ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਵੱਲੋਂ ਜਸਵੀਰ ਕੌਰ ਬਖਸ਼ੀਵਾਲਾ ਨੂੰ ਬੁਢਲਾਡਾ ਦਾ ਬਲਾਕ ਪ੍ਰਧਾਨ ਮਨਾਇਆ‌

 ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਵੱਲੋਂ ਜਸਵੀਰ ਕੌਰ ਬਖਸ਼ੀਵਾਲਾ ਨੂੰ ਬੁਢਲਾਡਾ ਦਾ ਬਲਾਕ ਪ੍ਰਧਾਨ ਮਨਾਇਆ‌।


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਆਜ਼ਾਦੀ ਘੁਲਾਟੀਏ ਦੀ ਵਾਰਿਸ ਹੋਣਹਾਰ ਧੀ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੀ ਚੇਅਰਪਰਸਨ ਸਮਾਜ ਸੇਵਿਕਾ ਜੀਤ ਦਹੀਆ ਵੱਲੋਂ ਨਵੇਂ ਅਹੁਦੇਦਾਰ ਬਣਾਏ ਜਾ ਰਹੇ ਹਨ।ਇਸੇ ਕੜੀ ਤਹਿਤ ਜਸਵੀਰ ਕੌਰ ਬਖਸ਼ੀਵਾਲਾ ਨੂੰ ਬਲਾਕ ਬੁਢਲਾਡਾ ਦਾ ਪ੍ਰਧਾਨ ਬਣਾਇਆ ਗਿਆ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਵੱਲੋਂ ਚੁਣੇ ਗਏ ਨਵ-ਨਿਯੁਕਤ ਬਲਾਕ ਬੁਢਲਾਡਾ ਦੀ ਪ੍ਰਧਾਨ ਜਸਵੀਰ ਕੌਰ ਬਖਸ਼ੀਵਾਲਾ ਨੇ ਕਿਹਾ ਕਿ ਜੋ ਮੈਨੂੰ ਐਸੋਸੀਏਸ਼ਨ ਵੱਲੋਂ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸਨੂੰ ਮੈਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੀ।। ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੀ ਚੇਅਰਪਰਸਨ ਜੀਤ ਦਹੀਆ ਨੇ ਕਿਹਾ ਕਿ ਸਾਡੇ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਲਈ ਮਾਨਸਾ,ਆਦਮਕੇ, ਫਫੜੇ ਭਾਈਕੇ ਅਤੇ ਬੁਢਲਾਡਾ ਵਿਖੇ ਸਿਲਾਈ ਸੈਂਟਰ ਖੋਲ੍ਹੇ ਜਾ ਚੁੱਕੇ ਹਨ, ਜਿਨ੍ਹਾਂ ਵਿਚ ਸਿਲਾਈ ਕਢਾਈ ਬਿਲਕੁਲ ਮੁਫ਼ਤ ਵਿੱਚ ਸਿਖਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਪਿੰਡਾਂ ਅਤੇ ਸ਼ਹਿਰਾਂ ਦੇ ਲੋੜਵੰਦ ਪਰਿਵਾਰਾਂ ਨੂੰ ਸੰਸਥਾ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।ਇਸ ਮੌਕੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ‌‌ ਅਤੇ ਬਲਾਕ ਬੋਹਾ ਦੇ ਪ੍ਰਧਾਨ ਦਰਸ਼ਨ ਸਿੰਘ ਹਾਕਮਵਾਲਾ ਨੇ ਜਸਵੀਰ ਕੌਰ ਬਖਸ਼ੀਵਾਲਾ ਨੂੰ ਬੁਢਲਾਡਾ ਦੀ ਨਵ-ਨਿਯੁਕਤ ਬਲਾਕ ਪ੍ਰਧਾਨ ਬਣਨ'ਤੇ ਵਧਾਈ ਦਿੱਤੀ।

Post a Comment

0 Comments