲ ਰਾਮ, ਮੰਗਤ ਰਾਏ, ਕੁਲਵੰਤ ਰਾਮ, ਕਮਲ ਕਰੀਹਾ, ਬੀਬੀ ਅੱਕਵਿੰਦਰ ਕੌਰ ਅਤੇ ਹੋਰ ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ
0 Comments