ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦੀ 37 ਵੀਂ ਸਲਾਨਾ ਵਿਸ਼ਾਲ ਚੌਂਕੀ ਅਤੇ ਭੰਡਾਰਾ ਬਹੁਤ ਧੂਮ ਧਾਮ ਨਾਲ ਕਰਵਾਇਆ ਗਿਆ
ਹੁਸ਼ਿਆਰਪੁਰ - 18 ਸਤੰਬਰ H S ਬੇਗਮਪੁਰੀ
ਸ਼੍ਰੀ ਹਰਗੋਬਿੰਦਪੁਰ ਤੋਂ ਟਾਂਡਾ ਰੋਡ ਜ਼ਿਲਾ ਗੁਰਦਾਸਪੁਰ ਪਿੰਡ ਧੀਰੋਵਾਲ ਵਿਖ਼ੇ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦੀ 37 ਵੀਂ ਸਲਾਨਾ ਵਿਸ਼ਾਲ ਚੌਂਕੀ ਅਤੇ ਭੰਡਾਰਾ ਬਹੁਤ ਧੂਮ ਧਾਮ ਨਾਲ ਕਰਵਾਇਆ ਗਿਆ, ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਭਗਤ ਪੂਰਨ ਸਿੰਘ ਜੀ ਨੇ ਦਸਿਆ ਸਭ ਤੋਂ ਪਹਿਲਾਂ 16 ਸਤੰਬਰ ਦਿਨ ਨੂੰ ਵਿਧੀ ਅਨੁਸਾਰ ਪੂਜਾ ਕੀਤੀ ਗਈ, ਅਤੇ ਝੰਡੇ ਦੀ ਰਸਮ ਕੀਤੀ ਗਈ, ਸੰਗਤਾਂ ਦੇ ਭਲੇ ਲਈ ਅਰਦਾਸ ਕੀਤੀ ਗਈ, ਅਤੁਟ ਲੰਗਰ ਵਰਤਾਏ ਗਏ 16 ਸਤੰਬਰ ਦੀ ਰਾਤ ਨੂੰ ਪੰਜਾਬ ਦੀ ਮਸ਼ਹੂਰ ਗਾਇਕਾ ਮਿਸ ਸੁਰੰਜਨਾ, ਗਾਇਕਾ ਮਿਸ ਮੁਸਕਾਨ, ਗਾਇਕ ਰੋਸ਼ਨ ਚਾਂਦਪੁਰੀ, ਗਾਇਕ ਅਤੇ ਗੀਤਕਾਰ H S ਬੇਗਮਪੁਰੀ ਆਦਿ ਕਲਾਕਾਰਾਂ ਨੇ ਵਿਧੀ ਅਨੁਸਾਰ ਗਾ ਕੇ ਹਾਜ਼ਰੀਆਂ ਲਗਾਈਆਂ, ਇਸ ਮੌਕੇ ਬਹੁਤ ਸੁੰਦਰ ਝਾਕੀਆਂ ਵੀ ਕੀਤੀਆਂ ਗਈਆਂ, ਇਹ ਪ੍ਰੋਗਰਾਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਉਨ੍ਹਾਂ ਦਸਿਆ ਇਸ ਪ੍ਰੋਗਰਾਮ ਲਈ ਹਰਪ੍ਰੀਤ ਸਿੰਘ ਕੈਨੇਡਾ, ਰਮਨਦੀਪ ਸਿੰਘ ਕੈਨੇਡਾ, ਹਰਪ੍ਰੀਤ ਸਿੰਘ ਜੀਵਨ ਜਰਮਨ, ਅਮਨਪ੍ਰੀਤ ਸਿੰਘ ਪੁਰਤਕਾਲ, ਮਲਕੀਤ ਸਿੰਘ UK ਆਦਿ ਵਲੋਂ ਸਪੈਸ਼ਲ ਸਹਿਯੋਗ ਦਿੱਤਾ ਗਿਆ,ਪਿੰਡ ਵਰਨਾ ਮਹਿੰਮੀ ਸਾਊਂਡ ਵਲੋਂ ਫਰੀ ਸੇਵਾ ਕੀਤੀ ਗਈ,ਪ੍ਰਬੰਧਕਾਂ ਵਲੋਂ ਸਭ ਦਾ ਸਤਿਕਾਰ ਤੇ ਧੰਨਵਾਦ ਕੀਤਾ ਗਿਆ ਇਸ ਮੌਕੇ ਸੇਵਾਦਾਰ ਸੁਭਾਸ਼ ਚੰਦਰ, ਗੋਰਾ, ਲਖਵਿੰਦਰ ਸਿੰਘ, ਜਨਤਾ, ਰਾਜੂ, ਸੋਨੂ, ਮਨੀ, ਸਿਕੰਦਰ, ਯੋਗਾ ਸਿੰਘ, ਮਨੂੰ, ਬਲਦੇਵ ਸਿੰਘ, ਆਦਿ ਤੇ ਹੋਰ ਬਹੁਤ ਸੰਗਤਾਂ ਹਾਜਰ ਸਨ
0 Comments