ਬਰਨਾਲਾ ਜਿਲੇ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਉੱਗੋਕੇ ਦਾ ਨੌਜਵਾਨ ਪੈਟਰੋਲ ਦੀ ਬੋਤਲ ਲੈ ਕੇ ਚੜ੍ਹਿਆ ਟਾਵਰ ਦੇ

 ਬਰਨਾਲਾ ਜਿਲੇ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਉੱਗੋਕੇ ਦਾ ਨੌਜਵਾਨ ਪੈਟਰੋਲ ਦੀ ਬੋਤਲ ਲੈ ਕੇ ਚੜ੍ਹਿਆ ਟਾਵਰ ਦੇ 


 ਬਰਨਾਲਾ, 27,ਸਤੰਬਰ/ਕਰਨਪ੍ਰੀਤ ਕਰਨ

ਬਰਨਾਲਾ ਜਿਲੇ ਦੇ ਵਿਧਾਨ ਸਭ ਹਲਕਾ ਭਦੌੜ ਦੇ ਤਪਾ ਮੰਡੀ ਦੇ ਨਜ਼ਦੀਕ ਲੱਗਦੇ ਪਿੰਡ ਉਗੋਕੇ ਜੋ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਲਾਭ ਸਿੰਘ ਉਗੋਕੇ ਦਾ ਪਿੰਡ ਹੈ ਵਿੱਚ ਦਲਿਤ ਪਰਿਵਾਰ ਦਾ ਨੌਜਵਾਨ ਗੁਰਦੀਪ ਸਿੰਘ ਪੁੱਤਰ ਜਗਰੂਪ ਸਿੰਘ ਹਲਕਾ ਭਦੌੜ ਦੇ ਪਿੰਡ ਉੱਗੋਕੇ ਦਾ ਨੌਜਵਾਨ ਪੈਟਰੋਲ ਦੀ ਬੋਤਲ ਲੈ ਕੇ ਚੜ੍ਹਿਆ ਟਾਵਰ ਉੱਤੇ ਉਸਨੇ ਦੱਸੀ ਕਿ ਉਸ ਦੀ  ਭੈਣ ਜਸਵਿੰਦਰ ਕੌਰ ਜੋ ਕਿ ਪਿੰਡ ਕਰਿਆੜ ਵਾਲਾ ਵਿੱਚ ਵਿਆਹੀ ਹੋਈ ਸੀ। ਲਗਪਗ ਚਾਰ ਸਾਲ ਤੋਂ ਆਪਣੇ ਪੇਕੇ ਪਿੰਡ ਰਹਿਰਹੀ ਸੀ ਜਿਸ ਦੇ ਦੋ ਬੱਚੇ ਹਨ। ਲੜਕੀ ਦੀ ਮਾਤਾ ਪੰਚਾਇਤ ਮੈਂਬਰ ਵੀ ਹੈ ਦੇ ਦੱਸਣ ਅਨੁਸਾਰ ਜਸਵਿੰਦਰ ਕੌਰ ਦਾ ਪਿੰਡ ਦੀਆਂ ਔਰਤਾਂ ਨਾਲ ਕੁਝ ਲੈਣ ਦੇਣ ਸੀ। ਜਸਵਿੰਦਰ ਕੌਰ ਉਨ੍ਹਾਂ ਤੋਂ ਪੈਸੇ ਲੈਣ ਗਈ ਸੀ ਪਰ ਜਦੋਂ ਉਹ ਘਰ ਆਈ ਤਾ ਉਸ ਦੀ ਮੌਤ ਹੋ ਗਈ। ਲੜਕੀ ਦੇ ਪਰਿਵਾਰ ਵਾਲਿਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਾਡੇ ਪਰਿਵਾਰ ਦੀ ਹੁਣ ਤਕ ਸਰਕਾਰ ਅਤੇ ਪੁਲਿਸ ਨੇ ਕੋਈ ਵੀ ਮਦਦ ਨਹੀਂ ਕੀਤੀ ਲੜਕੀ ਦੇ ਪਰਿਵਾਰ ਵਾਲਿਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਇਨਸਾਫ਼ ਦਵਾਇਆ ਜਾਵੇ। ਇਸ ਸਬੰਧੀ ਸਹਿਣਾ ਥਾਣੇ ਦੇ ਐਸ ਐਚ ਓ ਅੰਮ੍ਰਿਤਪਾਲ ਨੇ ਦੱਸਿਆ ਕੀ ਪਰਿਵਾਰ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰ ਦਿੱਤੀ ਗਈ ਸੀ ਅੱਗੇ ਜੋ ਵੀ ਰਿਪੋਰਟ ਆਵੇਗੀ ਉਸ ਨੂੰ ਦੇਖ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Post a Comment

0 Comments