ਭਾਰਤੀਆਂ ਜਨਤਾ ਪਾਰਟੀ ਕੋਰ ਕਮੇਟੀ ਮੈਂਬਰ ਸ.ਕੇਵਲ ਸਿੰਘ ਢਿੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ 73ਵਾਂ ਜਨਮਦਿਨ ਮਨਾਇਆ ਗਿਆ।
ਬਰਨਾਲਾ 17,ਸਤੰਬਰ /ਕਰਨਪ੍ਰੀਤ ਕਰਨ / ਭਾਰਤੀਆਂ ਜਨਤਾ ਪਾਰਟੀ ਕੋਰ ਕਮੇਟੀ ਦੇ ਸੂਬਾ ਮੈਂਬਰ ਸ.ਕੇਵਲ ਸਿੰਘ ਢਿੱਲੋਂ ਵਲੋਂ ਮੋਹਾਲੀ ਵਿੱਖੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ 73ਵਾਂ ਜਨਮਦਿਨ ਮਨਾਇਆ ਗਿਆ। ਸ.ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇੰਡੀਆ ਦੀ ਅਰਥ ਵਿਵਸਥਾ ਨੂੰ ਪੈਰਾਂ ਸਰ ਕਰਨ ਤੇ ਸਾਰੀ ਦੁਨੀਆ ਦੇ ਦੇਸ਼ਾਂ ਵਿੱਚ ਭਾਰਤ ਦਾ ਡੰਕਾ ਵਜਾਉਣ ਵਾਲੇ ਅੱਜ ਦੁਨੀਆ ਦੇ ਸਭ ਤੋਂ ਹਰਮਨ ਪਿਆਰੇ ਅਤੇ ਪ੍ਰਸਿੱਧ ਨੇਤਾ, ਹਿੰਦੁਸਤਾਨ ਦੀ ਸ਼ਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ 73ਵਾਂ ਜਨਮਦਿਨ ਪਾਰਟੀ ਵਰਕਰਾਂ ਨਾਲ ਮਿਲ ਕੇ ਮਨਾਇਆ ਗਿਆ।
ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਨਰਿੰਦਰ ਦੇ ਦਿਸ਼ਾ ਨਿਰਦੇਸ਼ਾਂ ਤੇ ਰਹਿਨੁਮਾਈ ਸਦਕਾ ਇੰਡੀਆ ਇਕ ਵੱਡੀ ਤਾਕਤ ਬਣ ਕੇ ਉਭਰਿਆ ਹੈ ਜੀ 20 ਤੇ 20 ਕੰਟਰੀਆਂ ਦੇ ਆਏ ਹਮਰੁਤਵਾ ਪ੍ਰਧਾਨਮੰਤ੍ਰੀਆਂ. ਰਾਸ਼ਟਰਪਤੀਆਂ ਵਲੋਂ ਮੋਦੀ ਜੀ ਨੂੰ ਸਰਵਸ੍ਰੇਸ਼ਠ ਨੇਤਾ ਐਲਾਨਿਆ ਗਿਆ ਇਸ ਮੌਕੇ ਪਾਰਟੀ ਦੇ ਸ਼ੀਨੀਅਰ ਵਰਿਸ਼ਟ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਸ਼੍ਰੀ ਸੰਜੀਵ ਵਸ਼ਿਸ਼ਟ ਜੀ, ਮੀਤ ਪ੍ਰਧਾਨ ਸ਼੍ਰੀ ਸੁਭਾਸ਼ ਸ਼ਰਮਾ ਜੀ, ਸ਼੍ਰੀ ਸੁਖਵਿੰਦਰ ਗੋਲਡੀ ਜੀ ਅਤੇ ਹੋਰ ਸੀਨੀਅਰ ਅਹੁਦੇਦਾਰ ਸਾਹਿਬਾਨ ਹਾਜ਼ਰ ਰਹੇ।
0 Comments