*ਡੀ.ਟੀ.ਐੱਫ. 8 ਅਤੇ 14 ਅਕਤੂਬਰ ਦੇ ਮੁਲਾਜ਼ਮ ਸੰਘਰਸ਼ਾਂ ਵਿੱਚ ਵਧ-ਚੜ੍ਹ ਕੇ ਲਵੇਗੀ ਹਿੱਸਾ*

 *ਡੀ.ਟੀ.ਐੱਫ. 8 ਅਤੇ 14 ਅਕਤੂਬਰ ਦੇ ਮੁਲਾਜ਼ਮ ਸੰਘਰਸ਼ਾਂ ਵਿੱਚ ਵਧ-ਚੜ੍ਹ ਕੇ ਲਵੇਗੀ ਹਿੱਸਾ*

*ਸੂਬਾ ਕਮੇਟੀ ਦੀ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ*

*ਲਖਵੀਰ ਹਰੀਕੇ ਨੂੰ ਸਰਵ ਸੰਮਤੀ ਨਾਲ ਚੁਣਿਆ ਸੂਬਾ ਪ੍ਰੈਸ ਸਕੱਤਰ*


ਮੋਗਾ 25 ਸਤੰਬਰ[ ਕੈਪਟਨ ਸੁਭਾਸ਼ ਚੰਦਰ ਸ਼ਰਮਾ]:- ਡੈਮੋਕ੍ਰੈਟਿਕ ਟੀਚਰਜ ਫਰੰਟ ਪੰਜਾਬ ਦੀ ਸੂਬਾ ਕਮੇਟੀ  ਮੀਟਿੰਗ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ। ਇਸ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ ਜਿਹਨਾਂ ਵਿੱਚ 28 ਸਤੰਬਰ ਨੂੰ ਕੰਪਿਊਟਰ ਅਧਿਆਪਕਾਂ ਦੀ ਖਟਕੜ ਕਲਾਂ ਰੈਲੀ ਵਿੱਚ, 8 ਅਕਤੂਬਰ ਨੂੰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਦਿੜਬਾ ਵਿਖੇ ਸੂਬਾਈ ਰੈਲੀ ਵਿੱਚ ਅਤੇ 14 ਅਕਤੂਬਰ ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਚੰਡੀਗੜ੍ਹ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਕੰਪਿਊਟਰ ਅਧਿਆਪਕਾਂ ਅਤੇ ਕੱਚੇ ਅਧਿਆਪਕਾਂ  ਦੇ ਹਰ ਭਵਿੱਖੀ ਸੰਘਰਸ਼ ਦੀ ਡਟਵੀਂ ਹਿਮਾਇਤ ਅਤੇ ਭਰਵੀਂ ਸ਼ਮੂਲੀਅਤ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ।3 ਅਕਤੂਬਰ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਕੀਤੀ ਜਾ ਰਹੀ ਸੰਗਰੂਰ ਰੈਲੀ ਦਾ ਸਮਰਥਨ ਕਰਨ ਦਾ ਫੈਸਲਾ ਲਿਆ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੀ ਕੀਤੀ ਜਾ ਰਹੀ ਲੁੱਟ ਦੇ ਖਿਲਾਫ਼ ਪੰਜ ਅਕਤੂਬਰ ਨੂੰ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਜ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਣ ਦਾ ਫੈਸਲਾ ਕੀਤਾ ਗਿਆ। ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਗੁਰਮੀਤ ਕੋਟਲੀ ਦੀ ਪੰਜਾਬ ਸਿੱਖਿਆ ਵਿਭਾਗ ਵਿੱਚੋਂ ਸੇਵਾ ਮੁਕਤੀ ਹੋਣ 'ਤੇ ਉਨ੍ਹਾਂ ਦੀ ਥਾਂ ਲਖਵੀਰ ਹਰੀਕੇ ਨੂੰ ਸਰਵਸੰਮਤੀ ਨਾਲ ਸੂਬਾ ਪ੍ਰੈਸ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਅੱਠ ਅਗਸਤ ਅਤੇ ਪੰਜ ਸਤੰਬਰ ਨੂੰ ਕੀਤੇ ਗਏ ਜਿਲ੍ਹਾ ਪੱਧਰੀ ਐਕਸ਼ਨਾਂ ਦੀ ਸਮੀਖਿਆ ਵੀ ਕੀਤੀ ਗਈ। ਮੀਟਿੰਗ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਨ ਸਿੰਘ ਔਜਲਾ, ਸੂਬਾ ਜਥੇਬੰਦਕ ਸਕੱਤਰ ਕਰਨੈਲ ਸਿੰਘ ਚਿੱਟੀ, ਸੂਬਾ ਪ੍ਰੈੱਸ ਸਕੱਤਰ ਗੁਰਮੀਤ ਕੋਟਲੀ, ਸੂਬਾ ਵਿੱਤ ਸਕੱਤਰ ਜਸਵਿੰਦਰ ਬਠਿੰਡਾ,ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ, ਸੂਬਾ ਕਮੇਟੀ ਮੈਂਬਰਾਂ ਰੇਸ਼ਮ ਖੇਮੂਆਣਾ, ਲਖਵੀਰ ਹਰੀਕੇ, ਜਗਵਿੰਦਰ ਗਰੇਵਾਲ, ਹਰਜੀਤ ਸੁਧਾਰ, ਹਰ ਭਗਵਾਨ  ਗੁਰਨੇ, ਅਵਤਾਰ ਲਾਲ, ਬਲਰਾਮ ਸ਼ਰਮਾਂ, ਸਾਹਿਬ ਸਿੰਘ ਆਦਿ ਨੇ ਭਾਗ ਲਿਆ। ਇਸ ਮੌਕੇ 'ਤੇ ਗਗਨਦੀਪ ਸਿੰਘ ਅਤੇ ਗੁਰਪ੍ਰੀਤ ਮੱਲੋਕੇ  ਵੀ ਹਾਜ਼ਰ ਸਨ।

Post a Comment

0 Comments